2018 ਦੌਰਾਨ ਜੰਮੂ-ਕਸ਼ਮੀਰ ਦੇ 87 ਨੌਜਵਾਨ ਅਤਿਵਾਦ 'ਚ ਸ਼ਾਮਲ ਹੋਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਸਾਲ ਹੁਣ ਤਕ ਜੰਮੂ-ਕਸ਼ਮੀਰ ਦੇ 87 ਸਥਾਨਕ ਨੌਜਵਾਨਾਂ  ਨੇ ਅਤਿਵਾਦ ਦਾ ਰਸਤਾ ਚੁਣਿਆ। ਕੇਂਦਰੀ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਨੇ ਇਹ ਜਾਣਕਾਰੀ ਦਿਤੀ

87 Local Youths joined militancy in J&K in 2018

ਨਵੀਂ ਦਿੱਲੀ : ਇਸ ਸਾਲ ਹੁਣ ਤਕ ਜੰਮੂ-ਕਸ਼ਮੀਰ ਦੇ 87 ਸਥਾਨਕ ਨੌਜਵਾਨਾਂ  ਨੇ ਅਤਿਵਾਦ ਦਾ ਰਸਤਾ ਚੁਣਿਆ। ਕੇਂਦਰੀ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ 20 ਜੂਨ ਨੂੰ ਸੂਬੇ ਵਿਚ ਰਾਜਪਾਲ ਸ਼ਾਸਨ ਲਾਗੂ ਕੀਤੇ ਜਾਣ ਤੋਂ ਬਾਅਦ 12 ਨੌਜਵਾਨ ਗਾਇਬ ਹੋ ਗਏ ਸਨ ਜੋ ਬਾਅਦ ਵਿਚ ਅਤਿਵਾਦ ਵਿਚ ਸ਼ਾਮਲ ਪਾਏ ਗਏ। ਦਖਣੀ ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ਅਨੰਤਨਾਗ (14), ਪੁਲਵਾਮਾ (35), ਸ਼ੋਪੀਆਂ (23), ਕੁਲਗਾਮ (15) ਨੌਜਵਾਨ 20 ਜੁਲਾਈ ਤਕ ਅਤਿਵਾਦ ਵਿਚ ਸ਼ਾਮਲ ਹੋ ਗਏ।