ਪਹਿਲਾ ਸਿੱਖ ਤਾਮਿਲ ਗਾਇਕ ਬਣਿਆ ਲੁਧਿਆਣਾ ਦਾ ਜਸਕਰਨ ਸਿੰਘ
ਸਿੱਖ ਨੌਜਵਾਨ ਜਸਕਰਨ ਸਿੰਘ ਪਹਿਲਾ ਸਿੱਖ ਤਾਮਿਲ ਗਾਇਕ ਬਣ ਗਿਆ ਹੈ। ਜਸਕਰਨ ਦਾ ਕਹਿਣਾ ਹੈ ਕਿ ਗਾਇਕੀ ਉਸ ਦਾ ਸ਼ੌਕ ਹੈ ਅਤੇ ਉਹ ਭਵਿੱਖ ਵਿਚ ਚੰਗਾ ...
First Sikh Tamil Singer Jaskaran Singh
ਲੁਧਿਆਣਾ : ਸਿੱਖ ਨੌਜਵਾਨ ਜਸਕਰਨ ਸਿੰਘ ਪਹਿਲਾ ਸਿੱਖ ਤਾਮਿਲ ਗਾਇਕ ਬਣ ਗਿਆ ਹੈ। ਜਸਕਰਨ ਦਾ ਕਹਿਣਾ ਹੈ ਕਿ ਗਾਇਕੀ ਉਸ ਦਾ ਸ਼ੌਕ ਹੈ ਅਤੇ ਉਹ ਭਵਿੱਖ ਵਿਚ ਚੰਗਾ ਗਾÎਇਕ ਬਣ ਕੇ ਨਾਮ ਕਮਾਉਣਾ ਚਾਹੁੰਦਾ ਹੈ। ਦਸ ਦਈਏ ਕਿ 18 ਸਾਲਾਂ ਦਾ ਸਿੱਖ ਨੌਜਵਾਨ ਜਸਕਰਨ ਸਿੰਘ ਇਸ ਵਾਰ ਸਾਰੇਗਾਮਾਪਾ ਤਾਮਿਲ ਦਾ ਫਾਈਨਲਿਸਟ ਰਿਹਾ ਹੈ। ਫਾਈਨਲਿਸਟ ਰਹਿੰਦੇ ਹੋਏ ਉਹ ਚੌਥਾ ਸਥਾਨ ਹਾਸਲ ਕਰ ਚੁੱਕਾ ਹੈ। ਇਸ ਫਾਈਨਲ ਰਾਊਂਡ ਵਿਚ ਜਸਕਰਨ ਨੇ ਆਲਾ ਪੋਰਾਣਾ ਅਤੇ ਵੰਦੇ ਮਾਤਰਮ ਤਾਮਿਲ ਵਿਚ ਗਾਇਆ ਸੀ।