ਕਾਂਗਰਸ ਵਿਧਾਇਕਾ ਦੇ ਵਿਆਹ ਤੋਂ 6 ਦਿਨ ਬਾਅਦ ਹੀ ਆਈ ਬੁਰੀ ਖ਼ਬਰ

ਏਜੰਸੀ

ਖ਼ਬਰਾਂ, ਰਾਜਨੀਤੀ

ਕਾਂਗਰਸ ਨੇ ਅਨੁਸ਼ਾਸਨਹੀਣਤਾ ਦੇ ਦੋਸ਼ 'ਚ ਆਪਣੇ 10 ਨੇਤਾਵਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਰਾਏਬਰੇਲੀ ਤੋਂ ਵਿਧਾਇਕ ਅਦਿਤੀ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ।

Cong Seeks Disqualification of Raebareli MLA Aditi Singh

ਲਖਨਊ: ਉੱਤਰ ਪ੍ਰਦੇਸ਼ ਕਾਂਗਰਸ ਨੇ ਅਨੁਸ਼ਾਸਨਹੀਣਤਾ ਦੇ ਦੋਸ਼ 'ਚ ਆਪਣੇ 10 ਸੀਨੀਅਰ ਨੇਤਾਵਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਰਾਏਬਰੇਲੀ ਸਦਰ ਤੋਂ ਵਿਧਾਇਕ ਅਦਿਤੀ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ। ਕਾਂਗਰਸ ਵਿਧਾਇਕ ਦਲ ਦੀ ਨੇਤਾ ਅਨੁਰਾਧਾ ਮਿਸ਼ਰਾ ਨੇ ਅਦਿਤੀ ਦੀ ਵਿਧਾਨ ਸਭਾ ਮੈਂਬਰਸ਼ਿਪ ਖਤਮ ਕਰਨ ਦੀ ਵੀ ਬੇਨਤੀ ਵਿਧਾਨ ਸਭਾ ਸਪੀਕਰ ਨੂੰ ਕੀਤੀ ਹੈ।

ਦਰਅਸਲ ਅਦਿਤੀ ਸਿੰਘ ਨੇ 2 ਅਕਤੂਬਰ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ 'ਚ ਹਿੱਸਾ ਲਿਆ ਸੀ, ਜਦਕਿ ਪਾਰਟੀ ਵਲੋਂ ਇਸ ਲਈ ਆਪਣੇ ਮੈਂਬਰਾਂ ਨੂੰ ਵਹਿਪ ਜਾਰੀ ਕਰ ਕੇ ਹਿੱਸਾ ਨਾ ਲੈਣ ਨੂੰ ਕਿਹਾ ਸੀ। ਵਹਿਪ ਦੇ ਬਾਵਜੂਦ ਅਦਿਤੀ ਵਿਸ਼ੇਸ਼ ਸੈਸ਼ਨ 'ਚ ਸ਼ਾਮਲ ਹੋਈ ਅਤੇ ਪ੍ਰਦੇਸ਼ ਕਮੇਟੀ ਤੋਂ ਮਿਲੇ ਨੋਟਿਸ ਦਾ ਜਵਾਬ ਨਹੀਂ ਦਿਤਾ। ਕਾਂਗਰਸ ਵਿਧਾਇਕ ਦਲ ਦੀ ਨੇਤਾ ਨੇ ਕੱਲ ਭਾਵ ਮੰਗਲਵਾਰ ਨੂੰ ਅਦਿਤੀ ਨੂੰ ਦੂਜਾ ਨੋਟਿਸ ਜਾਰੀ ਕੀਤਾ।

ਅਦਿਤੀ ਦੇ ਪਿਛਲੀ 16 ਅਕਤੂਬਰ ਯੋਗੀ ਨੂੰ ਮਿਲਣ ਨੂੰ ਲੈ ਕੇ ਸਿਆਸੀ ਗਲਿਆਰਿਆਂ 'ਚ ਕਾਫੀ ਚਰਚਾ ਹੋਈ ਅਤੇ ਉਨ੍ਹਾਂ ਦੇ ਭਾਜਪਾ ਪਾਰਟੀ 'ਚ ਸ਼ਾਮਲ ਹੋਣ ਦੀਆਂ ਅਟਕਲਾਂ ਲੱਗਣ ਲੱਗੀਆਂ। ਇੱਥੇ ਦੱਸ ਦੇਈਏ ਕਿ ਅਦਿਤੀ ਦੀ ਪਿਛਲੇ ਹਫਤੇ ਹੀ ਪੰਜਾਬ ਦੇ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਨਾਲ ਵਿਆਹ ਹੋਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।