ਸਮਝੌਤੇ ’ਤੇ ਅਮਲ ਨਹੀਂ! ਵੋਕੇਸ਼ਨਲ ਐਜੂਕੇਸ਼ਨ ’ਚ ਸਿਰਫ਼ 3.8% ਭਾਰਤੀ ਵਿਦਿਆਰਥੀਆਂ ਨੂੰ ਮਿਲਿਆ ਆਸਟ੍ਰੇਲੀਆ ਦਾ ਵੀਜ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਦੇ ਨਾਲ ਹੀ ਨੇਪਾਲ ਦੇ 16.8% ਅਤੇ ਪਾਕਿਸਤਾਨ ਦੇ 23.4% ਅਰਜ਼ੀਆਂ ਨੂੰ ਵੀਜ਼ਾ ਮਿਲਿਆ ਹੈ।

Only 3.8% of Indian students in vocational education got Australian visa

 

ਨਵੀਂ ਦਿੱਲੀ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਪਾਰਕ ਸਮਝੌਤੇ ਮੁਤਾਬਕ ਭਾਰਤੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਵੀਜ਼ਾ ਦੇਣ ਦੇ ਸਮਝੌਤੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ। 22 ਅਗਸਤ ਤੋਂ 22 ਦਸੰਬਰ ਦੇ ਦੌਰਾਨ ਭਾਰਤੀ ਵਿਦਿਆਰਥੀਆਂ ਨੂੰ ਵੋਕੇਸ਼ਨਲ ਐਜੂਕੇਸ਼ਨ ਅਤੇ ਟਰੇਨਿੰਗ ਲਈ ਕੁੱਲ ਅਰਜ਼ੀਆਂ ਵਿਚੋਂ ਸਿਰਫ਼ 3.8 ਫੀਸਦੀ ਨੂੰ ਹੀ ਵੀਜ਼ਾ ਮਿਲਿਆ ਹੈ। ਇਸ ਦੇ ਨਾਲ ਹੀ ਨੇਪਾਲ ਦੇ 16.8% ਅਤੇ ਪਾਕਿਸਤਾਨ ਦੇ 23.4% ਅਰਜ਼ੀਆਂ ਨੂੰ ਵੀਜ਼ਾ ਮਿਲਿਆ ਹੈ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਮਗਰੋਂ ਪੰਜਾਬ ’ਚ ਨਵੇਂ ਮੋਬਾਈਲ ਕੁਨੈਕਸ਼ਨਾਂ ਦਾ ਰੁਝਾਨ ਘਟਿਆ, 3 ਸਾਲਾਂ ’ਚ ਘਟੇ 49 ਹਜ਼ਾਰ ਕੁਨੈਕਸ਼ਨ

ਇਸ ਸ਼੍ਰੇਣੀ ਵਿਚ ਪੰਜਾਬ ਤੋਂ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ 98% ਤੱਕ ਰਿਜੈਕਸ਼ਨ ਦਾ ਸਾਹਮਣਾ ਕਰਨਾ ਪਿਆ ਹੈ। ਵੀਜ਼ੇ ਰੱਦ ਹੋਣ ਕਾਰਨ ਭਾਰਤੀ ਵਿਦਿਆਰਥੀ ਦੂਜੇ ਦੇਸ਼ਾਂ ਦਾ ਰੁਖ ਕਰ ਰਹੇ ਹਨ, ਜਿਨ੍ਹਾਂ ਵਿਚ ਕੈਨੇਡਾ ਪ੍ਰਮੁੱਖ ਹੈ। ਇਸ ਦੌਰਾਨ ਭਾਰਤ ਨਾਲ ਹੋਏ ਵਪਾਰਕ ਸਮਝੌਤੇ 'ਤੇ ਵੀ ਸਵਾਲ ਉਠਾਏ ਜਾ ਰਹੇ ਹਨ, ਜਿਸ ਵਿਚ ਭਾਰਤੀ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ 'ਤੇ ਵੀਜ਼ਾ ਦੇਣ ਦੀ ਸਹਿਮਤੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ: Hockey World Cup 2023: ਤੀਜੀ ਵਾਰ ਵਿਸ਼ਵ ਚੈਂਪੀਅਨ ਬਣਿਆ ਜਰਮਨੀ, ਬੈਲਜੀਅਮ ਨੂੰ 5-4 ਨਾਲ ਹਰਾਇਆ

