ਇੰਟਰਲਾਕਿੰਗ ਸਿਸਟਮ ਦੇ ਕਾਰਨ ਕਈ ਟਰੇਨਾਂ ਹੋਈਆਂ ਰੱਦ
ਪਿਛਲੇ ਕੁਝ ਦਿਨਾਂ ਤੋਂ ਅਮ੍ਰਿਤਸਰ ਸਟੇਸ਼ਨ ਉੱਤੇ ਆਟੋਮੈਟਿਕ ਇੰਟਰਲਾਕਿੰਗ ਸਿਸਟਮ ਦਾ ਕੰਮ ਚਲ ਰਿਹਾ ਹੈ। ਜਿਸ ਦੌਰਾਨ ਸੂਬੇ `ਚ ਕਈ ਟ੍ਰੇਨਾਂ
ਅਮ੍ਰਿਤਸਰ : ਪਿਛਲੇ ਕੁਝ ਦਿਨਾਂ ਤੋਂ ਅਮ੍ਰਿਤਸਰ ਸਟੇਸ਼ਨ ਉੱਤੇ ਆਟੋਮੈਟਿਕ ਇੰਟਰਲਾਕਿੰਗ ਸਿਸਟਮ ਦਾ ਕੰਮ ਚਲ ਰਿਹਾ ਹੈ। ਜਿਸ ਦੌਰਾਨ ਸੂਬੇ `ਚ ਕਈ ਟ੍ਰੇਨਾਂ ਦੇ ਟਾਈਮ ਟੇਬਲ `ਚ ਬਦਲਾਅ ਕੀਤਾ ਗਿਆ ਹੈ। ਇਸ ਦੌਰਾਨ ਕਈ ਟ੍ਰੇਨਾਂ ਦੇ ਰੂਟਾਂ ਨੂੰ ਰੱਦ ਕਰ ਦਿਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕੇ ਆਟੋਮੈਟਿਕ ਇੰਟਰਲਾਕਿੰਗ ਸਿਸਟਮ ਦਾ ਕੰਮ ਲੋਕਾਂ ਲਈ ਰਾਹਤ ਦੀ ਬਜਾਏ ਆਫਤ ਬਣ ਗਿਆ ਹੈ।
ਆਟੋਮੈਟਿਕ ਇੰਟਰਲਾਕਿੰਗ ਸਿਸਟਮ ਸਥਾਪਤ ਹੋ ਜਾਣ ਦੇ ਬਾਅਦ ਲੋਕਾਂ ਨੂੰ ਉਂਮੀਦ ਸੀ ਕਿ ਟਰੇਨਾਂ ਹੁਣ ਤੈਅ ਸਮੇਂ ਤੇ ਅਮ੍ਰਿਤਸਰ ਆਉਣਗੀਆਂ ਅਤੇ ਜਾਣਗੀਆਂ ਪਰ ਹੁਣ ਇਸ ਦੇ ਉਲਟ ਹੋ ਰਿਹਾ ਹੈ।ਦਸਿਆ ਜਾ ਰਿਹਾ ਹੈ ਕੇ ਰੇਲਵੇ ਦੇ ਅਧਿਕਾਰੀ ਇਸ ਸਿਸਟਮ ਨੂੰ ਠੀਕ ਤਰੀਕੇ ਨਾਲ ਨਹੀਂ ਚਲਾ ਪਾ ਰਹੇ ਹਨ ਤਾਂ ਕਿਤੇ ਲੂਜ ਪੈਕਿੰਗ ਹੋਣ ਦੀ ਵਜ੍ਹਾ ਨਾਲ ਕੰਢਾ ਠੀਕ ਤਰੀਕੇ ਨਾਲ ਨਾ ਚੱਲ ਪਾਉਣ ਦੇ ਕਾਰਨ ਕਈ ਟਰੇਨਾਂ ਤਾਂ ਮਾਨਾਂਵਾਲਾ ਦੇ ਕੋਲ ਹੀ ਖੜੀਆਂ ਰਹੀਆਂ।
