ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵਿਚਾਲੇ ਵਿਵਾਦ ਕਾਂਗਰਸ ਲਈ ਫਾਇਦੇਮੰਦ -ਹਰੀਸ਼ ਰਾਵਤ

ਏਜੰਸੀ

ਖ਼ਬਰਾਂ, ਰਾਜਨੀਤੀ

ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਝਗੜੇ ਦੀਆਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਹੈ।

Amarinder Singh-Navjot Sidhu Dispute Good For Congress: Harish Rawat

ਨਵੀਂ ਦਿੱਲੀ: ਸੀਨੀਅਰ ਕਾਂਗਰਸ ਨੇਤਾ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ (Punjab's Congress in-charge Harish Rawat) ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Amarinder Singh-Navjot Sidhu Dispute) ਵਿਚਾਲੇ ਝਗੜੇ ਦੀਆਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ ਦੋਵਾਂ ਵਿਚਾਲੇ ਕੋਈ ਵਿਵਾਦ ਹੈ ਵੀ ਤਾਂ ਇਹ ਭਵਿੱਖ ਵਿਚ ਪਾਰਟੀ ਲਈ ਫਾਇਦੇਮੰਗ ਹੋਵੇਗਾ।

ਹੋਰ ਪੜ੍ਹੋ:  ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਮਾਂ ਦਾ ਦੇਹਾਂਤ, ਕਈ ਦਿਨਾਂ ਤੋਂ ਸੀ ਬਿਮਾਰ

ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਰਾਵਤ ਨੇ ਕਿਹਾ ਕਿ ਲੋਕ ਮੰਨਦੇ ਹਨ ਕਿ ਪਾਰਟੀ ਦੇ ਨੇਤਾ ਲੜ ਰਹੇ ਹਨ ਕਿਉਂਕਿ ‘ਬਹਾਦਰ’ ਆਗੂਆਂ ਨੇ ਅਪਣੀ ਰਾਇ ਦ੍ਰਿੜਤਾ ਨਾਲ ਸਾਹਮਣੇ ਰੱਖੀ ਹੈ। ਉਹਨਾਂ ਕਿਹਾ, ‘ਪੰਜਾਬ ਨਾਇਕਾਂ ਦੀ ਧਰਤੀ ਹੈ। ਇੱਥੋਂ ਦੇ ਲੋਕ ਅਪਣੀ ਰਾਇ ਬਹੁਤ ਦ੍ਰਿੜਤਾ ਨਾਲ ਸਾਹਮਣੇ ਰੱਖਦੇ ਹਨ ਅਤੇ ਅਜਿਹਾ ਲੱਗਦਾ ਹੈ ਕਿ ਉਹ ਲੜਨਗੇ ਪਰ ਅਜਿਹਾ ਕੁਝ ਨਹੀਂ ਹੈ। ਉਹ ਅਪਣੀਆਂ ਸਮੱਸਿਆਵਾਂ ਦਾ ਹੱਲ ਖੁਦ ਲੱਭ ਲੈਂਦੇ ਹਨ। ਪੰਜਾਬ ਕਾਂਗਰਸ ਅਪਣੇ ਮੁੱਦਿਆਂ ਦਾ ਹੱਲ ਖੁਦ ਕਰ ਰਹੀ ਹੈ। ਅਸੀਂ ਕੁਝ ਨਹੀਂ ਕਰ ਰਹੇ’।

ਹੋਰ ਪੜ੍ਹੋ: ਪਵਿੱਤਰ ਧਰਤੀ ਪਾਉਂਟਾ ਸਾਹਿਬ ਦੇ ਇਤਿਹਾਸਕ ਗੁਰਦਵਾਰੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਸਬੰਧਾਂ ਬਾਰੇ ਰਾਵਤ ਨੇ ਕਿਹਾ, ‘ਜੇਕਰ ਕੋਈ ਵਿਵਾਦ ਹੋਵੇਗਾ ਤਾਂ ਇਹ ਕਾਂਗਰਸ ਲਈ ਚੰਗਾ ਹੋਵੇਗਾ’। ਇਸ ਤੋਂ ਇਲਾਵਾ ਹਰੀਸ਼ ਰਾਵਤ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਹਰਿਆਣਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀ ਅਲੋਚਨਾ ਕੀਤੀ ਹੈ। ਉਹਨਾਂ ਕਿਹਾ ਕਿ ਸਰਕਾਰ ਅਪਣੇ ਵਾਅਦੇ ਪੂਰੇ ਕਰਨ ਵਿਚ ਅਸਫਲ ਰਹੀ ਹੈ।

ਹੋਰ ਪੜ੍ਹੋ: ਬਟਾਲਾ ਨੂੰ ਪੰਜਾਬ ਦਾ 24ਵਾਂ ਜ਼ਿਲ੍ਹਾ ਐਲਾਨਣ ਦਾ ਮਸਲਾ: ਬਾਜਵਾ ਤੇ ਰੰਧਾਵਾ ਦੀ ਮੁੜ CM ਨੂੰ ਚਿੱਠੀ

ਉਹਨਾਂ ਕਿਹਾ, ‘ਭਾਜਪਾ ਕਿਸਾਨਾਂ ਅਤੇ ਮਜ਼ਦੂਰਾਂ ਸਮੇਤ ਆਮ ਲੋਕਾਂ ਨੂੰ ਲੁਭਾਉਂਦੀ ਹੈ ਪਰ ਜਦੋਂ ਉਹਨਾਂ ਨੂੰ ਖੁਦ ਨੂੰ ਸਾਬਿਤ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਇਸ ਦੇ ਉਲਟ ਕੰਮ ਕਰਦੀ ਹੈ। ਅੱਜ ਕਿਸਾਨਾਂ ਦੀ ਜ਼ਮੀਨ ਖਤਰੇ ਵਿਚ ਹੈ, ਕਿਸਾਨਾਂ ਦੀ ਮੰਡੀ, ਐਫਸੀਆਈ ਖਤਰੇ ਵਿਚ ਹੈ ਅਤੇ ਛੋਟੀਆਂ ਦੁਕਾਨਾਂ ਖਤਰੇ ਵਿਚ ਹਨ’।