ਚੰਡੀਗੜ੍ਹ ਸਥਿਤ ਆਸਟ੍ਰੇਲੀਆ ਦੇ ਵੀਜ਼ਾ ਮਾਹਿਰ ਜਤਿਨ ਕੁਮਾਰ ਦਾ ਕਹਿਣਾ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਆਮ ਕੋਰਸਾਂ ਵਿਚ ਵੀਜ਼ਾ ਮਿਲ ਰਿਹਾ ਹੈ ਪਰ ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ ਵਿਚ ਭਾਰਤੀ ਵਿਦਿਆਰਥੀਆਂ ਨਾਲ ਸਖ਼ਤੀ ਵਰਤੀ ਜਾ ਰਹੀ ਹੈ। ਕੋਵਿਡ ਤੋਂ ਬਾਅਦ ਆਸਟ੍ਰੇਲੀਆ ਲਈ ਅਰਜ਼ੀਆਂ ਦੀ ਗਿਣਤੀ ਵਧੀ ਹੈ ਅਤੇ ਉਹਨਾਂ 'ਤੇ ਕਾਰਵਾਈ ਕਰਨ ਲਈ ਵੀਜ਼ਾ ਅਫਸਰਾਂ ਦੀ ਵੀ ਘਾਟ ਹੈ। ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਹੋਣ ਦਾ ਕਾਰਨ, ਅਰਜ਼ੀਆਂ ਦੀ ਵੱਧ ਗਿਣਤੀ ਹੈ। ਆਸਟ੍ਰੇਲੀਆ ਨੇ 2020-21 ਵਿਚ 47,031 ਅਤੇ 2021-22 ਵਿਚ 55,520 ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕੀਤੇ।

ਇਹ ਵੀ ਪੜ੍ਹੋ: ਬ੍ਰਿਟੇਨ ਵਿਚ ਕਰੀਬ ਚਾਰ ਮਹੀਨਿਆਂ ਤੋਂ ਲਾਪਤਾ ਪੰਜਾਬੀ ਦੀ ਲਾਸ਼ ਜੰਗਲਾਂ ’ਚੋਂ ਮਿਲੀ

ਆਸਟ੍ਰੇਲੀਆ ਦੀ ਇੰਡੀਪੈਂਡੈਂਟ ਟੈਰੀਟਰੀ ਐਜੂਕੇਸ਼ਨ ਕੌਂਸਲ ਦੇ ਸੀਈਓ ਟਰੌਏ ਵਿਲੀਅਮਜ਼ ਦਾ ਕਹਿਣਾ ਹੈ ਕਿ ਜ਼ਿਆਦਾ ਰਿਜੈਕਸ਼ਨ ਰੇਟ ਕਾਰਨ ਹੁਣ ਬਹੁਤ ਸਾਰੇ ਕੌਂਸਲ ਮੈਂਬਰਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਵਿਦਿਆਰਥੀਆਂ ਵੱਲੋਂ ਵੀ ਇਤਰਾਜ਼ ਜਤਾਇਆ ਜਾ ਰਿਹਾ ਹੈ। ਵੀਜ਼ਾ ਬੈਕਲਾਗ ਵੀ ਇਕ ਕਾਰਨ ਹੋ ਸਕਦਾ ਹੈ ਪਰ ਫਿਰ ਵੀ ਅਸੀਂ ਇਸ ਬਾਰੇ ਗੱਲ ਕਰਕੇ ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।