ਮਾਝੇ ਵਿਚ ਸਰਦਾਰੀ ਦੀ ਜੰਗ! ਤਿੰਨ ਸੰਸਦ ਮੈਂਬਰ ਤੇ ਤਿੰਨ ਮੰਤਰੀ ਆਹਮੋ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਪੰਜਾਬ ਵਿਚ Congress Government ਦੇ ਅੰਦਰੂਨੀ ਕਲੇਸ਼ ਵਿਚਾਲੇ ਮਾਝੇ ਦੇ ਸੰਸਦ ਮੈਂਬਰਾਂ ਤੇ ਮੰਤਰੀਆਂ ਵਿਚਾਲੇ ਰੋਚਕ ਖੇਡ ਜਾਰੀ ਹੈ।

Captain Amarinder Singh and Partap Singh Bajwa

ਚੰਡੀਗੜ੍ਹ: ਪੰਜਾਬ ਵਿਚ ਕਾਂਗਰਸ ਸਰਕਾਰ ਦੇ ਅੰਦਰੂਨੀ ਕਲੇਸ਼ ਵਿਚਾਲੇ ਮਾਝੇ ਦੇ ਸੰਸਦ ਮੈਂਬਰਾਂ ਤੇ ਮੰਤਰੀਆਂ ਵਿਚਾਲੇ ਰੋਚਕ ਖੇਡ ਜਾਰੀ ਹੈ। ਇਸ ਵਿਚ ਇਕ ਪਾਸੇ ਤਿੰਨ ਸੰਸਦ ਮੈਂਬਰ ਹਨ ਤੇ ਦੂਜੇ ਪਾਸੇ ਤਿੰਨ ਕੈਬਨਿਟ ਮੰਤਰੀ। ਜਦੋਂ ਤੱਕ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਸੁਖਵਿੰਦਰ ਸਿੰਘ ਸਰਕਾਰੀਆ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਨ ਉਦੋਂ ਤੱਕ ਖਡੂਰ ਸਾਹਿਬ ਤੋਂ ਐਮਪੀ ਜਸਬੀਰ ਡਿੰਪਾ ਅਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਦੀ ਦਾਲ ਨਹੀਂ ਗਲ ਪਾ ਰਹੀ ਸੀ।

ਹੋਰ ਪੜ੍ਹੋ: ਸਿੱਖ ਚਿਹਰਾ ਹੀ ਹੋਵੇਗਾ ਪੰਜਾਬ ਦਾ ਮੁੱਖ ਮੰਤਰੀ : ਕੇਜਰੀਵਾਲ

ਕੋਟਕਪੁਰਾ ਗੋਲੀਕਾਂਡ ਦੀ ਰਿਪੋਰਟ ਨੂੰ ਐਸਆਈਟੀ ਵੱਲੋਂ ਖਾਰਜ ਕੀਤੇ ਜਾਣ ਤੋਂ ਬਾਅਦ ਕੈਬਨਿਟ ਮੰਤਰੀਆਂ ਨੇ ਮੁੱਖ ਮੰਤਰੀ ਤੋਂ ਦੂਰੀ ਬਣਾ ਲਈ ਤਾਂ ਇਸ ਦੌਰਾਨ ਡਿੰਪਾ ਤੇ ਔਜਲਾ ਮੁੱਖ ਮੰਤਰੀ ਦੇ ਨੇੜੇ ਆਏ। ਹੁਣ ਇਹਨਾਂ ਵਿਚ ਰਾਜ ਸਭਾ ਸੰਸਦ ਮੈਂਬਰ ਪ੍ਰਤਾਪ ਬਾਜਵਾ ਦਾ ਨਾਂਅ ਵੀ ਸ਼ਾਮਲ ਹੋ ਸਕਦਾ ਹੈ। ਜਦੋਂ ਕਾਂਗਰਸ ਨੇ ਪ੍ਰਤਾਪ ਬਾਜਵਾ ਨੂੰ ਪੰਜਾਬ ਦੀ ਕਮਾਨ ਸੌਂਪੀ ਸੀ ਤਾਂ ਮਾਝੇ ਤੋਂ ਤ੍ਰਿਪਤ ਬਾਜਵਾ, ਸੁਖਜਿੰਦਰ ਰੰਧਾਵਾ ਤੇ ਸਰਕਾਰੀਆ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੀ।

ਹੋਰ ਪੜ੍ਹੋ: ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ, ਕੁੰਵਰ ਵਿਜੇ ਪ੍ਰਤਾਪ ਨੇ ਫੜ੍ਹਿਆ 'ਆਪ' ਦਾ ਝਾੜੂ

