ਖਹਿਰਾ ਪਿਛੋਂ ਕੇਜਰੀਵਾਲ ਨੇ ਬੈਂਸ ਭਰਾਵਾਂ ਨੂੰ ਲਿਆ ਨਿਸ਼ਾਨੇ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਲਾਂਭੇ ਕਰਨ ਪਿਛੋਂ ਹੁਣ ਆਮ ਆਦਮੀ ਪਾਰਟੀ ਨੇ ਦਲਿਤ ਮੁੱਦੇ 'ਤੇ.............

Arvind Kejriwal

ਨਵੀਂ ਦਿੱਲੀ : ਪੰਜਾਬ ਵਿਧਾਨ ਸਭਾ ਵਿਚ  ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਲਾਂਭੇ ਕਰਨ ਪਿਛੋਂ ਹੁਣ ਆਮ ਆਦਮੀ ਪਾਰਟੀ ਨੇ ਦਲਿਤ ਮੁੱਦੇ 'ਤੇ ਬੈਂਸ ਭਰਾਵਾਂ ਨੂੰ ਨਿਸ਼ਾਨੇ 'ਤੇ ਲੈ ਲਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਤੋਂ ਵਿਧਾਇਕ ਬੈਂਸ ਭਰਾਵਾਂ ਨੂੰ 'ਦਲਿਤ ਵਿਰੋਧੀ' ਆਖਦਿਆਂ ਦਲਿਤਾਂ ਤੋਂ ਮਾਫ਼ੀ ਮੰਗਣ ਦੀ ਮੰਗ ਕੀਤੀ ਹੈ। ਦਰਅਸਲ ਦਿੜਬਾ ਤੋਂ ਆਪ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਲਾਏ ਜਾਣ ਪਿਛੋਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੇ ਆਖਿਆ ਸੀ ਕਿ 'ਹਰਪਾਲ  ਸਿੰਘ ਚੀਮਾ' ਕੇਜਰੀਵਾਲ ਦੇ ਪੱਪੂ ਹਨ'।

ਕੇਜਰੀਵਾਲ ਨੇ ਕਿਹਾ, 'ਬੈਂਸ ਭਰਾਵਾਂ ਨੂੰ ਸਮੁੱਚੇ ਦਲਿਤ ਭਾਈਚਾਰੇ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਬੈਂਸ ਭਰਾਵਾਂ ਦੀ ਦਲਿਤ ਭਾਈਚਾਰੇ ਪ੍ਰਤੀ ਅਜਿਹੀ ਘਟੀਆ ਸੋਚ ਬੜੀ ਸ਼ਰਮਨਾਕ ਹੈ। ਭਾਜਪਾ, ਕਾਂਗਰਸ, ਅਕਾਲੀ ਦਲ ਅਤੇ ਬੈਂਸ ਦੀ ਸਮੁੱਚੇ ਦਲਿਤ ਸਮਾਜ ਬਾਰੇ ਇਹ ਗੰਦੀ ਸੋਚ ਹੈ। ਇਹ ਲੋਕ ਦਲਿਤ ਸਮਾਜ 'ਤੇ ਹਮੇਸ਼ਾ ਜੁਰਮ ਕਰਦੇ ਆਏ ਹਨ। ਇਸੇ ਸੋਚ ਵਿਰੁਧ 'ਆਪ' ਨੇ ਦਲਿਤ ਨੂੰ ਐਲ ਓ ਪੀ (ਵਿਰੋਧੀ ਧਿਰ ਆਗੂ) ਬਣਾਇਆ ਹੈ।'

Related Stories