IAS ਦੇ ਦਾਦਾ-ਦਾਦੀ ਨੇ ਕੀਤੀ ਖ਼ੁਦਕੁਸ਼ੀ, ਪੁੱਤਰ, ਦੋ ਨੂੰਹਾਂ ਅਤੇ ਇਕ ਭਤੀਜੇ ਖਿਲਾਫ਼ ਕੇਸ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਸਾਇਡ ਨੋਟ ’ਚ ਲਿਖਿਆ, “ਪੁੱਤਰਾਂ ਕੋਲ 30 ਕਰੋੜ ਦੀ ਜਾਇਦਾਦ ਪਰ ਮਾਪਿਆਂ ਲਈ ਦੋ ਰੋਟੀਆਂ ਤੱਕ ਨਹੀਂ”

IAS officers grandparents commit suicide, accused children of atrocities

 

ਭਿਵਾਨੀ: ਹਰਿਆਣਾ ਦੇ ਚਰਖੀ ਦਾਦਰੀ ’ਚ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੇ ਇਕ ਅਧਿਕਾਰੀ ਦੇ ਦਾਦਾ-ਦਾਦੀ ਨੇ ਕਥਿਤ ਤੌਰ ’ਤੇ ਪਰਿਵਾਰ ਦੀ ਬੇਰੁਖੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਖ਼ੁਦਕੁਸ਼ੀ ਤੋਂ ਪਹਿਲਾਂ ਜੋੜੇ ਵੱਲੋਂ ਛੱਡੇ ਗਏ ਸੁਸਾਇਡ ਨੋਟ ਦੇ ਆਧਾਰ ’ਤੇ ਉਹਨਾਂ ਦੇ ਪੁੱਤਰ, ਦੋ ਨੂੰਹਾਂ ਅਤੇ ਇਕ ਭਤੀਜੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ: 1984 ਕਾਨਪੁਰ ਸਿੱਖ ਨਸਲਕੁਸ਼ੀ ਦੀ ਜਾਂਚ ਹੋਈ ਪੂਰੀ, SIT ਨੇ ਸੌਂਪੀ ਕਲੋਜ਼ਰ ਰਿਪੋਰਟ

ਪੁਲਿਸ ਨੇ ਦੱਸਿਆ ਕਿ ਜੋੜੇ ਨੇ ਬੁੱਧਵਾਰ ਰਾਤ ਨੂੰ ਖ਼ੁਦਕੁਸ਼ੀ ਕੀਤੀ ਅਤੇ ਪਿੱਛੇ ਛੱਡੇ ਗਏ ਸੁਸਾਇਡ ਨੋਟ ’ਚ ਲਿਖਿਆ ਹੈ ਕਿ ਉਹਨਾਂ ਦੇ ਪੁੱਤਰਾਂ ਕੋਲ 30 ਕਰੋੜ ਰੁਪਏ ਦੀ ਜਾਇਦਾਦ ਹੈ ਪਰ ਉਹ ਉਹਨਾਂ ਨੂੰ ਦੋ ਰੋਟੀਆਂ ਤੱਕ ਨਹੀਂ ਦਿੰਦੇ। ਜਾਣਕਾਰੀ ਮੁਤਾਬਕ, ਮੂਲ ਰੂਪ ਨਾਲ ਗੋਪੀ ਨਿਵਾਸੀ ਜਗਦੀਸ਼ ਚੰਦਰ (78) ਅਤੇ ਭਾਗਲੀ ਦੇਵੀ (77) ਆਪਣੇ ਪੁੱਤਰ ਵਰਿੰਦਰ ਕੋਲ ਬਾੜਡਾ ’ਚ ਰਹਿੰਦੇ ਸਨ ਅਤੇ ਉਹਨਾਂ ਦਾ ਪੋਤਾ ਸਾਲ 2021 ਬੈਚ ਦਾ ਆਈ. ਏ. ਐੱਸ. ਅਧਿਕਾਰੀ ਹੈ।

ਇਹ ਵੀ ਪੜ੍ਹੋ: ਇੰਦੌਰ ਵਿਚ ਮੰਦਰ ਦੀ ਛੱਤ ਡਿੱਗਣ ਕਾਰਨ ਹੁਣ ਤੱਕ 35 ਲੋਕਾਂ ਦੀ ਮੌਤ, ਮੁਆਵਜ਼ੇ ਦਾ ਐਲਾਨ