2015 ਵਿਚ ਕਾਂਗਰਸ ਨੂੰ ਬਾਜਵਾ ਨੂੰ ਹਟਾ ਕੇ ਕੈਪਟਨ ਨੂੰ ਸੂਬੇ ਦੀ ਕਮਾਨ ਸੌਂਪਣੀ ਪਈ। ਕਾਂਗਰਸ ਸਰਕਾਰ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਨੇਤਾਵਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ। ਉਦੋਂ ਤੋਂ ਹੀ ਮਾਝੇ ਵਿਚ ਇਹਨਾਂ ਮੰਤਰੀਆਂ ਦਾ ਦਬਦਬਾ ਰਿਹਾ ਹੈ। 2019 ਵਿਚ ਮੁੱਖ ਮੰਤਰੀ ਨੇ ਅਪਣੇ ਕਰੀਬੀ ਜਸਬੀਰ ਡਿੰਪਾ ਨੂੰ ਖਡੂਰ ਸਾਹਿਬ ਤੋਂ ਟਿਕਟ ਦਵਾਈ ਜਦਕਿ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਨੂੰ ਟਿਕਟ ਮਿਲੀ। ਔਜਲਾ ਨੂੰ ਟਿਕਟ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਦਖਲ ਤੋਂ ਬਾਅਦ ਮਿਲੀ।

  ਇਹ ਵੀ ਪੜ੍ਹੋ:  ਬੇਜ਼ੁਬਾਨਾਂ ਦਾ ਸਹਾਰਾ ਬਣਿਆ ਗੁਰਸਿੱਖ ਪਰਿਵਾਰ, ਅਵਾਰਾ ਦੀ ਦੇਖਭਾਲ ਲਈ ਕੀਤੀ ਨਿਵੇਕਲੀ ਪਹਿਲ

ਅੰਮ੍ਰਿਤਸਰ ਵਿਚ ਔਜਲਾ ਦਾ ਕਾਫੀ ਵਿਰੋਧ ਸੀ, ਇਸ ਵਿਰੋਧ ਨੂੰ ਸ਼ਾਂਤ ਕਰਨ ਲਈ ਮੁੱਖ ਮੰਤਰੀ ਸੁਖਵਿੰਦਰ ਸਰਕਾਰੀਆ ਦੇ ਘਰ ਗਏ। ਕਾਫੀ ਜੱਦੋਜਹਿਦ ਤੋਂ ਬਾਅਦ ਸਰਕਾਰੀਆ ਔਜਲਾ ਦੇ ਨਾਲ ਚੱਲਣ ਲਈ ਤਿਆਰ ਹੋਏ ਸੀ। ਸੁਖਜਿੰਦਰ ਰੰਧਾਵਾ ਵੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਸਨ ਪਰ ਪਿਛਲੇ ਕੁਝ ਦਿਨਾਂ ਤੋਂ ਤਸਵੀਰ ਬਦਲ ਗਈ ਹੈ। ਇਹ ਤਿੰਨ ਮੰਤਰੀ ਕੈਪਟਨ ਤੋਂ ਦੂਰ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ:  ਜੰਮੂ-ਕਸ਼ਮੀਰ ਦੀ ਪਹਿਲੀ ਮਹਿਲਾ IAF ਫਾਈਟਰ ਪਾਇਲਟ ਬਣੀ ਮਾਵਿਆ ਸੁਡਾਨ, ਦੇਸ਼ ਕਰ ਰਿਹਾ ਸਲਾਮ

ਤਿੰਨਾਂ ਨੇ ਕਾਂਗਰਸ ਹਾਈਕਮਾਨ ਵੱਲੋਂ ਬਣਾਈ ਗਈ ਕਮੇਟੀ ਦੇ ਸਾਹਮਣੇ ਅਪਣਾ ਸਖਤ ਵਿਰੋਧ ਦਰਜ ਕਰਵਾਇਆ। ਜਿਵੇਂ ਜਿਵੇਂ ਤ੍ਰਿਪਤ ਬਾਜਵਾ, ਰੰਧਾਵਾ ਤੇ ਸਰਕਾਰੀਆ ਮੁੱਖ ਮੰਤਰੀ ਤੋਂ ਦੂਰ ਹੋ ਰਹੇ ਸੀ, ਉਸੇ ਤਰ੍ਹਾਂ ਗੁਰਜੀਤ ਔਜਲਾ ਤੇ ਜਸਬੀਰ ਡਿੰਪਾ ਮੁੱਖ ਮੰਤਰੀ ਦੇ ਕਰੀਬ ਆ ਰਹੇ ਸੀ। ਹੁਣ ਇਹਨਾਂ ਵਿਚ ਪ੍ਰਤਾਪ ਬਾਜਵਾ ਦਾ ਨਾਮ ਵੀ ਜੁੜ ਸਕਦਾ ਹੈ। ਮੰਨਿਆ ਜਾ ਰਿਹਾ ਹੈ ਬਾਜਵਾ ਦੇ ਸੰਸਦ ਮੈਂਬਰਾਂ ਦੇ ਨਾਲ ਆਉਣ ਨਾਲ ਮਾਝੇ ਵਿਚ ਸਰਦਾਰੀ ਦੀ ਨਵੀਂ ਲੜਾਈ ਛਿੜ ਸਕਦੀ ਹੈ।