ਵਿਧਾਨ ਸਭਾ ਸਪੀਕਰ ਵੱਲੋਂ ਐਚਐਸ ਫੂਲਕਾ ਦਾ ਅਸਤੀਫ਼ਾ ਮੰਜ਼ੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਦਾਖਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਤੇ ਸੀਨੀਅਰ ਵਕੀਲ ਐੱਚਐੱਸ ਫੂਲਕਾ...

Phoolka

ਚੰਡੀਗੜ੍ਹ : ਦਾਖਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਤੇ ਸੀਨੀਅਰ ਵਕੀਲ ਐੱਚਐੱਸ ਫੂਲਕਾ ਦਾ ਅਸਤੀਫ਼ਾ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਮੰਜ਼ੂਰ ਕਰ ਲਿਆ ਹੈ।

ਯਾਦ ਰਹੇ ਕਿ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਫੂਲਕਾ ਨੇ ਸਪੀਕਰ ਨੂੰ ਈਮੇਲ ਕਰ ਕੇ ਅਸਤੀਫਾ ਮੰਜ਼ੂਰ ਕਰਨ ਦੀ ਅਪੀਲ ਕੀਤੀ ਸੀ ਤਾਂ ਜੋ ਫਗਵਾੜਾ ਤੇ ਜਲਾਲਾਬਾਦ ਦੀ ਚੋਣ ਦੇ ਨਾਲ ਹੀ ਦਾਖਾ (ਲੁਧਿਆਣਾ) ਹਲਕਾ ਦੀ ਵੀ ਜ਼ਿਮਨੀ ਚੋਣ ਕਰਵਾਈ ਜਾ ਸਕੇ। ਦਾਖਾ ਨੇ ਅਸਤੀਫ਼ਾ ਮੰਜ਼ੂਰ ਨਾ ਕਰਨ 'ਤੇ ਸੁਪਰੀਮ ਕੋਰਟ ਦਾ ਸਹਾਰਾ ਲੈਣ ਦੀ ਧਮਕੀ ਦਿੱਤੀ ਸੀ। ਫੂਲਕਾ ਨੇ ਪਿਛਲੇ ਸਾਲ ਆਪ ਦੀ ਮੁਢਲੀ ਮੈਂਬਰਸ਼ਿਪ ਤੇ ਵਿਧਾਇਕ ਦੇ ਅਹੁੱਦੇ ਤੋ ਅਸਤੀਫਾ ਦੇ ਦਿੱਤਾ ਸੀ।