ਪੰਜਾਬ ਦੇ ਡਿੱਪੂਆਂ ‘ਚ 5 ਕਿੱਲੋ ਵਾਲਾ ਗੈਸ ਸਿਲੰਡਰ ਮਿਲਣਾ ਹੋਵੇਗਾ ਸ਼ੁਰੂ : ਭਾਰਤ ਭੂਸ਼ਣ
ਸੂਬੇ ਵਿਚ ਚੱਲ ਰਹੇ 16,738 ਰਾਸ਼ਨ ਡਿਪੂਆਂ ਵਿਚ ਜਲਦ ਹੀ 5 ਕਿੱਲੋਂ ਵਾਲੇ ਗੈਸ ਸਿਲੰਡਰ ਦਾ ਕੁਨੈਕਸ਼ਨ ਮਿਲਿਆ ਕਰੇਗਾ। ਇਸ ਨੂੰ ਡਿੱਪੂ ਵਿਚੋਂ ਹੀ ਭਰਵਾਇਆ ਜਾ ਸਕੇਗਾ...
ਚੰਡੀਗੜ੍ਹ : ਸੂਬੇ ਵਿਚ ਚੱਲ ਰਹੇ 16,738 ਰਾਸ਼ਨ ਡਿਪੂਆਂ ਵਿਚ ਜਲਦ ਹੀ 5 ਕਿੱਲੋਂ ਵਾਲੇ ਗੈਸ ਸਿਲੰਡਰ ਦਾ ਕੁਨੈਕਸ਼ਨ ਮਿਲਿਆ ਕਰੇਗਾ। ਇਸ ਨੂੰ ਡਿੱਪੂ ਵਿਚੋਂ ਹੀ ਭਰਵਾਇਆ ਜਾ ਸਕੇਗਾ। ਸੂਬਾ ਸਰਕਾਰ ਸੂਬੇ ਭਰ ਦੇ ਡਿੱਪੂ ਹੋਲਡਰਾਂ ਨੂੰ ਮਿੰਨੀ ਗੈਟ ਏਜੰਸੀਆਂ ਦਾ ਮਾਲਕ ਬਣਾਉਣ ਦੀ ਯੋਜਨਾ ਉਤੇ ਕੰਮ ਕਰ ਰਹੀ ਹੈ। ਖ਼ੁਰਾਕਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਡਿੱਪੂ ਮਾਲਕਾਂ ਨੂੰ 5 ਕਿੱਲੋ ਵਾਲਾ ਘਰੇਲੂ ਗੇਸ ਸਿਲੰਡਰ ਦਾ ਨਵਾਂ ਕੁਨੈਕਸ਼ਨ ਵੇਚਣ ਅਤੇ ਰੀਫ਼ਿਲ ‘ਤੇ 45-45 ਰੁਪਏ ਦਾ ਕਮਿਸ਼ਨ ਮਿਲੇਗਾ।
ਇਸ ਦੇ ਨਾਲ ਆਮ ਲੋਕਾਂ ਨੂੰ ਵੀ ਸੁਵਿਧਾ ਮਿਲੇਗੀ। ਪੰਜਾਬ ਵਿਚ 36 ਲੱਖ ਲਾਭਪਾਤਰੀ ਪਰਵਾਰਾਂ ਨੂੰ 16,738 ਰਾਸ਼ਨ ਡਿੱਪੂਆਂ ਜ਼ਰੀਏ ਸਸਤਾ ਰਾਸ਼ਨ ਦਿੱਤਾ ਜਾਂਦਾ ਹੈ। ਭਾਰਤ ਭੂਸ਼ਣ ਨੇ ਦੱਸਿਆ ਕਿ ਇਸ ਦੇ ਨਾਲ ਹੀ ਸਰਕਾਰੀ ਏਜੰਸੀ ਮਾਰਕਫੈੱਡ ਵੀ ਡਿੱਪੂ ‘ਤੇ 90 ਤਰ੍ਹਾਂ ਦੀਆਂ ਖਾਧ ਵਸਤੂਆਂ ਦੀ ਵਿਕਰੀ ਸ਼ੁਰੂ ਕਰਨ ਜਾ ਰਹੀ ਹੈ।