ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਪੁਲਿਸ ਭਰਤੀ ‘ਚ ਦੌੜ ਲਈ ਹੋਵੇਗਾ 12 ਮਿੰਟ ਦਾ ਸਮਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਰਾਜ ਵਿਚ 2 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਪੁਲਿਸ ਭਰਤੀ ਦੀ ਪ੍ਰੀਕ੍ਰਿਆ ਮਾਰਚ ਤਕ ਪੂਰੀ ਕੀਤੀ ਜਾਵੇਗੀ। ਦਸੰਬਰ ਵਿਚ ਹਰਿਆਣਾ ਕਰਮਚਾਰੀ ਚੌਣ ...

ਪੁਲਿਸ ਭਰਤੀ

ਚੰਡੀਗੜ੍ਹ (ਭਾਸ਼ਾ) : ਹਰਿਆਣਾ ਰਾਜ ਵਿਚ 2 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਪੁਲਿਸ ਭਰਤੀ ਦੀ ਪ੍ਰੀਕ੍ਰਿਆ ਮਾਰਚ ਤਕ ਪੂਰੀ ਕੀਤੀ ਜਾਵੇਗੀ। ਦਸੰਬਰ ਵਿਚ ਹਰਿਆਣਾ ਕਰਮਚਾਰੀ ਚੌਣ ਵਿਭਾਗ ਵੱਲੋਂ ਲਿਖਤੀ ਪ੍ਰੀਖਿਆ ਆਯੋਜਿਤ ਕਰਨ ਤੋਂ ਬਾਅਦ ਜਨਵਰੀ ਵਿਚ ਸਬ ਇੰਸਪੈਕਟਰ ਦੀ ਰਹਿੰਦੀ ਪ੍ਰੀਕ੍ਰਿਆ ਪੂਰੀ ਲਈ ਜਾਵੇਗੀ। ਜਦੋਂ ਕਿ ਕਾਂਸਟੇਬਲ ਦੀ ਪ੍ਰੀਕ੍ਰਿਆ ਮਾਰਚ ਤਕ ਪੂਰੀ ਹੋਵੇਗੀ। ਲਿਖਤੀ ਪ੍ਰੀਖਿਆ ਵਿਚ ਰੁਝੇ ਅਰਜੀਆਂ ਦੇਣ ਵਾਲਿਆਂ ਨੂੰ ਹੁਣ ਫਿਜਿਕਲ ਟੈਸਟ ਦੀ ਤਿਆਰੀ ਵਿਚ ਵੀ ਰੁਝਣਾ ਹੋਵੇਗਾ। ਇਸ ਵਾਰ ਭਰਤੀ ਪ੍ਰੀਖਿਆ ਵਿਚ ਫ਼ਿਜਿਕਲ ਦੇ ਚਾਰ ਟੈਸਟ ਨਹੀਂ ਹੋਣਗੇ।

ਸਿਰਫ਼ ਢਾਈ ਕਿਲੋਮੀਟਰ ਦੀ ਰੇਸ ਪੂਰੀ ਕਰਨ  ਹੋਵੇਗੀ। ਮਰਦ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੇ ਅਹੁਦੇ ਲਈ ਅਰਜੀ ਦੇਣ ਵਾਲੇ ਜੇਕਰ 12 ਮਿੰਟ ਵਿਚ ਢਾਈ ਕਿਲੋਮੀਟਰ ਦੀ ਰੇਸ ਪੁਰੀ ਕਰਨ ਲੈਂਦੇ ਹਨ ਤਾਂ ਉਹਨਾਂ ਨੂੰ ਪਾਸ ਮੰਨਿਆ ਜਾਵੇਗਾ। ਜਦੋਂ ਕਿ ਮਹਿਲਾਂ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੇ ਲਈ ਅਰਜੀਆਂ ਦੇਣ ਵਾਲੀਆਂ ਲੜਕੀਆਂ ਨੂੰ ਇਕ ਕਿਲੋਮੀਟਰ ਦੀ ਰੇਸ 6 ਮਿੰਟ ਵਿੱਚ ਪੂਰੀ ਕਰਨੀ ਹੋਵੇਗੀ, ਜਦੋਂ ਕਿ ਐਕਸ ਸਰਵਿਸ ਮੈਨ ਲਈ ਇਕ ਕਿਲੋਮੀਟਰ ਦੀ ਰੇਸ ਲਈ 5 ਮਿੰਟ ਦਾ ਸਮਾਂ ਰੱਖਿਆ ਗਿਆ ਹੈ।

ਪੰਚਕੁਲਾ ਦੇ ਤਾਊ ਦੇਵੀਲਾਲ ਸਟੇਡੀਅਮ ‘ਚ ਇਹ ਰੇਸ ਲਿਖਤੀ ਪ੍ਰੀਖਿਆ ਵਿਚ ਮੈਰਿਟ ‘ਤੇ ਆਉਣ ਵਾਲਿਆਂ ਦੀ ਹੀ ਹੋਵੇਗੀ। ਇਸ ਤੋਂ ਇਲਾਵਾ ਸਰੀਰਕ ਮਾਪ ਵੀ ਲਿਆ ਜਾਵੇਗਾ। ਦਸੰਬਰ ਵਿਚ ਤਿੰਨ ਪੜਾਵਾਂ ਵਿਚ ਹਰਿਆਣਾ ਕਰਮਚਾਰੀ ਚੋਣ ਵਿਭਾਗ ਵੱਲੋਂ ਰਾਜ ਦੇ 11 ਜਿਲ੍ਹਿਆਂ ਵਿਚ ਹੋਣ ਵਾਲੀ ਲਿਖਤੀ ਪ੍ਰੀਖਿਆ ‘ਤੇ ਪੁਲਿਸ ਅਫ਼ਸਰਾਂ ਦੀ ਵੀ ਨਜ਼ਰ ਹੋਵੇਗੀ। ਪ੍ਰੀਖਿਆ ਵਿਵਸਥਾ ਦਾ ਜਾਇਜ਼ਾ ਲੈਣ ਲਈ ਹਰ ਜਿਲ੍ਹੇ ਵਿਚ ਇਕ-ਇਕ ਏਡੀਜੀ ਅਤੇ ਇਕ-ਇਕ ਆਈਜੀ ਲੇਵਲ ਅਫ਼ਸਰ ਦੀ ਡਿਊਟੀ ਲਗਾਈ ਜਾਵੇਗੀ।

ਡੀ.ਜੀ.ਪੀ ਵੀ ਦੋ ਜਿਲ੍ਹਿਆਂ ਦਾ ਦੌਰਾ ਕਰਨਗੇ। ਡੀ.ਜੀ.ਪੀ ਬੀ.ਐਸ ਸੰਧੂ ਦਾ ਕਹਿਣ ਹੈ ਕਿ ਪੁਲਿਸ ਭਰਤੀ ਪੂਰੀ ਪਾਰਦਰਸ਼ੀ ਤਰੀਕੇ ਨਾਲ ਹੋਵੇਗੀ। ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪੁਲਿਸ ਅਧਿਕਾਰੀ ਵੀ ਪ੍ਰੀਖਿਆ ਦੇ ਦੌਰਾਨ ਕੇਂਦਰਾਂ ਦਾ ਜਾਇਜ਼ਾ ਲੈਣਗੇ। ਮਾਰਚ ਤਕ  ਭਰਤੀ ਦੀ ਪ੍ਰੀਕ੍ਰਿਆ ਪੂਰੀ ਕਰ ਲਈ ਜਾਵੇਗੀ।