ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਯਾਦ 'ਚ ਸਰਵ ਧਰਮ ਸਭਾ ਕਰਵਾਈ ਗਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੀ ਸ਼ਹੀਦੀ ਦਿਵਸ ਮੌਕੇ ਅੱਜ ਇੱਥੇ ਸੈਕਟਰ-42 ਵਿਖੇ ਬੇਅੰਤ ਸਿੰਘ ਮੈਮੋਰੀਅਲ ਵਿਚ ਇਕ ਸਰਵ ਧਰਮ ਸਭਾ ਕਰਵਾਈ ਗਈ। ਇਸ ਰਾਜ ...

Remembrance of Former Chief Minister Late Beant Singh

ਨੌਜੁਆਨਾਂ ਵਲੋਂ ਨਸ਼ਿਆਂ, ਅਤਿਵਾਦ ਤੇ ਵੱਖਵਾਦ ਖ਼ਿਲਾਫ਼ ਚੁਕਾਈ ਸਹੁੰ

ਚੰਡੀਗੜ :- ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੀ ਸ਼ਹੀਦੀ ਦਿਵਸ ਮੌਕੇ ਅੱਜ ਇੱਥੇ ਸੈਕਟਰ-42 ਵਿਖੇ ਬੇਅੰਤ ਸਿੰਘ ਮੈਮੋਰੀਅਲ ਵਿਚ ਇਕ ਸਰਵ ਧਰਮ ਸਭਾ ਕਰਵਾਈ ਗਈ। ਇਸ ਰਾਜ ਪੱਧਰੀ ਸ਼ਹੀਦੀ ਸਮਾਗਮ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਨੇ ਉਨਾਂ ਦੀ ਸਮਾਧ ਉਤੇ ਫੁੱਲ ਚੜਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਕਾਇਮ ਰੱਖਣ ਲਈ ਨਸ਼ਿਆਂ, ਅਤਿਵਾਦ, ਵੱਖਵਾਦ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਲਾਲ ਪੱਗਾਂ ਵਿਚ ਸਜੇ ਨੌਜੁਆਨਾਂ ਵਲੋਂ ਸਹੁੰ ਚੁੱਕੀ ਗਈ ਅਤੇ ਸਾਬਕਾ ਮੁੱਖ ਮੰਤਰੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ।

ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਮੌਜੂਦ ਲੀਡਰਾਂ ਵਲੋਂ ਮਰਹੂਮ ਮੁੱਖ ਮੰਤਰੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਉਹਨਾਂ ਵਲੋਂ ਸੂਬੇ ਵਿਚ ਅਮਨ ਸ਼ਾਂਤੀ ਬਹਾਲ ਕਰਨ ਲਈ ਅਤੇ ਖਾੜਕੂਵਾਦ ਦੇ ਖਾਤਮੇ ਲਈ ਕੀਤੇ ਗਏ ਯਤਨਾਂ ਨੂੰ ਯਾਦ ਕੀਤਾ ਗਿਆ। ਇਥੇ ਇਹ ਵੀ ਯਾਦ ਕੀਤਾ ਗਿਆ ਕਿ ਪੰਜਾਬ ਦੇ ਮੁਸ਼ਕਲਾਂ ਭਰੇ ਦੌਰ ਵਿਚ ਸ. ਬੇਅੰਤ ਸਿੰਘ ਵਲੋਂ ਇਕ ਨਿਡਰ ਮੁੱਖ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ ਗਈਆਂ ਅਤੇ ਉਹ ਹਮੇਸ਼ਾ ਸਖਤ ਅਤੇ ਸਮਰਪਿਤ ਲੀਡਰਸ਼ਿਪ ਨਿਭਾਉਣ ਵਾਲੇ ਲੀਡਰ ਵਜੋਂ ਯਾਦ ਕੀਤੇ ਜਾਣਗੇ।

