ਚੰਡੀਗੜ੍ਹ ਦੇ ਬੱਚਿਆਂ ਨੇ ਮਾਰੀਆਂ ਮੱਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਾਸਲ ਕੀਤੇ ਪਹਿਲੇ ਸਥਾਨ

City lad third in country

ਚੰਡੀਗੜ੍ਹ: ਸੈਕਟਰ 27 ਦੇ ਭਵਨ ਵਿਦਿਆਲਿਆ ਦੇ ਦਿਸ਼ਾਂਕ ਜਿੰਦਲ ਨੇ ਸੀਬੀਐਸਈ ਦੀ 12ਵੀਂ ਦੀ ਪ੍ਰੀਖਿਆ ਵਿਚ ਆਲ ਇੰਡੀਆ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਉਸ ਨੇ ਨਾਨ ਮੈਡੀਕਲ ਵਿਚੋਂ 99.4 ਪ੍ਰਤੀਸ਼ਤ ਨੰਬਰ ਹਾਸਲ ਕੀਤੇ ਹਨ। ਇਹ ਸ਼ਹਿਰ ਵਿਚੋਂ ਵੀ ਟਾਪ ’ਤੇ ਰਿਹਾ। ਦਿਸ਼ਾਂਕ ਜਿਸ ਨੇ 500 ਵਿਚੋਂ 497 ਨੰਬਰ ਹਾਸਲ ਕੀਤੇ ਹਨ ਇਸ ਦਾ ਸਿਹਰਾ ਉਹ ਅਪਣੀ ਭੈਣ ਨੂੰ ਦਿੰਦਾ ਹੈ।

ਉਸ ਦਾ ਕਹਿਣਾ ਹੈ ਕਿ ਉਸ ਦੀ ਭੈਣ ਜੋ ਕਿ ਉਸ ਤੋਂ 6 ਸਾਲ ਵੱਡੀ ਹੈ ਅਤੇ ਬੈਂਗਲੁਰੂ ਵਿਚ ਇਕ ਆਈਟੀ ਫਾਰਮ ਨਾਲ ਇੰਨੀਜੀਅਰ ਦੇ ਰੂਪ ਵਿਚ ਕੰਮ ਕਰਦੀ ਹੈ। ਉਹ ਮੈਨੂੰ ਹਰ ਸਮੇਂ ਦੁਆਵਾਂ ਦਿੰਦੀ ਸੀ। ਉਸ ਦੀ ਭੈਣ ਨੇ ਉਸ ਦਾ ਬਹੁਤ ਸਾਥ ਦਿੱਤਾ ਹੈ। ਉਹ ਚੰਡੀਗੜ੍ਹ ਦੇ ਭਵਨ ਵਿਦਿਆਲਿਆ ਦੀ ਵਿਦਿਆਰਥਣ ਹੈ। ਉਸ ਦੇ ਪਿਤਾ ਨੇ ਕਿਹਾ ਕਿ ਦਿਸ਼ਾਂਕ ਨੇ ਕਦੇ ਵੀ ਪੜ੍ਹਾਈ ਨੂੰ ਕਦੇ ਬੋਝ ਨਹੀਂ ਸਮਝਿਆ। ਉਸ ਨੇ ਬਹੁਤ ਮਿਹਨਤ ਕੀਤੀ ਹੈ।

ਉਸ ਨੇ ਦੋ ਜੇਈਈ ਵਿਚ ਵੀ ਭਾਰਤ ਵਿਚ 57ਵੀਂ ਵਾਰ ਦਰਜਾ ਹਾਸਲ ਕੀਤਾ ਹੈ। ਅਨੂਸ਼ਾ ਨੱਗਰ ਵੀ ਭਵਨ ਦੀ ਵਿਦਿਆਲਿਆ ਦੀ ਵਿਦਿਆਰਥਣ ਹੈ। ਉਸ ਨੇ 98.8 ਫ਼ੀਸਦੀ ਨੰਬਰ ਹਾਸਲ ਕੀਤੇ ਹਨ। ਨਤੀਜਾ ਪਤਾ ਲੱਗਣ ਤੋਂ ਬਾਅਦ ਅਨੂਸ਼ਾ ਕੋਲ ਬੋਲਣ ਲਈ ਸ਼ਬਦ ਹੀ ਨਹੀਂ ਸੀ। ਉਸ ਨੇ ਦਸਿਆ ਕਿ ਮੈਂ ਬਹੁਤ ਖੁਸ਼ ਹਾਂ। ਮੇਰਾ ਸੁਪਨਾ ਸੀ ਕਿ ਮੈਂ ਪਹਿਲਾ ਸਥਾਨ ਹਾਸਲ ਕਰਾਂ ਅਤੇ ਅੱਜ ਇਹ ਪੂਰਾ ਹੋ ਗਿਆ ਹੈ। ਉਸ ਨੂੰ ਪੈਂਟਿੰਗ ਦਾ ਵੀ ਗਿਆਨ ਹੈ। ਉਸ ਦਾ ਪਸੰਦੀਦਾ ਵਿਸ਼ਾ ਇਤਿਹਾਸ ਹੈ।

ਉਹ ਆਈਏਐਸ ਅਧਿਕਾਰੀ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ। ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 38 ਦੇ ਚੇਤਨ ਮਿਤਲ ਜਿਸ ਨੇ ਮੈਡੀਕਲ ਵਿਚੋਂ 97.8 ਪ੍ਰਤੀਸ਼ਤ ਨੰਬਰ ਹਾਸਲ ਕੀਤੇ ਹਨ। ਉਸ ਨੇ ਵੀ ਟ੍ਰਈਸਿਟੀ ਵਿਚ ਟਾਪ ਕੀਤਾ ਹੈ। ਚੇਤਨ ਨੇ ਬਹੁਤ ਘਟ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਹੈ। ਉਸ ਨੇ ਸਾਰਾ ਧਿਆਨ ਅਪਣੀ ਪੜ੍ਹਾਈ ’ਤੇ ਹੀ ਲਗਾਇਆ ਹੈ।

ਸੈਕਟਰ 32 ਦੀ ਐਸਡੀ ਪਬਲਿਕ ਸਕੂਲ ਦੀ ਆਰੂਸ਼ੀ ਮਹਾਜਨ ਨੇ ਵੀ 98.8 ਪ੍ਰਤੀਸ਼ਤ ਨੰਬਰ ਹਾਸਲ ਕੀਤੇ ਹਨ। ਉਹ ਇਕ ਬੈਂਕ ਦੀ ਨੌਕਰੀ ਕਰਨਾ ਚਾਹੁੰਦੀ ਹੈ। ਸ਼੍ਰੀ ਰਾਮ ਕਾਲਜ ਆਫ ਕਾਮਰਸ ਜੋ ਕਿ ਨਵੀਂ ਦਿੱਲੀ ਵਿਚ ਹੈ ਉੱਥੇ ਪੜ੍ਹਾਈ ਕਰਨਾ ਉਸ ਦਾ ਸੁਪਨਾ ਹੈ। ਉਹ ਗੁਰਦਾਸਪੁਰ ਦੀ ਰਹਿਣ ਵਾਲੀ ਹੈ।