ਅੰਮ੍ਰਿਤਸਰ 'ਚ ਕਾਂਗਰਸੀ ਕੌਂਸਰਲ ਦੀ ਗੋਲੀਆਂ ਮਾਰ ਕਿ ਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿਥੇ ਗੈਂਗਸਟਰਾਂ ਵੱਲੋਂ ਵਾਰਡ ਨੰਬਰ 50 ਦੇ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਨੂੰ ਦੇਰ ਸ਼ਾਮ ਕਤਲ ਕਰ  ਦਿੱਤਾ ਗਿਆ।

Congress councilor shot dead in Amritsar

ਅੰਮ੍ਰਿਤਸਰ, ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿਥੇ ਗੈਂਗਸਟਰਾਂ ਵੱਲੋਂ ਵਾਰਡ ਨੰਬਰ 50 ਦੇ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਨੂੰ ਦੇਰ ਸ਼ਾਮ ਕਤਲ ਕਰ  ਦਿੱਤਾ ਗਿਆ। ਇਸ ਘਟਨਾ ਨੂੰ ਅੰਜਾਮ ਨਕਾਬਪੋਸ਼ ਗੈਂਗਸਟਰਾਂ ਵੱਲੋਂ ਗੋਲਬਾਗ ਅਖਾੜੇ 'ਚ ਦਿੱਤਾ ਗਿਆ। ਗੈਂਗਸਟਰਾਂ ਵੱਲੋਂ ਚਲਾਈਆਂ ਗੋਲੀਆਂ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਦੇ ਸਿੱਧੀਆਂ ਢਿੱਡ ਵਿਚ ਵੱਜਣ ਕਾਰਨ ਉਨ੍ਹਾਂ ਦੀ ਹਸਪਤਾਲ ਜਾਂਦੇ ਸਮੇਂ ਰਸਤੇ 'ਚ ਮੌਤ ਹੋ ਗਈ।