ਸਰਦਾਰ ਬੇਅੰਤ ਸਿੰਘ ਜੀ  ਨੂੰ ਨਿੱਘੀ ਸ਼ਰਧਾਂਜਲੀ ਦਿੰਦਿਆਂ ਵਿਧਾਇਕ ਗੁਰਕੀਰਤ ਕੋਟਲੀ ਨੇ ਕਿਹਾ ਕਿ ਕਈ ਫੁੱਟ ਪਾਊ ਤਾਕਤਾਂ ਰੈਫਰੈਂਡਮ 2020 ਅਤੇ ਨਸ਼ਿਆਂ ਦੇ ਵਪਾਰ ਵਰਗੇ ਹਦਕੰਡੇ ਵਰਤਕੇ ਸੂਬੇ ਦੀ ਏਕਤਾ ਅਤੇ ਅਖੰਡਤਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਸੂਬੇ ਦੇ ਲੋਕ ਅਜਿਹੇ ਲੋਕਾਂ ਨੂੰ ਉਹਨਾਂ ਦੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਸਾਬਕਾ ਮੁੱਖ ਮੰਤਰੀ  ਨੇ ਸੂਬੇ ਦੀ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਮੁੜ ਬਹਾਲ ਕਰਨ ਵਿੱਚ ਅਣਥੱਕ ਯੋਗਦਾਨ ਪਾਇਆ ਸੀ ਅਤੇ ਹੁਣ ਅਸੀਂ ਉਹਨਾਂ ਦੇ ਨਕਸ਼ੇ-ਕਦਮ 'ਤੇ ਚਲਦੇ ਹੋਏ  ਸੂਬੇ ਚੋਂ ਨਸ਼ੇ ਦੇ ਕੋਹੜ ਨੂੰ ਖਤਮ ਕਰ ਦੇਵਾਂਗੇ।

ਸਰਦਾਰ ਬੇਅੰਤ ਸਿੰਘ ਨੇ ਲੋਕਾਂ ਦੇ ਹਿੱਤਾਂ 'ਤੇ ਚਾਰ ਦਹਾਕੇ ਪਹਿਰੇਦਾਰੀ  ਕੀਤੀ ਅਤੇ ਅਜਿਹੀ ਮਿਸਾਲ ਘੱਟ ਹੀ ਦੇਖਣ ਨੂੰ ਮਿਲਦੀ ਹੈ। ਉਹਨਾਂ ਨੇ ਪੰਜਾਬ ਨੂੰ ਨਵੀਆਂ ਲੀਹਾਂ 'ਤੇ ਪਾਉਣ ਲਈ ਇੱਕ ਨਵਾਂ ਅਧਿਐ ਲਿਖਿਆ  ਸੀ ਅਤੇ ਇਸ ਲਈ ਉਹਨਾਂ ਆਪਣੀ ਜਾਨ ਵੀ ਦਾਅ 'ਤੇ ਲਗਾ ਦਿੱਤੀ ਸੀ। ਸਾਬਕਾ ਮੁੱਖ ਮੰਤਰੀ ਨੂੰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਾਣਾ ਗੁਰਮੀਤ ਸਿੰਘ ਸੋਢੀ ,ਬਲਵੀਰ ਸਿੰਘ ਸਿੱਧੂ, ਵਿਜੈ ਇੰਦਰ ਸਿੰਗਲਾ ਅਤੇ ਭਾਰਤ ਭੂਸ਼ਣ ਆਸ਼ੂ, ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ, ਸਾਬਕਾ ਮੰਤਰੀ ਬੇਅੰਤ ਸਿੰਘ ਦੇ ਸਪੁੱਤਰ ਤੇਜ ਪ੍ਰਕਾਸ਼ ਸਿੰਘ ਕੋਟਲੀ