ਪੁਲਿਸ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਜਗਦੀਸ਼ ਚੰਦਰ ਅਤੇ ਉਹਨਾਂ ਦੀ ਪਤਨੀ ਭਾਗਲੀ ਦੇਵੀ ਨੇ ਬਾੜਡਾ ਸਥਿਤ ਆਪਣੇ ਘਰ ’ਚ ਹੀ ਜ਼ਹਿਰੀਲਾ ਪਦਾਰਥ ਨਿਗਲ ਲਿਆ। ਉਹਨਾਂ ਦੱਸਿਆ ਕਿ ਦੇਰ ਰਾਤ ਕਰੀਬ ਢਾਈ ਵਜੇ ਜਗਦੀਸ਼ ਚੰਦਰ ਨੇ ਜ਼ਹਿਰ ਖਾਣ ਦੀ ਜਾਣਕਾਰੀ ਖੁਦ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਪੁਲਿਸ ਨੇ ਦੱਸਿਆ ਕਿ ਮੌਕੇ ’ਤੇ ਪਹੁੰਚੀ ਪੁਲਿਸ ਨੂੰ ਜਗਦੀਸ਼ ਚੰਦਰ ਨੇ ਸੁਸਾਇਡ ਨੋਟ ਸੌਂਪਿਆ। ਉਹਨਾਂ ਦੱਸਿਆ ਕਿ ਹਾਲਤ ਵਿਗੜਨ ’ਤੇ ਬਜ਼ੁਰਗ ਜੋੜੇ ਨੂੰ ਪਹਿਲਾਂ ਬੜਾਡਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਅਤੇ ਹਾਲਤ ਗੰਭੀਰ ਹੋਣ ’ਤੇ ਉਹਨਾਂ ਨੂੰ ਦਾਦਰੀ ਸਿਵਲ ਹਸਪਤਾਲ ਭੇਜਿਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ।  

ਇਹ ਵੀ ਪੜ੍ਹੋ: ਬੰਬੀਗਾ ਗੈਂਗ ਦੇ 2 ਮੈਂਬਰ ਹਥਿਆਰਾਂ ਸਮੇਤ ਕਾਬੂ, ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਕੀਤੀ ਕਾਰਵਾਈ  

ਦੋਵੇਂ ਆਪਣੇ ਬੇਟੇ ਵਰਿੰਦਰ ਨਾਲ ਰਹਿੰਦੇ ਸਨ ਅਤੇ ਵਰਿੰਦਰ ਦਾ ਬੇਟਾ ਵਿਵੇਕ ਆਰੀਆ 2021 ਬੈਚ ਦਾ ਆਈਏਐਸ ਅਧਿਕਾਰੀ ਹੈ। ਸੁਸਾਈਡ ਨੋਟ 'ਚ ਜਗਦੀਸ਼ ਚੰਦਰ ਨੇ ਲਿਖਿਆ ਹੈ ਕਿ ਮੈਂ ਜਗਦੀਸ਼ ਚੰਦਰ ਆਰੀਆ ਤੁਹਾਨੂੰ ਆਪਣਾ ਦੁੱਖ ਦੱਸਦਾ ਹਾਂ। ਮੇਰੇ ਪੁੱਤਰਾਂ ਕੋਲ 30 ਕਰੋੜ ਦੀ ਜਾਇਦਾਦ ਹੈ, ਪਰ ਮੈਨੂੰ ਦੇਣ ਲਈ ਉਹਨਾਂ ਕੋਲ ਦੋ ਰੋਟੀਆਂ ਤੱਕ ਨਹੀਂ ਹਨ। ਮੈਂ ਆਪਣੇ ਛੋਟੇ ਬੇਟੇ ਨਾਲ ਰਹਿੰਦਾ ਸੀ। 6 ਸਾਲ ਪਹਿਲਾਂ ਉਸ ਦੀ ਮੌਤ ਹੋ ਗਈ ਸੀ। ਕੁਝ ਦਿਨਾਂ ਤੱਕ ਉਸ ਦੀ ਪਤਨੀ ਨੇ ਉਸ ਨੂੰ ਰੋਟੀ ਦਿੱਤੀ ਪਰ ਬਾਅਦ ਵਿਚ ਉਸ ਨੇ ਗਲਤ ਕੰਮ ਸ਼ੁਰੂ ਕਰ ਦਿੱਤਾ।  ਮੇਰੇ ਭਤੀਜੇ ਨੂੰ ਆਪਣੇ ਨਾਲ ਲੈ ਲਿਆ। ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਉਹਨਾਂ ਨੂੰ ਇਹ ਪਸੰਦ ਨਹੀਂ ਆਇਆ। ਕਿਉਂਕਿ ਉਹ ਦੋਵੇਂ ਮੇਰੇ ਜ਼ਿੰਦਾ ਰਹਿੰਦਿਆਂ ਗਲਤ ਕੰਮ ਨਹੀਂ ਕਰ ਸਕਦੇ ਸਨ। ਇਸ ਲਈ ਉਹਨਾਂ ਨੇ ਮੈਨੂੰ ਕੁੱਟਿਆ ਅਤੇ ਘਰੋਂ ਬਾਹਰ ਕੱਢ ਦਿੱਤਾ। ਮੈਂ ਦੋ ਸਾਲ ਅਨਾਥ ਆਸ਼ਰਮ ਵਿਚ ਰਿਹਾ ਅਤੇ ਜਦੋਂ ਮੈਂ ਵਾਪਸ ਆਇਆ ਤਾਂ ਉਹਨਾਂ ਨੇ ਘਰ ਨੂੰ ਤਾਲਾ ਲਗਾ ਦਿੱਤਾ। ਇਸ ਦੌਰਾਨ ਮੇਰੀ ਪਤਨੀ ਨੂੰ ਅਧਰੰਗ ਹੋ ਗਿਆ ਅਤੇ ਅਸੀਂ ਆਪਣੇ ਦੂਜੇ ਬੇਟੇ ਨਾਲ ਰਹਿਣ ਲੱਗ ਪਏ।   

