ਫੁੱਟਬਾਲ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਨਵਾਂਸ਼ਹਿਰ ਦੇ ਸਪੋਰਟਸ ਕਲੱਬ ਨੂੰ ਮਿਲੀ ਧਮਕੀ

ਏਜੰਸੀ

ਖ਼ਬਰਾਂ, ਪੰਜਾਬ

ਕੰਧ 'ਤੇ ਟੰਗੇ ਕਾਰਤੂਸ ਅਤੇ ਲਿਖਿਆ- ਆਪਣੀ ਜ਼ਿੰਮੇਵਾਰੀ ਨਾਲ ਕਰਵਾਇਆ ਜਾਵੇ ਟੂਰਨਾਮੈਂਟ

Punjab News

10 ਤੋਂ ਸ਼ੁਰੂ ਹੋਵੇਗਾ ਫੁੱਟਬਾਲ ਟੂਰਨਾਮੈਂਟ

ਨਵਾਂਸ਼ਹਿਰ : ਸਥਾਨਕ ਸਪੋਰਟਸ ਕਲੱਬ ਵਿਚ ਹਰ ਸਾਲ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਅਤੇ ਇਸੇ ਤਰ੍ਹਾਂ ਹੀ ਇਸ ਸਾਲ ਵੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ 10 ਫਰਵਰੀ ਤੋਂ ਸ਼ੁਰੂ ਹੋ ਕੇ 15 ਫਰਵਰੀ ਤੱਕ ਚੱਲੇਗਾ ਜਿਸ ਵਿਚ ਦੂਰੋਂ ਦੁਰਾਡਿਉਂ ਟੀਮਾਂ ਮੈਚ ਵਿਚ ਹਿੱਸਾ ਲੈਣ ਪਹੁੰਚ ਰਹੀਆਂ ਹਨ।

ਇਸ ਟੂਰਨਾਮੈਂਟ ਦੀ ਸ਼ੁਰੁਆਤ ਤੋਂ ਪਹਿਲਾਂ ਹੀ ਸਪੋਰਟਸ ਕਲੱਬ ਨੂੰ ਧਮਕੀ ਮਿਲੀ ਹੈ ਅਤੇ ਨਾਲ ਹੀ ਕੰਧ 'ਤੇਇੱਕ ਪਾਲੀਥੀਨ 'ਚ ਕਾਰਤੂਸ ਵੀ ਲਟਕਦੇ ਮਿਲੇ ਹਨ। ਇਹ ਧਮਕੀ ਜ਼ਿਲ੍ਹਾ ਨਵਾਂਸ਼ਹਿਰ ਦੀ ਸਬ-ਡਵੀਜ਼ਨ ਬੰਗਾ ਅਧੀਨ ਪੈਂਦੇ ਪਿੰਡ ਭੋਰਾ ਵਿੱਚ ਬਣੇ ਸਪੋਰਟਸ ਕਲੱਬ ਦੀ ਕੰਧ ’ਤੇ ਲਿਖੀ ਮਿਲੀ ਹੈ। ਸ਼ਰਾਰਤੀ ਅਨਸਰਾਂ ਦੀ ਇਸ ਹਰਕਤ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਧਮਕੀ ਭਰੇ ਸ਼ਬਦਾਂ ਵਿਚ ਲਿਖਿਆ ਗਿਆ ਹੈ, ''ਆਪਣੀ ਜ਼ਿਮੇਵਾਰੀ ਨਾਲ ਟੂਰਨਾਮੈਂਟ ਕਰਵਾਇਆ ਜਾਵੇ''।  ਇਸ ਤੋਂ ਇਲਾਵਾ ਕਾਰਤੂਸ ਵਾਲੀ ਜਗ੍ਹਾ ਦੀ ਨਿਸ਼ਾਨਦੇਹੀ ਕਰ ਕੇ ਲਿਖਿਆ ਹੈ -'ਕਮੇਟੀ ਅਤੇ NRI ਇਹ ਦੇਖ ਲੈਣ''

ਇਹ ਵੀ ਪੜ੍ਹੋ:  Bobi, the Oldest dog ever: ਪੁਰਤਗਾਲ 'ਚ ਮਿਲਿਆ ਦੁਨੀਆ ਦਾ ਸਭ ਤੋਂ ਉਮਰਦਰਾਜ਼ ਕੁੱਤਾ, ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੋਇਆ 'ਬੌਬੀ' ਦਾ ਨਾਮ

ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਭੋਰਾ ਵਿੱਚ ਸਪੋਰਟਸ ਕਲੱਬ ਹੈ। ਭੋਰਾ ਸਕੂਲ ਦੀ ਗਰਾਊਂਡ ਵਿੱਚ ਨੌਜਵਾਨ ਸਭਾ, ਐਨ.ਆਰ.ਆਈ. ਅਤੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਹਰ ਸਾਲ ਫੁੱਟਬਾਲ ਮੈਚ ਕਰਵਾਇਆ ਜਾਂਦਾ ਹੈ ਪਰ ਕਿਸੇ ਨੇ ਇਸ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਧਮਕੀਆਂ ਦੇਣ ਦੀ ਵੀ ਕੋਸ਼ਿਸ਼ ਕੀਤੀ। ਜਿਸ ਨੇ ਵੀ ਇਹ ਕੰਮ ਕੀਤਾ ਹੈ, ਉਹ ਨਹੀਂ ਚਾਹੁੰਦਾ ਕਿ ਇੱਥੇ ਕੋਈ ਖੇਡ ਗਤੀਵਿਧੀ ਹੋਵੇ।

ਇਹ ਵੀ ਪੜ੍ਹੋ: ਇਸ ਸਾਲ ਅਮਰੀਕਾ ਦਾ ਦੌਰਾ ਕਰ ਸਕਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪਿੰਡ ਭੋਰਾ ਦੇ ਸਰਪੰਚ ਨੇ ਦੱਸਿਆ ਕਿ ਪਿੰਡ ਵਿੱਚ ਸਾਰਿਆਂ ਦੇ ਸਹਿਯੋਗ ਨਾਲ ਇਸ ਸਾਲ 10 ਤੋਂ 15 ਫਰਵਰੀ ਤੱਕ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਸਪੋਰਟਸ ਕਲੱਬ ਦੀ ਕੰਧ ’ਤੇ ਜ਼ਿੰਦਾ ਕਾਰਤੂਸ ਟੰਗੇ ਹੋਣ ਅਤੇ ਧਮਕੀਆਂ ਲਿਖੇ ਹੋਣ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਇਸ ਸਬੰਧੀ ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਰਾਜੀਵ ਨੂੰ ਸ਼ਿਕਾਇਤ ਦਿੱਤੀ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।