ਅਤੇ ਉਨ੍ਹਾਂ ਦੀ ਸਪੁੱਤਰੀ ਤੇ ਸਾਬਕਾ ਮੰਤਰੀ ਬੀਬੀ ਗੁਰਕੰਵਲ ਕੌਰ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਗੁਰਇਕਬਾਲ ਸਿੰਘ (ਤਿੰਨੇ ਪੋਤਰੇ), ਲਖਵੀਰ ਸਿੰਘ ਲੱਖਾ, ਨਵਤੇਜ ਸਿੰਘ ਚੀਮਾ, ਰਜਿੰਦਰ ਸਿੰਘ, ਹਰਜੋਤ ਕੰਵਲ ਸਿੰਘ, ਗੁਰਪ੍ਰੀਤ ਸਿੰਘ ਜੀ.ਪੀ., ਦਰਸ਼ਨ ਸਿੰਘ ਬਰਾੜ, ਵਰਿੰਦਰਮੀਤ ਸਿੰਘ ਪਾਹੜਾ, ਪਰਮਿੰਦਰ ਸਿੰਘ ਪਿੰਕੀ, ਕੁਲਬੀਰ ਸਿੰਘ ਜ਼ੀਰਾ, ਸੰਜੇ ਤਲਵਾੜ, ਅਮਰੀਕ ਸਿੰਘ ਢਿੱਲੋਂ, ਰਣਦੀਪ ਸਿੰਘ ਨਾਭਾ, ਅਮਨ ਅਰੋੜਾ, ਅੰਗਦ ਸਿੰਘ ਸੈਣੀ, ਦਲਬੀਰ ਸਿੰਘ ਗੋਲਡੀ, ਸੁਖਪਾਲ ਸਿੰਘ ਭੁੱਲਰ, ਦਰਸ਼ਨ ਲਾਲ ਮੰਗੂਵਾਲ, ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਕੁਲਜੀਤ ਸਿੰਘ ਨਾਗਰਾ, ਹਰਦਿਆਲ ਸਿੰਘ ਕੰਬੋਜ,

ਮਦਨ ਲਾਲ ਜਲਾਲਪੁਰ (ਸਾਰੇ ਵਿਧਾਇਕ), ਹਰਮਿੰਦਰ ਸਿੰਘ ਜੱਸੀ, ਮਲਕੀਤ ਸਿੰਘ ਬੀਰਮੀ, ਹੰਸਰਾਜ ਜੋਸ਼ਨ, ਮਲਕੀਤ ਸਿੰਘ ਦਾਖਾ, ਜੋਗਿੰਦਰ ਸਿੰਘ ਮਾਨ, ਮਨਿੰਦਰਜੀਤ ਸਿੰਘ, ਜਗਮੋਹਨ ਸਿੰਘ ਕੰਗ (ਸਾਰੇ ਸਾਬਕਾ ਮੰਤਰੀ), ਮੇਅਰ ਲ਼ੁਧਿਆਣਾ ਬਲਕਾਰ ਸਿੰਘ ਸੰਧੂ, ਸਾਬਕਾ ਵਿਧਾਇਕ ਮੁਹੰਮਦ ਸਦੀਕ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ,

ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ, ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਹਰਕੇਸ਼ ਚੰਦ ਮੱਛਲੀ ਕਲਾਂ, ਸੁਸ਼ੀਲ ਕੁਮਾਰ ਸਕੱਤਰ ਆਲ ਇੰਡੀਆ ਕਾਂਗਰਸ ਸੇਵਾ ਦਲ, ਪ੍ਰਧਾਨ ਪੰਜਾਬ ਕਾਂਗਰਸ ਸੇਵਾ ਦਲ ਨਿਰਮਲ ਸਿੰਘ ਕੈੜਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਲੁਧਿਆਣਾ ਗੁਰਦੇਵ ਸਿੰਘ ਲਾਪਰਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਮਾਨਸਾ ਵਿਕਰਮ ਸਿੰਘ ਮੋਫਰ, ਸਰਪੰਚ ਗੁਰਦੀਪ ਸਿੰਘ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਲੋਕ ਹਾਜ਼ਰ ਸਨ।
 

Related Stories