ਨਾਲ ਹੀ ਇਹ ਵੀ ਕਿਹਾ ਜਾ ਰਹਿ ਹੈ ਕੇ ਦੁਰਗਾ ਐਕਸਪ੍ਰੈਸ ਕਰੀਬ ਤਿੰਨ ਘੰਟੇ ਤੋਂ ਜਿਆਦਾ ਸਮਾਂ ਤੱਕ ਇੱਥੇ ਖੜੀ ਰਹੀ। ਉਥੇ ਹੀ ਰੇਲਵੇ ਸਟੇਸ਼ਨ `ਤੇ ਆਟੋਮੈਟਿਕ ਇੰਟਰਲਾਕਿੰਗ ਸਿਸਟਮ ਠੀਕ ਢੰਗ ਨਾਲ ਨਹੀਂ ਚੱਲ ਪਾ ਰਿਹਾ ਹੈ। ਜਿਸ ਕਾਰਨ ਟ੍ਰੇਨਾਂ ਸਮੇਂ `ਤੇ ਨਹੀਂ ਪਹੁੰਚ ਪਾ ਰਹੀਆਂ ਹਨ। ਜਿਸ ਨਾਲ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਸਿਆ ਜਾ ਰਿਹਾ ਹੈ ਕੇ ਆਟੋਮੈਟਿਕ ਇੰਟਰਲਾਕਿੰਗ ਸਿਸਟਮ `ਚ ਕਈ ਜਗ੍ਹਾਵਾਂ ਤੋਂ ਕੰਢੇ ਖ਼ਰਾਬ ਰਹੇ , ਜਿਸ ਕਾਰਨ 45 ਮਿੰਟ ਤੋਂ ਲੈ ਕੇ 8 ਘੰਟੇ ਤੱਕ ਟਰੇਨਾਂ ਦੇਰੀ ਨਾਲ ਰਵਾਨਾ ਹੋਈਆਂ।
ਤੁਹਾਨੂੰ ਦਸ ਦੇਈਏ ਕੇ ਅਮ੍ਰਿਤਸਰ - ਹਾਵੜਾ ਐਕਸਪ੍ਰੈਸ ਅੱਠ ਘੰਟੇ 35 ਮਿੰਟ ਦੀ ਦੇਰੀ ਨਾਲ ਰਵਾਨਾ ਹੋਈ। ਇਸ ਦੇ ਇਲਾਵਾ ਦੁਗਰਿਆਣਾ ਐਕਸਪ੍ਰੈਸ , ਕਟਿਹਾਰ ਐਕਸਪ੍ਰੈਸ, ਛੱਤੀਸਗੜ ਐਕਸਪ੍ਰੈਸ , ਅਮ੍ਰਿਤਸਰ - ਨੰਗਲ ਡੈਮ , ਸ਼ਾਨ - ਏ - ਪੰਜਾਬ ਦੇਰੀ ਰਵਾਨਾ ਹੋਈ। ਅਮ੍ਰਿਤਸਰ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਆਲੋਕ ਮੇਹਰੋਤਰਾ ਨੇ ਕਿਹਾ ਕਿ ਆਟੋਮੈਟਿਕ ਇੰਟਰਲਾਕਿੰਗ ਸਿਸਟਮ ਅਜੇ ਨਵਾਂ ਹੈ।
ਇਸ ਦੇ ਬਹੁਤ ਵੱਡਰ ਪੈਨਲ ਹਨ ਅਤੇ ਇਸ ਨੂੰ ਚਲਾਉਣ ਲਈ ਬਾਹਰ ਤੋਂ ਵੀ ਸਟਾਫ ਬੁਲਾਇਆ ਗਿਆ ਹੈ।ਉਹਨਾਂ ਦਾ ਕਹਿਣਾ ਹੈ ਕੇ ਜਿਵੇਂ - ਜਿਵੇਂ ਕਮੀਆਂ ਸਾਹਮਣੇ ਆ ਰਹੀਆਂ ਹਨ , ਉਨ੍ਹਾਂ ਨੂੰ ਦੂਰ ਕੀਤਾ ਜਾ ਰਿਹਾ ਹ। ਸਿਸਟਮ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ 10 ਤੋਂ 15 ਦਿਨ ਲੱਗਣਗੇ ਅਤੇ ਟਰੇਨਾਂ ਨੂੰ ਸਮੇਂ `ਤੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।