5000 ਤੋਂ ਵੱਧ ਲੋਕਾਂ ਨੇ ਚਲਾਈ ਸਾਈਕਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੰਦਰੁਸਤ ਪੰਜਾਬ ਦੀ ਸਿਰਜਨਾ 'ਚ ਨਵਾਂ ਇਤਿਹਾਸ ਰਚਦਿਆਂ ਅੱਜ ਬਠਿੰਡਾ ਦੇ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ 5000 ਤੋਂ ਵੱਧ ਲੋਕਾਂ ਨੇ ਸਾਂਝੇ ਉਦਮ ਤਹਿਤ.............

Bicycle Ride by more than 5000 people

ਬਠਿੰਡਾ : ਤੰਦਰੁਸਤ ਪੰਜਾਬ ਦੀ ਸਿਰਜਨਾ 'ਚ ਨਵਾਂ ਇਤਿਹਾਸ ਰਚਦਿਆਂ ਅੱਜ ਬਠਿੰਡਾ ਦੇ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ 5000 ਤੋਂ ਵੱਧ ਲੋਕਾਂ ਨੇ ਸਾਂਝੇ ਉਦਮ ਤਹਿਤ ਅਪਣੀ ਥਾਂ ਯੂਨੀਕ ਬੁੱਕ ਆਫ਼ ਵਰਲਡ ਰਿਕਾਰਡਜ਼ 'ਚ ਬਣਾਇਆ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਬਠਿੰਡਾ, ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਦੇ ਯਤਨਾ ਸਦਕਾ ਇਹ ਸਮਾਗਮ ਕਰਵਾਇਆ ਗਿਆ ਜਿਥੇ 45 ਤੋਂ ਵੱਧ ਵਿਦਿਅਕ ਅਦਾਰਿਆਂ ਦੇ 3000 ਦੇ ਲਗਭਗ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਅ।,

ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਪ੍ਰਨੀਤ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੁੱਖੀ ਡਾ. ਨਾਨਕ ਸਿੰਘ ਨੇ ਦਸਿਆ ਕਿ ਇਸ ਸਮਾਗਮ ਨੂੰ ਦੋ ਭਾਗਾਂ 'ਚ ਵੰਡਿਆ ਗਿਆ ਸੀ। ਪਹਿਲਾ ਭਾਗ ਤਹਿਤ ਭਾਈ ਘਨਈਆ ਚੌਕ ਤੋਂ ਪਿੰਡ ਜੀਦਾ ਦੇ ਟੋਲ ਪਲਾਜ਼ਾ ਤੱਕ 40 ਕਿਲੋਮੀਟਰ ਦੀ ਰੇਸ ਆਯੋਜਿਨ ਕੀਤੀ ਗਈ। ਇਸ ਰੇਸ 'ਚ 30 ਕਿਲੋਮੀਟਰ ਦੀ ਵੱਖਰੀ ਰੇਸ ਭਾਈ ਘਨ੍ਹਈਆ ਚੌਕ ਤੋਂ ਹਰਰਾਏਪੁਰ ਤੱਕ ਆਯੋਜਤ ਕੀਤੇ ਗਏ। ਵਧੀਕ ਡੀ.ਸੀ. (ਵਿਕਾਸ) ਸਾਕਸ਼ੀ ਸਾਹਨੀ ਅਤੇ ਵਧੀਕ ਡੀ.ਸੀ. (ਜਨਰਲ)  ਸੁਖਪ੍ਰੀਤ ਸਿੰਘ ਨੇ ਦਸਿਆ ਕਿ ਇਕੱਠ ਨਾਲ ਬਠਿੰਡਾ ਨੇ ਅਪਣਾ ਨਾਂ ਵਿਸ਼ਵ ਰਿਕਾਰਡ 'ਚ ਦਰਜ ਕਰਵਾ ਲਿਆ ਹੈ।

ਇਸ ਮੌਕੇ 'ਤੇ ਯੂਨੀਕ ਬੁੱਕ ਆਫ਼ ਵਰਲਡ ਰਿਕਾਰਡ ਦੇ ਅਧਿਕਾਰੀਆਂ ਨੇ ਬਠਿੰਡਾ ਸਾਈਕਲੋਥਾਨ 2018 ਨੂੰ ਇਸ ਸਬੰਧੀ ਸਰਟੀਫਿਕੇਟ ਜਾਰੀ ਕਰ ਕੇ ਬਠਿੰਡਾ ਦਾ ਨਵਾਂ ਵਿਸ਼ਵ ਰਿਕਾਰਡ ਐਲਾਨਿਆ। 18 ਸਾਲ ਤੋਂ ਵੱਧ ਉਮਰ ਦੇ ਲੜਕਿਆਂ ਦੀ ਕੈਟਾਗਰੀ 'ਚ ਲਵਪ੍ਰੀਤ ਸਿੰਘ 55.09 ਮਿੰਟ ਨਾਲ ਪਹਿਲੇ ਸਥਾਨ 'ਤੇ, ਹਰਸਿਮਰਨਜੀਤ ਸਿੰਘ 55.11 ਮਿੰਟ ਨਾਲ ਦੂਜੇ ਸਥਾਨ'ਤੇ ਰਿਹਾ ਅਤੇ 55.23 ਮਿੰਟਾਂ ਨਾਲ  ਹਰਪ੍ਰੀਤ ਸਿੰਘ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ।  ਇਸੇ ਤਰ੍ਹਾਂ ਲੜਕੀਆਂ ਦੀ ਕੈਟਾਗਰੀ 'ਚ ਪੂਜਾ ਰਾਣੀ 53.23 ਮਿੰਟਾਂ ਨਾਲ ਪਹਿਲੇ ਸਥਾਨ 'ਤੇ, ਕੇਯਾ ਪੌਲ 53.25 ਮਿੰਟਾਂ ਨਾਲ ਦੂਜੇ ਸਥਾਨ 'ਤੇ ਰਹੀ

ਅਤੇ ਗੁਰਪ੍ਰੀਤ ਕੌਰ ਨੇ 53.28 ਮਿੰਟ 'ਚ ਸਫ਼ਰ ਤਹਿ ਕਰ ਕੇ ਤੀਜਾ ਸਥਾਨ ਹਾਸਲ ਕੀਤਾ। 40 ਸਾਲਾ ਤੋਂ ਵੱਧ ਉਮਰ ਦੀ ਕੈਟਾਗਰੀ ਪੁਰਸ਼ਾਂ 'ਚ ਗੌਤਮ ਬਾਤਿਸ਼ 1.02.09 ਘੰਟੇ ਨਾਲ ਪਹਿਲੇ ਸਥਾਨ 'ਤੇ, ਵਿਨੀਤ ਭਾਟੀਆ 1.02.45 ਘੰਟੇ 'ਚ ਇਹ ਸਫ਼ਰ ਤੈਅ ਕਰਕੇ ਦੂਜਾ ਸਥਾਨ ਅਤੇ ਰਾਜਬੀਰ ਸਿੰਘ ਮਾਨਸ਼ਾਹੀਆ 
1.02.58 ਘੰਟੇ ਨਾਲ ਤੀਜੇ ਸਥਾਨ 'ਤੇ ਰਹੇ। ਇਸੇ ਤਰ੍ਹਾਂ ਔਰਤਾਂ ਵਾਲੇ ਗਰੁੱਪ 'ਚ ਨੀਤੀ ਬਾਂਸਲ 58.58 ਮਿੰਟਾਂ ਨਾਲ ਪਹਿਲੇ ਸਥਾਨ 'ਤੇ, ਸੀਮਾ ਗੁਪਤਾ 59.36 ਮਿੰਟਾਂ ਨਾਲ ਦੂਜੇ ਸਥਾਨ ਅਤੇ ਤੇਗਬੀਰ  ਕੌਰ ਨੇ 1.02.35 ਘੰਟੇ ਨਾਲ ਤੀਜਾ ਸਥਾਨ ਹਾਸਲ ਕੀਤਾ।

60 ਸਾਲਾ ਤੋਂ ਵੱਧ ਪੁਰਸ਼ਾਂ ਦੀ ਕੈਟਾਗਰੀ 'ਚ ਰਨਜੀਤ ਸਿੰਘ ਗੋਲੀਆ 49.38 ਮਿੰਟਾਂ ਨਾਲ ਪਹਿਲੇ ਸਥਾਨ 'ਤੇ ਰਹੇ, ਡੀ.ਐਸ. ਰੰਧਾਵਾ 49.46 ਮਿੰਟਾਂ ਨਾਲ ਦੂਜੇ ਸਥਾਨ 'ਤੇ ਰਹੇ ਅਤੇ ਵਿਜੈ ਮਿੱਤਲ 49.58 ਮਿੰਟਾਂ ਦੇ ਹਿਸਾਬ ਨਾਲ ਤੀਜੇ ਸਥਾਨ 'ਤੇ ਰਹੇ।  ਇਸੇ ਤਰ੍ਹਾਂ 55 ਸਾਲਾਂ ਤੋਂ ਵੱਧ ਔਰਤਾਂ ਦੀ ਕੈਟਾਗਰੀ 'ਚ ਮੀਰਾ ਕੁਮਾਰੀ 59.68 ਮਿੰਟਾਂ ਨਾਲ ਪਹਿਲੇ ਸਥਾਨ 'ਤੇ ਰਹੀ, ਸੰਗੀਤਾ ਸੋਢੀ 1.00.59 ਘੰਟੇ ਨਾਲ ਦੂਜੇ ਸਥਾਨ 'ਤੇ ਰਹੀ ਅਤੇ  ਹਰਵਿੰਦਰ ਕੌਰ 1.05.08 ਘੰਟੇ ਦੇ ਹਿਸਾਬ ਨਾਲ ਤੀਜੇ ਸਥਾਨ 'ਤੇ ਰਹੀ।  

ਇਸ ਮੌਕੇ ਸੀਨੀਅਰ ਕਾਂਗਰਸ ਨੇਤਾ  ਜੈਜੀਤ ਸਿੰਘ ਜੋਹਲ, ਐਸ.ਡੀ.ਐਮ.  ਬਲਵਿੰਦਰ ਸਿੰਘ, ਐਸ.ਪੀ. ਹੈਡਕੁਆਟਰ  ਸੁਰਿੰਦਰ ਪਾਲ ਸਿੰਘ, ਐਸ.ਪੀ. ਸਿਟੀ  ਗੁਰਪ੍ਰੀਤ ਸਿੰਘ, ਤਹਿਸੀਲਦਾਰ  ਸੁਖਬੀਰ ਸਿੰਘ ਬਰਾੜ ਅਤੇ ਵੱਖ ਵੱਖ ਵਿਭਾਗ ਦੇ ਮੁਖੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।