ਸਿਹਤ ਮੰਤਰੀ ਨੇ 282 ਸਟਾਫ਼ ਨਰਸਾਂ ਤੇ ਹੋਰਾਂ ਨੂੰ ਨਿਯੁਕਤੀ ਪੱਤਰ ਵੰਡੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਸਿਖਲਾਈ ਸੰਸਥਾ, ਫ਼ੇਜ਼-6, ਮੋਹਾਲੀ ਵਿਖੇ 282 ਸਟਾਫ਼ ਨਰਸਾਂ ਨੂੰ ਨਿਯੁਕਤੀ ਪੱਤਰ ਵੰਡੇ ਜਦਕਿ ਨੈਸ਼ਨਲ ਹੈਲਥ ਮਿਸ਼ਨ ਅਧੀਨ..............

Health Minister Brahm Mohindra gives appointment letter to girl

ਮੋਹਾਲੀ : ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਸਿਖਲਾਈ ਸੰਸਥਾ, ਫ਼ੇਜ਼-6, ਮੋਹਾਲੀ ਵਿਖੇ 282 ਸਟਾਫ਼ ਨਰਸਾਂ ਨੂੰ ਨਿਯੁਕਤੀ ਪੱਤਰ ਵੰਡੇ ਜਦਕਿ ਨੈਸ਼ਨਲ ਹੈਲਥ ਮਿਸ਼ਨ ਅਧੀਨ 11 ਐਪੀਡੀਮੋਲੋਜਿਸਟ ਤੇ 14 ਮਾਈਕਰੋਬਾਇਲੋਜੋਸਿਟ ਨੂੰ ਨਿਯੁਕਤੀ ਪੱਤਰ ਦਿਤੇ ਗਏ। ਇਸ ਤੋਂ ਪਹਿਲਾਂ ਸਿਹਤ ਮੰਤਰੀ ਨੇ ਡੇਂਗੂ ਸਬੰਧੀ ਜਾਗਰੂਕਤਾ ਲਈ ਪੰਜ ਪ੍ਰਚਾਰ ਵੈਨਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਮੰਤਰੀ ਨੇ ਦਸਿਆ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਘਰ-ਘਰ ਨੌਕਰੀ ਦਿਤੀ ਜਾਵੇਗੀ ਜਿਸ ਨੂੰ ਪੂਰਾ ਕੀਤਾ ਜਾ ਰਿਹਾ ਹੈ।

ਇਹ ਵੈਨਾਂ ਵੱਖ-ਵੱਖ ਕਸਬਿਆਂ ਵਿਚ ਪਹੁੰਚ ਕੇ ਲੋਕਾਂ ਨੂੰ ਆਡੀਉ-ਵਿਜ਼ੁਅਲ, ਪ੍ਰਿੰਟ, ਇਸ਼ਤਿਹਾਰਾਂ ਤੇ ਪਬਲਿਕ ਐਡਰੈਸ ਸਿਸਟਮ ਰਾਹੀਂ ਜਾਗਰੂਕ ਕਰਨਗੀਆਂ।         ਸਪੈਸ਼ਲ ਸਕੱਤਰ ਸਿਹਤ ਤੇ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਅਮਿਤ ਕੁਮਾਰ ਨੇ ਕਿਹਾ ਕਿ ਉਹ ਲੋਕਾਂ ਤਕ ਚੰਗੀਆਂ ਸਿਹਤ ਸੇਵਾਵਾਂ ਪਹੁੰਚਾਉਣ ਲਈ ਕੋਈ ਕਸਰ ਨਹੀਂ ਛਡਣਗੇ। ਇਸ ਮੌਕੇ ਡੀ.ਆਰ.ਐਮ.ਈ. ਡਾ. ਅਵਨੀਸ਼ ਕੁਮਾਰ, ਡਾਇਰੈਕਰ ਸਿਹਤ ਸੇਵਾਵਾਂ ਡਾ. ਜਸਪਾਲ ਕੌਰ, ਪੰਜਾਬ ਨਰਸਿੰਗ ਐਂਡ ਰਜਿਸਟਰੇਸ਼ਨ ਕੌਂਸਲ ਦੇ ਡਾ. ਕੇਡੀ ਸਿੰਘ ਤੇ ਡਾ. ਗੁਨਦੀਪ ਸਿੰਘ ਕਲਿਆਣ ਤੇ ਪ੍ਰੋਗਰਾਮ ਅਫ਼ਸਰ-ਐਨਵੀਬੀਡੀਸੀਪੀ ਡਾ. ਗਗਨਦੀਪ ਗਰੋਵਰ ਮੌਜੂਦ ਸਨ।