ਟਰੰਕ 'ਚ ਮਿਲੀਆਂ ਤਿੰਨ ਸਕੀਆਂ ਭੈਣਾਂ ਦੀਆਂ ਲਾਸ਼ਾਂ; ਗ਼ਰੀਬੀ ਕਾਰਨ ਮਾਪਿਆਂ ਨੇ ਮਿਲ ਕੇ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੁੱਧ ’ਚ ਮਿਲਾ ਕੇ ਦਿਤੀ ਸਪਰੇਅ; ਪੁਲਿਸ ਸਾਹਮਣੇ ਕਬੂਲਿਆ ਜੁਰਮ

Dead bodies of 3 real sisters found in trunk in Jalandhar

 

ਜਲੰਧਰ: ਸ਼ਹਿਰ ਦੇ ਪਠਾਨਕੋਟ ਹਾਈਵੇ 'ਤੇ ਆਉਂਦੇ ਕਾਨਪੁਰ 'ਚ ਅੱਜ ਤੜਕੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਤਿੰਨ ਭੈਣਾਂ ਦੀਆਂ ਲਾਸ਼ਾਂ ਘਰ ਦੇ ਬਾਹਰ ਲੋਹੇ ਦੇ ਟਰੰਕ ਵਿਚ ਬੰਦ ਪਈਆਂ ਮਿਲੀਆਂ। ਦਸਿਆ ਜਾ ਰਿਹਾ ਹੈ ਕਿ ਤਿੰਨੇ ਭੈਣਾਂ ਐਤਵਾਰ ਰਾਤ 8 ਵਜੇ ਤੋਂ ਲਾਪਤਾ ਸਨ। ਮਕਾਨ ਮਾਲਕ ਨੇ ਤਿੰਨਾਂ ਦੇ ਲਾਪਤਾ ਹੋਣ ਸਬੰਧੀ ਰਾਤ 11 ਵਜੇ ਥਾਣੇ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ: ਸਪੀਡ ਸਕੇਟਿੰਗ ਵਿਚ ਭਾਰਤੀ ਮਹਿਲਾ ਅਤੇ ਪੁਰਸ਼ ਟੀਮਾਂ ਨੇ ਜਿੱਤਿਆ ਕਾਂਸੀ ਦਾ ਤਮਗ਼ਾ

ਪੁਲਿਸ ਨੇ ਵੀ ਰਾਤ ਸਮੇਂ ਮੌਕੇ ’ਤੇ ਪਹੁੰਚ ਕੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਸਵੇਰੇ ਲੋਕਾਂ ਨੇ ਘਰ ਦੇ ਬਾਹਰ ਇਕ ਟਰੰਕ ਪਿਆ ਦੇਖਿਆ। ਲੋਕਾਂ ਨੇ ਟਰੰਕ ਖੋਲ੍ਹ ਕੇ ਦੇਖਿਆ ਤਾਂ ਅੰਦਰ ਤਿੰਨਾਂ ਲੜਕੀਆਂ ਦੀਆਂ ਲਾਸ਼ਾਂ ਪਈਆਂ ਸਨ। ਜਿਨ੍ਹਾਂ ਬੱਚੀਆਂ ਦੀਆਂ ਲਾਸ਼ਾਂ ਮਿਲੀਆਂ ਹਨ, ਉਨ੍ਹਾਂ ਵਿਚ 9 ਸਾਲਾ ਅੰਮ੍ਰਿਤਾ ਕੁਮਾਰੀ, 7 ਸਾਲਾ ਸਾਕਸ਼ੀ ਅਤੇ 4 ਸਾਲਾ ਕੰਚਨ ਸ਼ਾਮਲ ਹਨ।

ਇਹ ਵੀ ਪੜ੍ਹੋ: ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਜ਼ 2 ਵਿਚ ਲੱਗੀ ਅੱਗ; ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਇਲਾਕਾ ਵਾਸੀਆਂ ਨੇ ਇਲਜ਼ਾਮ ਲਗਾਇਆ ਕਿ ਲੜਕੀਆਂ ਦਾ ਪਿਤਾ ਨਸ਼ੇ ਦਾ ਆਦੀ ਹੈ। ਉਹ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਉਸ ਨੇ ਇਹ ਕਤਲ ਕੀਤੇ ਹਨ। ਪੁਲਿਸ ਨੇ ਬੱਚੀਆਂ ਦੇ ਪਿਤਾ ਨੂੰ ਹਿਰਾਸਤ 'ਚ ਲੈ ਲਿਆ ਹੈ। ਲੜਕੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰੀਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।

ਇਹ ਵੀ ਪੜ੍ਹੋ: ਸਾਊਦੀ ਅਰਬ ਜਾ ਰਹੇ ਹਵਾਈ ਜਹਾਜ਼ ’ਚੋਂ 16 ਪਾਕਿਸਤਾਨੀ ਭਿਖਾਰੀ ਗ੍ਰਿਫ਼ਤਾਰ 

ਇਸ ਸਬੰਧੀ ਐਸ.ਪੀ. ਇਨਵੈਸਟੀਗੇਸ਼ਨ ਮਨਪ੍ਰੀਤ ਢਿੱਲੋਂ ਨੇ ਦਸਿਆ ਕਿ ਲੜਕੀਆਂ ਦੇ ਸਰੀਰ ’ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਹਨ। ਸ਼ੁਰੂਆਤੀ ਜਾਂਚ ਵਿਚ ਇਹ ਕਤਲ ਦੀ ਘਟਨਾ ਨਹੀਂ ਲੱਗ ਰਹੀ।  ਅਜਿਹਾ ਲਗਦਾ ਹੈ ਕਿ ਲੜਕੀਆਂ ਘਰ ਵਿਚ ਇਕੱਲੀਆਂ ਸਨ। ਅਜਿਹਾ ਹੋ ਸਕਦਾ ਹੈ ਕਿ ਉਹ ਖੇਡਦੇ ਹੋਏ ਟਰੰਕ ਵਿਚ ਬੈਠ ਗਈਆਂ ਅਤੇ ਢੱਕਣ ਉਪਰੋਂ ਬੰਦ ਹੋ ਗਿਆ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਸੁਨੀਲ ਮੰਡਲ ਨੇ ਪੁਲਿਸ ਹਿਰਾਸਤ 'ਚ ਪੁਛਗਿਛ ਦੌਰਾਨ ਅਪਣਾ ਗੁਨਾਹ ਕਬੂਲ ਕਰ ਲਿਆ ਅਤੇ ਕਿਹਾ ਕਿ ਗਰੀਬੀ ਤੋਂ ਤੰਗ ਆ ਕੇ ਉਸ ਨੇ ਅਪਣੀਆਂ ਬੇਟੀਆਂ 9 ਸਾਲਾ ਅੰਮ੍ਰਿਤਾ ਕੁਮਾਰੀ, 7 ਸਾਲਾ ਕੰਚਨ ਕੁਮਾਰੀ ਅਤੇ 3 ਸਾਲਾ ਵਾਸੂ ਦਾ ਕਤਲ ਕਰ ਦਿਤਾ ਸੀ। ਸੁਨੀਲ ਮੰਡਲ ਦੇ 5 ਬੱਚੇ ਹਨ।