ਪੱਗ ਦਾ ਅਪਮਾਨ ਹੋਣ ‘ਤੇ ਸਿੱਖ ਨੌਜਵਾਨ ਨੇ ਕੇਰਲਾ ‘ਚ ਚੁੱਕਿਆ ਵੱਡਾ ਕਦਮ
ਕੇਰਲ ਦੇ ਮਾਲਾਬਾਰ ਕ੍ਰਿਸਚਿਅਨ ਕਾਲਜ ਵਿਚ ਪੜ੍ਹ ਰਹੇ ਇਕ ਨੌਜਵਾਨ ਮਨਪ੍ਰੀਤ ਸਿੰਘ...
ਕੇਰਲਾ: ਕੇਰਲ ਦੇ ਮਾਲਾਬਾਰ ਕ੍ਰਿਸਚਿਅਨ ਕਾਲਜ ਵਿਚ ਪੜ੍ਹ ਰਹੇ ਇਕ ਨੌਜਵਾਨ ਮਨਪ੍ਰੀਤ ਸਿੰਘ ਨੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ, ਕਿਉਂਕਿ ਕਾਲਜ ਮੇਨੇਜਮੈਂਟ ਨੇ ਉਸਨੂੰ ਪ੍ਰੀਖਿਆ ਦੇਣ ਤੋਂ ਰੋਕਿਆ ਅਤੇ ਉਸ ਦੀ ਪੱਗ ਦਾ ਅਪਮਾਨ ਕੀਤਾ ਸੀ ਅਤੇ ਇਸਦਾ ਕਾਰਨ ਉਸਦੀ ਹਾਜ਼ਰੀ ਦਾ ਘਟ ਜਾਣਾ ਦੱਸਿਆ ਗਿਆ ਹੈ ਕਿਉਂਕਿ ਪਰਿਵਾਰਿਕ ਨਜ਼ਦੀਕੀ ਦੀ ਮੌਤ ਹੋਣ ਜਾਣ ਕਾਰਨ ਉਸਨੂੰ ਕੁੱਝ ਸਮੇਂ ਲਈ ਪੰਜਾਬ ਆਉਣਾ ਪਿਆ ਸੀ।
ਇਸਤੋਂ ਪਹਿਲਾਂ ਵੀ ਅਜਿਹੇ ਕਈਂ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚ ਸਿੱਖ ਨੌਜਵਾਨਾਂ ਵੱਲੋਂ ਖ਼ੁਦਕੁਸ਼ੀ ਕੀਤੀ ਗਈ ਹੋਵੇ। ਹਾਲਾਂਕਿ ਚਰਚਾ ਇਹ ਵੀ ਚੱਲ ਰਹੀ ਹੈ ਕਿ ਉਸਦੇ ਪੱਗ ਬੰਨ੍ਹੀ ਹੋਣ ਕਾਰਨ ਹੀ ਉਸਨੂੰ ਇਮਤਿਹਾਨ ਵਿੱਚ ਨਹੀਂ ਬੈਠਣ ਦਿੱਤਾ ਗਿਆ। ਐਤਵਾਰ ਨੂੰ ਮ੍ਰਿਤਕ ਪਾਏ ਗਏ ਅੰਤਮ ਸਾਲ ਦੀ ਡਿਗਰੀ ਵਾਲੇ ਵਿਦਿਆਰਥੀ ਜਸਪ੍ਰੀਤ ਸਿੰਘ ਦੀ ਮੌਤ ਦੀ ਜਾਂਚ ਦੀ ਮੰਗ ਨੂੰ ਲੈ ਕੇ ਮਲਾਬਾਰ ਕ੍ਰਿਸਚੀਅਨ ਕਾਲਜ ਦੇ ਵਿਦਿਆਰਥੀਆਂ ਨੇ ਸੋਮਵਾਰ ਨੂੰ ਕੈਂਪਸ ਵਿੱਚ ਰੋਸ ਮਾਰਚ ਕੱਢਿਆ।
ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਦੋਸ਼ ਲਾਇਆ ਹੈ ਕਿ 21 ਸਾਲਾ ਜਸਪ੍ਰੀਤ ਨੇ ਆਪਣੀ ਜਾਨ ਲੈ ਲਈ ਕਿਉਂਕਿ ਉਸ ਨੂੰ ਹਾਜ਼ਰੀ ਦੀ ਘਾਟ ਕਾਰਨ ਅੰਤਿਮ ਸਮੈਸਟਰ ਦੀ ਪ੍ਰੀਖਿਆ ਵਿਚ ਬੈਠਣ ਨਹੀਂ ਦਿੱਤਾ ਗਿਆ। ਕਾਲਜ ਦੇ ਤੀਜੇ ਸਾਲ ਦਾ ਬੀਏ ਇਕਨਾਮਿਕਸ ਦਾ ਵਿਦਿਆਰਥੀ ਜਸਪ੍ਰੀਤ ਸਿੰਘ ਆਪਣੇ ਪਰਿਵਾਰ ਨਾਲ ਕੋਜ਼ੀਕੋਡ ਵਿਖੇ ਰਹਿੰਦਾ ਸੀ।
ਕਾਲਜ ਦੇ ਵਿਦਿਆਰਥੀਆਂ ਦੇ ਅਨੁਸਾਰ ਜਸਪ੍ਰੀਤ ਅਤੇ ਉਸਦਾ ਪਰਿਵਾਰ ਜੋ ਕਿ ਪੰਜਾਬ ਦੇ ਵਸਨੀਕ ਹਨ, ਪਿਛਲੇ ਅੱਠ ਸਾਲਾਂ ਤੋਂ ਕੇਰਲਾ ਵਿੱਚ ਰਹਿ ਰਹੇ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਸਪ੍ਰੀਤ ਨੂੰ ਸੋਮਵਾਰ ਨੂੰ ਯੂਨੀਵਰਸਿਟੀ ਦੇ ਸਮੈਸਟਰ ਦੀ ਪ੍ਰੀਖਿਆ ਦੇਣ ਦੀ ਆਗਿਆ ਨਹੀਂ ਮਿਲੀ ਕਿਉਂਕਿ ਉਸ ਨੇ ਹਾਜ਼ਰੀ ਦੀ ਲੋੜੀਂਦੀ 75 ਪ੍ਰਤੀਸ਼ਤਤਾ ਪੂਰੀ ਨਹੀਂ ਕੀਤੀ।
ਵਿਦਿਆਰਥੀਆਂ ਅਨੁਸਾਰ ਜਸਪ੍ਰੀਤ ਦੀ 68 ਪ੍ਰਤੀਸ਼ਤ ਹਾਜ਼ਰੀ ਸੀ। ਜਸਪ੍ਰੀਤ ਦੇ ਦੋਸਤਾਂ ਨੇ ਕਿਹਾ, ਹਾਲਾਂਕਿ ਜਸਪ੍ਰੀਤ ਦਾ ਕੋਈ ਸੁਸਾਈਡ ਨੋਟ ਨਹੀਂ ਮਿਲਿਆ, ਪਰ ਅਸੀਂ ਸੋਚਦੇ ਹਾਂ ਕਿ ਉਸ ਨੇ ਆਖ਼ਰੀ ਸਮੈਸਟਰ ਦੀ ਪ੍ਰੀਖਿਆ ਲਿਖਣ ਤੋਂ ਅਯੋਗ ਹੋਣ ਕਾਰਨ ਆਤਮ-ਹੱਤਿਆ ਕੀਤੀ। ਪਿਛਲੇ ਕੁਝ ਦਿਨਾਂ ਤੋਂ, ਉਹ ਪ੍ਰਿੰਸੀਪਲ ਅਤੇ ਯੂਨੀਵਰਸਿਟੀ ਅਧਿਕਾਰੀਆਂ ਨਾਲ ਮੁਲਾਕਾਤ ਕਰ ਰਿਹਾ ਸੀ ਤਾਂ ਕਿ ਉਸਦੇ ਇਮਤਿਹਾਨ ‘ਚ ਬੈਠਣ ਦਾ ਕੋਈ ਰਾਹ ਨਿੱਕਲ ਸਕੇ।