ਨਾਕੇਬੰਦੀ ਤੋਂ ਨੈਟਬੰਦੀ" ਤੱਕ ਸੂਚਨਾ ਪ੍ਰਸਾਰ ਦਾ ਖੇਤਰ ਬਣਿਆ ਸੰਘਰਸ਼ ਦਾ ਅਖਾੜਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਨ-ਅਵਾਜ ਨੂੰ ਕੁਚਲਣ ਲਈ ਲੋਕ-ਪੱਖੀ ਮੀਡੀਆ ਅਤੇ ਸ਼ੌਸ਼ਲ ਮੀਡੀਆ ਦੀ ਪਹੁੰਚ ਘਟਾਈ ਜਾ ਰਹੀ ਹੈ ਅਤੇ ਜੁਬਾਨਬੰਦੀ ਕੀਤੀ ਜਾ ਰਹੀ ਹੈ।

picture

ਨਵੀਂ ਦਿੱਲੀ :ਹਰਿਆਣਾ ਵਿੱਚ ਨੈਟ ਬੰਦ ਕਰਨ ਦੇ ਫਰਮਾਨ ਜਾਰੀ ਕੀਤੇ ਗਏ ਹਨ ਤਾਂ ਜੋ ਹਕੂਮਤੀ ਚਾਲਾਂ 'ਤੇ ਪਰਦਾ ਪਾਇਆ ਜਾ ਸਕੇ, ਸੰਘਰਸ਼ ਦੀ ਹਾਂਦਰੂ ਰਿਪੋਰਟਿੰਗ ਰੋਕੀ ਜਾ ਸਕੇ ਅਤੇ ਨਿਰਾਸ਼ਤਾ ਤੇ ਭੰਬਲਪੂਸਾ ਪੈਦਾ ਕੀਤਾ ਜਾ ਸਕੇ। ਗੋਦੀ ਮੀਡੀਆ ਹਕੂਮਤ ਤੇ ਕਾਰਪੋਰੇਟ ਦਾ ਧੂਤੂ ਹੈ ਜਿਸਦੇ ਪਟੇ ਸੰਘਰਸ਼ ਨੂੰ ਬਦਨਾਮ ਕਰਨ ਲਈ ਪਹਿਲਾਂ ਹੀ ਖੋਲ੍ਹ ਦਿਤੇ ਗਏ ਹਨ ਅਤੇ ਜੋ ਬਿਨਾਂ ਕਿਸੇ ਰੋਕ ਹਰ ਕਿਸਮ ਦੀ ਭੜਕਾਹਟ ਪੈਦਾ ਕਰ ਰਿਹਾ ਹੈ।

 

Related Stories