ਭਾਜਪਾ ਨਾਲ ਹੱਥ ਮਿਲਾਉਣ ਨਾਲੋਂ ਮਰਨਾ ਪਸੰਦ ਕਰਾਂਗਾ - ਨਿਤੀਸ਼ ਕੁਮਾਰ

ਏਜੰਸੀ

ਖ਼ਬਰਾਂ, ਰਾਜਨੀਤੀ

ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਬਾਰੇ ਭਾਜਪਾ ਦੇ ਦਾਅਵਿਆਂ ਦਾ ਉਡਾਇਆ ਮਜ਼ਾਕ 

Image

 

ਪਟਨਾ - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ਨਾਲ ਸੰਭਾਵਿਤ ਮੁੜ ਗਠਜੋੜ ਤੋਂ ਇਨਕਾਰ ਕਰਦਿਆਂ ਕਿਹਾ, ਕਿ ਉਹ ਆਪਣੇ ਸਾਬਕਾ ਸਹਿਯੋਗੀ ਨਾਲ 'ਹੱਥ ਮਿਲਾਉਣ ਦੀ ਬਜਾਏ ਮਰਨਾ ਪਸੰਦ ਕਰਨਗੇ।' 

ਜਨਤਾ ਦਲ (ਯੂਨਾਈਟਿਡ) ਦੇ ਨੇਤਾ ਨੇ ਭਾਜਪਾ ਨੂੰ ਇਹ ਵੀ ਯਾਦ ਦਿਵਾਇਆ ਕਿ ਗਠਜੋੜ ਦੌਰਾਨ, ਉਨ੍ਹਾਂ ਨੂੰ ਮੁਸਲਮਾਨਾਂ ਸਮੇਤ ਉਨ੍ਹਾਂ ਦੇ ਸਾਰੇ ਸਮਰਥਕਾਂ ਤੋਂ ਵੋਟਾਂ ਪ੍ਰਾਪਤ ਹੁੰਦੀਆਂ ਸੀ, ਜੋ ਹਮੇਸ਼ਾ ਭਾਜਪਾ ਦੀ ਹਿੰਦੂਤਵ ਵਿਚਾਰਧਾਰਾ ਪ੍ਰਤੀ 'ਸਾਵਧਾਨ' ਰਹੇ ਹਨ।

ਉਨ੍ਹਾਂ ਭਾਜਪਾ ਦੇ ਇਸ ਦਾਅਵੇ ਦਾ ਵੀ ਮਜ਼ਾਕ ਉਡਾਇਆ ਕਿ ਉਹ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਵਿੱਚ ਸੂਬੇ ਦੀਆਂ 40 ਲੋਕ ਸਭਾ ਸੀਟਾਂ ਵਿੱਚੋਂ 36 ਸੀਟਾਂ ਹਾਸਲ ਕਰੇਗੀ।

ਕੁਮਾਰ ਨੇ ਦੁਹਰਾਇਆ ਕਿ ਉਪ-ਮੁੱਖ ਮੰਤਰੀ ਤੇਜਸਵੀ ਯਾਦਵ ਅਤੇ ਉਨ੍ਹਾਂ ਦੇ ਪਿਤਾ ਲਾਲੂ ਪ੍ਰਸਾਦ ਦੇ ਖਿਲਾਫ ਭ੍ਰਿਸ਼ਟਾਚਾਰ ਦੇ 'ਬੇਬੁਨਿਆਦ' ਦੋਸ਼ਾਂ ਤੋਂ ਬਾਅਦ, 2017 ਵਿੱਚ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨ.ਡੀ.ਏ). ਵਿੱਚ ਉਨ੍ਹਾਂ ਦੀ ਵਾਪਸੀ ਇੱਕ 'ਭੁੱਲ' ਸੀ।