ਕਾਂਗਰਸ ਨੇ 91 ਵਾਰ ਵੱਖ-ਵੱਖ ਤਰੀਕਿਆਂ ਨਾਲ ਮੈਨੂੰ ਅਪਮਾਨਿਤ ਕੀਤਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਮਲਿਕਾਰਜੁਨ ਖੜਗੇ ਦੀ ‘ਜ਼ਹਿਰੀਲੇ ਸੱਪ’ ਵਾਲੀ ਟਿੱਪਣੀ ’ਤੇ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ‘ਜ਼ਹਿਰੀਲੇ ਸੱਪ’ ਵਾਲੀ ਟਿੱਪਣੀ ਨੂੰ ਲੈ ਕੇ ਪਾਰਟੀ ’ਤੇ ਹਮਲਾ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਅਤੇ ਉਸ ਦੇ ਆਗੂ ਹੁਣ ਤੱਕ 91 ਵਾਰ ਵੱਖ-ਵੱਖ ਤਰੀਕਿਆਂ ਨੇ ਉਨ੍ਹਾਂ ਨੂੰ ਅਪਮਾਨਿਤ ਕਰ ਚੁੱਕੇ ਹਨ। ਕਾਂਗਰਸ 'ਤੇ ਕਰਨਾਟਕ 'ਚ ਲਿੰਗਾਇਤ ਭਾਈਚਾਰੇ ਦਾ ਵੀ ਅਪਮਾਨ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਮੋਦੀ ਨੇ ਕਿਹਾ ਕਿ ਪਾਰਟੀ ਨੇ ਬਾਬਾ ਸਾਹਿਬ ਅੰਬੇਡਕਰ ਅਤੇ ਵੀਰ ਸਾਵਰਕਰ ਦਾ ਵੀ ਅਪਮਾਨ ਕੀਤਾ ਹੈ।
ਇਹ ਵੀ ਪੜ੍ਹੋ: ਅਬੋਹਰ 'ਚ ਹਾਰਨ ਵਜਾਉਣ ਨੂੰ ਲੈ ਕੇ ਲੜ ਪਏ ਗੁਆਂਢੀ, ਹੋ ਹਏ ਹੱਥੋਪਾਈ
29 ਮਾਰਚ ਨੂੰ ਕਰਨਾਟਕ ਵਿਚ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਸੂਬੇ ਦੇ ਆਪਣੇ ਪਹਿਲੇ ਪ੍ਰਚਾਰ ਦੌਰੇ 'ਤੇ ਆਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਇਨ੍ਹਾਂ ਗਾਲਾਂ ਦਾ ਵੋਟਾਂ ਨਾਲ ਜਵਾਬ ਦੇਣਗੇ ਅਤੇ ਉਹ (ਕਾਂਗਰਸੀ ਆਗੂ) ਭਾਰਤੀ ਜਨਤਾ ਪਾਰਟੀ ’ਤੇ ਜਿੰਨਾ ਜ਼ਿਆਦਾ ਚਿੱਕੜ ਸੁੱਟਣਗੇ, ਓਨਾ ਹੀ ਕਮਲ ਖਿੜੇਗਾ। ਮੋਦੀ ਨੇ ਕਿਹਾ, ''ਕਾਂਗਰਸ ਹਰ ਉਸ ਵਿਅਕਤੀ ਨੂੰ ਨਫ਼ਰਤ ਕਰਦੀ ਹੈ ਜੋ ਆਮ ਆਦਮੀ ਦੀ ਗੱਲ ਕਰਦਾ ਹੈ, ਉਸ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਦਾ ਹੈ ਅਤੇ ਉਸ ਦੀ ਸਵਾਰਥ ਦੀ ਰਾਜਨੀਤੀ 'ਤੇ ਹਮਲਾ ਕਰਦਾ ਹੈ। ਅਜਿਹੇ ਲੋਕਾਂ ਪ੍ਰਤੀ ਕਾਂਗਰਸ ਦੀ ਨਫ਼ਰਤ ਡੂੰਘੀ ਹੁੰਦੀ ਜਾ ਰਹੀ ਹੈ। ਇਸ ਚੋਣ ਵਿਚ ਵੀ ਕਾਂਗਰਸ ਨੇ ਇਕ ਵਾਰ ਫਿਰ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ”।
ਇਹ ਵੀ ਪੜ੍ਹੋ: 'ਆਪ੍ਰੇਸ਼ਨ ਕਾਵੇਰੀ': ਭਾਰਤੀ ਹਵਾਈ ਸੈਨਾ ਨੇ ਸੂਡਾਨ ਤੋਂ 121 ਭਾਰਤੀਆਂ ਨੂੰ ਸੁਰੱਖਿਅਤ ਲਿਆਂਦਾ ਭਾਰਤ
ਬਿਦਰ ਜ਼ਿਲ੍ਹੇ ਦੇ ਹੁਮਨਾਬਾਦ ਵਿਖੇ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਕਿਸੇ ਨੇ ਮੈਨੂੰ ਮੇਰੇ ਵਿਰੁੱਧ ਵਰਤੇ ਜਾ ਰਹੇ ਅਪਸ਼ਬਦਾਂ ਦੀ ਸੂਚੀ ਬਣਾ ਕੇ ਭੇਜੀ। ਹੁਣ ਤੱਕ ਕਾਂਗਰਸੀ ਲੋਕ 91 ਵਾਰ ਵੱਖ-ਵੱਖ ਤਰੀਕਿਆਂ ਨਾਲ ਮੈਨੂੰ ਅਪਸ਼ਬਦ ਕਹਿ ਚੁੱਕੇ ਹਨ। ਜੇਕਰ ਕਾਂਗਰਸ ਨੇ ਅਪਸ਼ਬਦਾਂ ਦੇ ਇਸ ਸ਼ਬਦਕੋਸ਼ 'ਤੇ ਸਮਾਂ ਬਰਬਾਦ ਕਰਨ ਦੀ ਬਜਾਏ, ਚੰਗੇ ਸ਼ਾਸਨ 'ਤੇ ਧਿਆਨ ਦਿੱਤਾ ਹੁੰਦਾ ਤਾਂ ਅੱਜ ਇੰਨੀ ਤਰਸਯੋਗ ਹਾਲਤ ਨਾ ਹੁੰਦੀ।”। ਜ਼ਿਕਰਯੋਗ ਹੈ ਕਿ ਕਰਨਾਟਕ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਵੀਰਵਾਰ ਨੂੰ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਦੀ ਤੁਲਨਾ ਜ਼ਹਿਰੀਲੇ ਸੱਪ ਨਾਲ ਕੀਤੀ ਸੀ। ਹਾਲਾਂਕਿ ਵਿਵਾਦ ਪੈਦਾ ਹੋਣ ਤੋਂ ਬਾਅਦ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਟਿੱਪਣੀ ਪ੍ਰਧਾਨ ਮੰਤਰੀ ਦੇ ਵਿਰੁੱਧ ਨਹੀਂ, ਸਗੋਂ ਸੱਤਾਧਾਰੀ ਭਾਜਪਾ ਦੇ ਖਿਲਾਫ਼ ਸੀ।
