ਪ੍ਰਧਾਨ ਮੰਤਰੀ ਜਾਤੀ ਜਨਗਣਨਾ ਤੋਂ ਡਰਦੇ ਕਿਉਂ ਨੇ? : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਜਨੀਤੀ

ਉਨ੍ਹਾਂ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਅੱਜ ਹੀ ਮਹਿਲਾ ਰਾਖਵਾਂਕਰਨ ਲਾਗੂ ਹੋ ਜਾਵੇ।

Rahul Gandhi

 

ਜੈਪੁਰ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਜਾਤੀ ਜਨਗਣਨਾ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਾਤੀ ਜਨਗਣਨਾ ਤੋਂ ਕਿਉਂ ਡਰਦੇ ਹਨ? ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਸਾਹਮਣੇ ਜਾਤੀ ਜਨਗਣਨਾ ਦੇ ਅੰਕੜੇ ਪੇਸ਼ ਕਰਨੇ ਚਾਹੀਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੰਸਦ ਅਤੇ ਵਿਧਾਨ ਸਭਾਵਾਂ ਵਿਚ ਔਰਤਾਂ ਦਾ ਰਾਖਵਾਂਕਰਨ ਅੱਜ ਹੀ ਲਾਗੂ ਹੋ ਸਕਦਾ ਹੈ ਪਰ ਕੇਂਦਰ ਸਰਕਾਰ ਹੱਦਬੰਦੀ ਅਤੇ ਨਵੀਂ ਮਰਦਮਸ਼ੁਮਾਰੀ ਦੇ ਬਹਾਨੇ ਇਸ ਨੂੰ 10 ਸਾਲ ਲਈ ਟਾਲਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਅੱਜ ਹੀ ਮਹਿਲਾ ਰਾਖਵਾਂਕਰਨ ਲਾਗੂ ਹੋ ਜਾਵੇ।

ਇਹ ਵੀ ਪੜ੍ਹੋ: ਹਮਸਫ਼ਰ ਸੁਪਰਫਾਟਸ ਐਕਸਪ੍ਰੈੱਸ ਟਰੇਨ ਨੂੰ ਲੱਗੀ ਅੱਗ, ਯਾਤਰੀ ਸੁਰੱਖਿਅਤ ਕੱਢੇ 

ਪਾਰਟੀ ਵਰਕਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਜਾਤੀ ਜਨਗਣਨਾ ਦੀ ਵਕਾਲਤ ਕਰਦਿਆਂ ਕਿਹਾ, "ਜੇਕਰ ਅਸੀਂ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਨੂੰ ਭਾਗੀਦਾਰੀ ਦੇਣ ਦੀ ਗੱਲ ਕਰਦੇ ਹਾਂ, ਤਾਂ ਇਹ ਜਾਤੀ ਜਨਗਣਨਾ ਤੋਂ ਬਿਨਾਂ ਨਹੀਂ ਹੋ ਸਕਦਾ। ਜੇਕਰ ਪ੍ਰਧਾਨ ਮੰਤਰੀ 24 ਘੰਟੇ ਓ.ਬੀ.ਸੀ. ਦੀ ਗੱਲ ਕਰਦੇ ਹਨ... ਓ.ਬੀ.ਸੀ. ਦੇ ਸਨਮਾਨ ਦੀ ਗੱਲ ਕਰਦੇ ਹਨ... ਤਾਂ ਪ੍ਰਧਾਨ ਮੰਤਰੀ ਜਾਤੀ ਜਨਗਣਨਾ ਤੋਂ ਕਿਉਂ ਡਰਦੇ ਹਨ?''

ਇਹ ਵੀ ਪੜ੍ਹੋ: ਜੰਗ ਦੀ ਤਿਆਰੀ ਕਰ ਰਿਹਾ ਚੀਨ, ਦੁਨੀਆਂ ਦੀ ਹੋਂਦ ਲਈ ਖ਼ਤਰਾ: ਨਿੱਕੀ ਹੇਲੀ

ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਜੀ, ਕਿਰਪਾ ਕਰਕੇ ਭਾਰਤ ਨੂੰ ਅਪਣੇ ਅਗਲੇ ਭਾਸ਼ਣ ਵਿਚ ਦੱਸੋ...ਕਾਂਗਰਸ ਪਾਰਟੀ ਨੇ ਜਾਤੀ ਜਨਗਣਨਾ ਕਰਵਾਈ ਸੀ...ਅੰਕੜੇ ਤੁਹਾਡੇ ਕੋਲ ਹਨ...ਉਨ੍ਹਾਂ ਨੂੰ ਦੇਸ਼ ਸਾਹਮਣੇ ਰੱਖੋ। ਅਗਲੀ ਜਨਗਣਨਾ ਕਰਵਾਉ... ਓ.ਬੀ.ਸੀ. ਦਾ ਅਪਮਾਨ ਨਾ ਕਰੋ... ਓ.ਬੀ.ਸੀ. ਨੂੰ ਧੋਖਾ ਨਾ ਦਿਉ”।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਏਸ਼ੀਆਈ ਖੇਡਾਂ ’ਚ ਹਿੱਸਾ ਲੈ ਰਹੇ 58 ਖਿਡਾਰੀਆਂ ਲਈ 4.64 ਕਰੋੜ ਰੁਪਏ ਦੀ ਰਾਸ਼ੀ ਜਾਰੀ  

