ਕੇਰਲ ਦੇ MP ਕਿਸਾਨਾਂ ਲਈ ਲੈਕੇ ਪਹੁੰਚੇ 20 ਟਨ ਅਨਾਨਾਸ , ਕਿਸਾਨੀ ਸੰਘਰਸ਼ ਦਾ ਕੀਤਾ ਸਮਰਥਣ
ਕਿਹਾ ਕਿ ਇਹ ਅਨਾਨਾਸ ਦਿੱਲੀ ਬਾਰਡਰ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਸਾਡੀ ਏਕਤਾ ਦਾ ਚਿੰਨ੍ਹ ਹੈ ।
Farmer protest
ਨਵੀਂ ਦਿੱਲੀ,(ਸੈਸ਼ਵ ਨਾਗਰਾ ) : 20 ਟਨ ਅਨਾਨਾਸ ਲੈ ਕੇ ਬਾਰਡਰ ‘ਤੇ ਪੁੱਜੇ ਕੇਰਲਾ ਦੇ ਐਮਪੀ ਅਤੇ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਇਹ ਅਨਾਨਾਸ ਦਿੱਲੀ ਬਾਰਡਰ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਸਾਡੀ ਏਕਤਾ ਦਾ ਚਿੰਨ੍ਹ ਹੈ । ਉਨ੍ਹਾਂ ਕਿਹਾ ਕਿ ਕੇਰਲਾ ਦੇ ਕਿਸਾਨ ਦੇਸ਼ ਦੇ ਕਿਸਾਨਾਂ ਦੇ ਸੰਘਰਸ਼ ਦੀ ਪੁਰਜੋਰ ਹਿਮਾਇਤ ਕਰਦੇ ਹਨ।