’56 ਸਾਲ ਹੋ ਗਏ, ਐਨਾ ਝੂਠਾ ਆਦਮੀ ਦੁਨੀਆ 'ਚ ਨਹੀਂ ਦੇਖਿਆ’, ਕੇਜਰੀਵਾਲ ‘ਤੇ ਬਰਸੇ ਸ਼ਾਹ

ਏਜੰਸੀ

ਖ਼ਬਰਾਂ, ਰਾਜਨੀਤੀ

ਦਿੱਲੀ ਵਿਧਨਾ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਅਤੇ ਰੈਲੀਆਂ ਜ਼ੋਰਾਂ ‘ਤੇ ਹਨ। ਸਾਰੀਆਂ ਸਿਆਸੀ ਧਿਰਾਂ ਇਕ-ਦੂਜੇ ‘ਤੇ ਸ਼ਬਦੀ ਹਮਲੇ ਬੋਲ ਰਹੀਆਂ ਹਨ।

Photo

ਨਵੀਂ ਦਿੱਲੀ: ਦਿੱਲੀ ਵਿਧਨਾ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਅਤੇ ਰੈਲੀਆਂ ਜ਼ੋਰਾਂ ‘ਤੇ ਹਨ। ਸਾਰੀਆਂ ਸਿਆਸੀ ਧਿਰਾਂ ਇਕ-ਦੂਜੇ ‘ਤੇ ਸ਼ਬਦੀ ਹਮਲੇ ਬੋਲ ਰਹੀਆਂ ਹਨ। ਇਸ ਦੌਰਾਨ ਇਕ-ਦੂਜੇ ‘ਤੇ ਇਲਜ਼ਾਮ ਲਗਾਉਣ ਦਾ ਦੌਰ ਵੀ ਜਾਰੀ ਹੈ। ਭਾਜਪਾ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਿਹਾ ਕਿ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ‘ਵੱਡਾ-ਝੂਠਾ’ ਵਿਅਕਤੀ ਅਪਣੀ ਜ਼ਿੰਦਗੀ ਵਿਚ ਨਹੀਂ ਦੇਖਿਆ।

ਨਵੀਂ ਦਿੱਲੀ ਵਿਧਾਨ ਸਭਾ ਸੀਟ ‘ਤੇ ਭਾਜਪਾ ਉਮੀਦਵਾਰ ਸੁਨੀਲ ਯਾਦਵ ਦੇ ਹੱਕ ਵਿਚ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕੇਜਰੀਵਾਲ ਨੂੰ ਪੁੱਛਿਆ ਕਿ ਉਹ ਜਵਾਹਨ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਰਜੀਲ ਈਮਾਮੀ ਖਿਲਾਫ ਮੁਹਿੰਮ ਚਲਾਉਣ ਦੀ ਇਜਾਜ਼ਤ ਦੇਣਗੇ? ਭਾਜਪਾ ਨੇਤਾ ਨੇ ਕਿਹਾ ਕਿ ਕੇਜਰੀਵਾਲ ਨੇ ਝੂਠ ਬੋਲਿਆ ਸੀ ਕਿ ਉਹ ਸਰਕਾਰੀ ਘਰ ਜਾਂ ਕਾਰ ਨਹੀਂ ਲੈਣਗੇ।

ਪਰ ਹੁਣ ਉਹਨਾਂ ਕੋਲ ਬੰਗਲਾ ਅਤੇ ਕਾਰ ਦੋਵੇਂ ਹਨ। ਮੈਂ ਅਪਣੇ 56 ਸਾਲ ਦੇ ਜੀਵਨ ਵਿਚ ਕੇਜਰੀਵਾਲ ਤੋਂ ਵੱਡਾ ਝੂਠਾ ਨਹੀਂ ਦੇਖਿਆ। ਕੇਂਦਰੀ ਗ੍ਰਹਿ ਮੰਤਰੀ ਨੇ ਸਿੱਖਿਆ ਦੇ ਖੇਤਰ ਵਿਚ ਕੇਜਰੀਵਾਲ ਦੀਆਂ ਪ੍ਰਾਪਤੀਆਂ ‘ਤੇ ਸਵਾਲ ਕਰਦੇ ਹੋਏ ਕਿਹਾ ਕਿ ਭਾਜਪਾ ਦੇ ਸੰਸਦ ਮੈਂਬਰਾਂ ਨੇ ਆਪ ਸਰਕਾਰ ਦੇ ਝੂਠੇ ਵਾਅਦਿਆਂ ਦਾ ਪਰਦਾਫਾਸ਼ ਕੀਤਾ ਤਾਂ ਇਸ ‘ਤੇ ਕੇਜਰੀਵਾਲ ਨੇ ਜਵਾਬ ਦਿੱਤਾ, ‘ਅਸੀਂ (ਭਾਜਪਾ) ਦਿੱਲੀ ਦਾ ਅਪਮਾਨ ਕਰ ਰਹੇ ਹਾਂ’।

ਸ਼ਾਹ ਨੇ ਪੁੱਛਿਆ, ‘ਕੇਜਰੀਵਾਲ ਜੀ, ਕੀ ਤੁਸੀਂ ਇੰਦਰਾ ਗਾਂਧੀ ਦੀ ਤਰ੍ਹਾਂ ਮਹਿਸੂਸ ਕਰ ਰਹੇ ਹੋ’। ਉਹਨਾਂ ਕਿਹਾ, ‘ਇੰਦਰਾ ਗਾਂਧੀ ਕਹਿੰਦੀ ਸੀ ਕਿ ਇੰਦਰਾ ਇਜ਼ ਇੰਡੀਆ ਐਂਡ ਇੰਡੀਆ ਇਜ਼ ਇੰਦਰਾ। ਕੇਜਰੀਵਾਲ ਸਮਝਦੇ ਹਨ ਕਿ ਕੇਜਰੀਵਾਲ ਇਜ਼ ਦਿੱਲੀ ਐਂਡ ਦਿੱਲੀ ਇਜ਼ ਕੇਜਰੀਵਾਲ’।

ਅਮਿਤ ਸ਼ਾਹ ਨੇ ਕਿਹਾ, ‘ਈਵੀਐਮ ਦਾ ਬਟਨ ਇੰਨੀ ਜ਼ੋਰ ਨਾਲ ਦਬਾਓ ਕਿ ਉਸ ਦਾ ਕਰੰਟ ਸ਼ਾਹੀਨ ਬਾਗ ਵਿਚ ਮਹਿਸੂਸ ਹੋਵੇ’। ਦੱਸ ਦਈਏ ਕਿ ਰਾਜਧਾਨੀ ਦਿੱਲੀ ਵਿਚ 8 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਹਨਾਂ ਚੋਣਾਂ ਦੇ ਨਤੀਜੇ 11 ਫਰਵਰੀ ਨੂੰ ਐਲਾਨੇ ਜਾਣਗੇ।