ਇਹ ਵੀ ਪੜ੍ਹੋ: ਸਾਜ਼ਿਸ਼ ਤਹਿਤ ਸਾਬਕਾ ਮੰਤਰੀ ਧਰਮਸੋਤ ਦੇ ਲੜਕੇ ਨੂੰ ਸਸਤਾ ਪਲਾਟ ਵੇਚਣ ਦੇ ਦੋਸ਼ ਹੇਠ ਦੋ ਮੁਲਜ਼ਮ ਕਾਬੂ

ਹੁਣ ਉਹਨਾਂ ਨੇ ਵੀ ਰੱਖਣ ਤੋਂ ਇਨਕਾਰ ਕਰ ਦਿੱਤਾ ਅਤੇ ਮੈਨੂੰ ਦੋ ਦਿਨਾਂ ਤੋਂ ਬਾਸੀ ਆਟੇ ਅਤੇ ਦਹੀਂ ਦੀਆਂ ਰੋਟੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕਿੰਨੇ ਦਿਨ ਇਹ ਮਿੱਠਾ ਜ਼ਹਿਰ ਖਾਂਦਾ, ਇਸ ਲਈ ਮੈਂ ਸਲਫਾਸ ਦੀ ਗੋਲੀ ਖਾ ਲਈ। ਮੇਰੀ ਮੌਤ ਦਾ ਕਾਰਨ ਮੇਰੀਆਂ ਦੋ ਨੂੰਹਾਂ, ਇਕ ਪੁੱਤਰ ਅਤੇ ਇਕ ਭਤੀਜਾ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇੰਨਾ ਜ਼ੁਲਮ ਮਾਪਿਆਂ 'ਤੇ ਨਾ ਕੀਤਾ ਜਾਵੇ ਅਤੇ ਸਰਕਾਰ ਤੇ ਸਮਾਜ ਨੂੰ ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਤਾਂ ਹੀ ਮੇਰੀ ਆਤਮਾ ਨੂੰ ਸ਼ਾਂਤੀ ਮਿਲੇਗੀ। ਮੇਰੇ ਕੋਲ ਬੈਂਕ ਵਿਚ ਦੋ ਐਫ.ਡੀਜ਼ ਹਨ ਅਤੇ ਇਕ ਹੈ, ਇਹ ਆਰੀਆ ਸਮਾਜ ਬਾਡੜਾ ਨੂੰ ਦਿੱਤੀ ਜਾਵੇ।