ਕਾਂਗਰਸ ਆਗੂ ਨੇ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿਚ ਮਹਿਲਾ ਰਾਖਵਾਂਕਰਨ ਨੂੰ ਲੈ ਕੇ ਵੀ ਕੇਂਦਰ ਨੂੰ ਨਿਸ਼ਾਨੇ ’ਤੇ ਲਿਆ।  ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ''ਭਾਜਪਾ ਵਾਲੇ ਕਹਿੰਦੇ ਹਨ ਕਿ ਮਹਿਲਾ ਰਾਖਵਾਂਕਰਨ ਲਾਗੂ ਕਰਨ ਤੋਂ ਪਹਿਲਾਂ ਨਵੀਂ ਮਰਦਮਸ਼ੁਮਾਰੀ ਅਤੇ ਨਵੀਂ ਹੱਦਬੰਦੀ ਦੀ ਲੋੜ ਹੈ। ਇਹ ਸੱਚ ਨਹੀਂ ਹੈ... ਔਰਤਾਂ ਦੇ ਰਾਖਵੇਂਕਰਨ ਨੂੰ ਲਾਗੂ ਕਰਨ ਲਈ ਅੱਜ ਹੀ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ 33 ਫ਼ੀ ਸਦੀ ਸੀਟਾਂ ਔਰਤਾਂ ਨੂੰ ਦਿਤੀਆਂ ਜਾ ਸਕਦੀਆਂ ਹਨ। ਪਰ ਉਨ੍ਹਾਂ ਨੇ ਇਕ ਬਹਾਨਾ ਬਣਾਇਆ ਹੈ...ਉਹ ਚਾਹੁੰਦੇ ਹਨ ਕਿ ਮਹਿਲਾ ਰਾਖਵਾਂਕਰਨ 10 ਸਾਲਾਂ ਵਿਚ ਲਾਗੂ ਕੀਤਾ ਜਾਵੇ।''

ਇਹ ਵੀ ਪੜ੍ਹੋ: ਨਾਗਪੁਰ 'ਚ 4 ਘੰਟਿਆਂ 'ਚ 100 ਮਿਲੀਮੀਟਰ ਮੀਂਹ: ਹੜ੍ਹ ਵਰਗੀ ਸਥਿਤੀ, 500 ਲੋਕਾਂ ਨੂੰ ਸੁਰੱਖਿਅਤ ਕੱਢਿਆ

ਉਨ੍ਹਾਂ ਕਿਹਾ, ''ਅਸੀਂ ਚਾਹੁੰਦੇ ਹਾਂ ਕਿ ਅੱਜ ਤੋਂ ਔਰਤਾਂ ਦਾ ਰਾਖਵਾਂਕਰਨ ਲਾਗੂ ਹੋਵੇ ਅਤੇ ਓ.ਬੀ.ਸੀ. ਔਰਤਾਂ ਨੂੰ ਔਰਤਾਂ ਦੇ ਰਾਖਵੇਂਕਰਨ ਦਾ ਲਾਭ ਮਿਲੇ।'' ਰਾਹੁਲ ਨੇ ਕਿਹਾ ਕਿ ਦੇਸ਼ ਵਿਚ ਭਾਜਪਾ ਅਤੇ ਕਾਂਗਰਸ ਪਾਰਟੀ ਵਿਚ ਵਿਚਾਰਧਾਰਾ ਦੀ ਲੜਾਈ ਚੱਲ ਰਹੀ ਹੈ। ਉਨ੍ਹਾਂ ਨੇ ਵਰਕਰਾਂ ਨੂੰ ਕਿਹਾ, ''ਜੇਕਰ ਤੁਸੀਂ ਭਾਜਪਾ ਵਰਕਰਾਂ ਨੂੰ ਅਡਾਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਬੰਧਾਂ ਬਾਰੇ ਪੁੱਛੋਗੇ ਤਾਂ ਉਹ ਭੱਜ ਜਾਣਗੇ।'' ਇਸ ਪ੍ਰੋਗਰਾਮ 'ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਹੋਰ ਆਗੂ ਮੌਜੂਦ ਸਨ।