ਇਹ ਵੀ ਪੜ੍ਹੋ: ਭਾਰਤੀ ਫ਼ੌਜ ਦੀ ਤੋਪਖਾਨਾ ਰੈਜੀਮੈਂਟ ਵਿਚ ਪਹਿਲੀ ਵਾਰ ਮਹਿਲਾ ਅਧਿਕਾਰੀਆਂ ਦੀ ਨਿਯੁਕਤੀ
ਮੋਦੀ ਨੇ ਕਿਹਾ, ''ਗਰੀਬਾਂ ਅਤੇ ਦੇਸ਼ ਲਈ ਕੰਮ ਕਰਨ ਵਾਲਿਆਂ ਦਾ ਅਪਮਾਨ ਕਰਨਾ ਕਾਂਗਰਸ ਦਾ ਇਤਿਹਾਸ ਰਿਹਾ ਹੈ। ਮੈਂ ਇਕੱਲਾ ਨਹੀਂ ਹਾਂ ਜਿਸ 'ਤੇ ਇਸ ਤਰ੍ਹਾਂ ਦਾ ਹਮਲਾ ਹੋਇਆ ਹੈ। ਪਿਛਲੀਆਂ ਚੋਣਾਂ ਵਿਚ ਉਨ੍ਹਾਂ ਨੇ 'ਚੌਕੀਦਾਰ ਚੋਰ ਹੈ' ਮੁਹਿੰਮ ਚਲਾਈ, ਫਿਰ ਉਨ੍ਹਾਂ ਨੇ ਕਿਹਾ 'ਮੋਦੀ ਚੋਰ ਹੈ', ਫਿਰ ਉਨ੍ਹਾਂ ਨੇ ਕਿਹਾ 'ਓਬੀਸੀ ਭਾਈਚਾਰਾ ਚੋਰ ਹੈ' ਅਤੇ ਹੁਣ ਜਿਵੇਂ ਹੀ ਕਰਨਾਟਕ 'ਚ ਚੋਣ ਪ੍ਰਚਾਰ ਸ਼ੁਰੂ ਹੋਇਆ, ਉਨ੍ਹਾਂ ਨੇ ਮੇਰੇ ਲਿੰਗਾਇਰੀ ਭਰਾਵਾਂ ਅਤੇ ਭੈਣਾਂ ਨੂੰ ਚੋਰ ਦੱਸਣਾ ਸ਼ੁਰੂ ਕਰ ਦਿੱਤਾ”।
ਇਹ ਵੀ ਪੜ੍ਹੋ: ਹੁਣ ਸਿਰਫ਼ 50 ਹਜ਼ਾਰ 'ਚ ਪਾਓ USA ਤੇ Canada ਦਾ 10 ਸਾਲ ਦਾ ਵੀਜ਼ਾ
ਪ੍ਰਧਾਨ ਮੰਤਰੀ ਨੇ ਕਿਹਾ, “ਬਾਬਾ ਸਾਹਿਬ ਅੰਬੇਡਕਰ ਨੇ ਖੁਦ ਇਕ ਵਾਰ ਕਿਹਾ ਸੀ ਕਿ ਕਾਂਗਰਸ ਨੇ ਉਨ੍ਹਾਂ ਨੂੰ ਵਾਰ-ਵਾਰ ਗਾਲ੍ਹਾਂ ਕੱਢੀਆਂ। ਕਾਂਗਰਸ ਨੇ ਬਾਬਾ ਸਾਹਿਬ ਅੰਬੇਡਕਰ ਨੂੰ 'ਦਾਨਵ', 'ਗੱਦਾਰ', 'ਗੱਦਾਰ ਦੋਸਤ' ਕਿਹਾ ਸੀ... ਸੁਣ ਕੇ ਹੈਰਾਨ ਹੋ ਜਾਵੋਗੇ। ਅੱਜ ਵੀ ਅਸੀਂ ਦੇਖਦੇ ਹਾਂ ਕਿ ਕਾਂਗਰਸ ਵੀਰ ਸਾਵਰਕਰ ਨੂੰ ਕਿਵੇਂ ਗਾਲ੍ਹਾਂ ਕੱਢਦੀ ਹੈ। ਕਾਂਗਰਸ ਨੇ ਇਸ ਦੇਸ਼ ਦੇ ਦਿੱਗਜ ਨੇਤਾਵਾਂ ਨੂੰ ਗਾਲ੍ਹਾਂ ਕੱਢੀਆਂ ਹਨ”। ਇਸ ਮੌਕੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਕੇਂਦਰੀ ਮੰਤਰੀ ਭਗਵੰਤ ਖੂਬਾ ਵੀ ਮੌਜੂਦ ਸਨ।