ਦੇਸ਼ ਨੂੰ ਅਜ਼ਾਦ ਕਰਵਾਉਣ ਵਾਲੇ Shaheed ਦਾ ਪਰਿਵਾਰ ਕਰ ਰਿਹਾ ਦਿਹਾੜੀਆਂ

ਏਜੰਸੀ

ਖ਼ਬਰਾਂ, ਪੰਜਾਬ

Shaheed ਦੇ ਪੋਤੇ ਨੇ ਸਰਕਾਰ ਦੇ ਖੋਲ੍ਹੇ ਭੇਦ

Shaheed Army Man Punjab Sarkar Government of Punjab

ਸੰਗਰੂਰ: ਸਰਕਾਰ ਜਿੰਨੇ ਮਰਜ਼ੀ ਦਾਅਵੇ ਕਰੀ ਜਾਵੇ ਕਿ ਉਸ ਨੇ ਸ਼ਹੀਦਾਂ ਲਈ ਇਹ ਕਰਤਾ, ਉਹ ਕਰਤਾ ਪਰ ਜੇ ਸ਼ਹੀਦ ਪਰਿਵਾਰਾਂ ਵੱਲੋਂ ਸਮੇਂ-ਸਮੇਂ ਤੇ ਲਗਾਏ ਜਾਂਦੇ ਇਲਜ਼ਾਮਾਂ ਨੂੰ ਇੰਨ ਬਿੰਨ ਸਹੀ ਵੀ ਦਰੁਸਤ ਮੰਨ ਲਈਏ ਤਾਂ ਤਰਸ ਆਉਂਦਾ ਹੈ ਉਨ੍ਹਾਂ ਪਰਿਵਾਰਾਂ ਤੇ ਜਿਨ੍ਹਾਂ ਦੇ ਪੁੱਤਰ ਦੇਸ਼ ਤੇ ਕੁਰਬਾਨ ਹੋ ਗਏ ਪਰ ਬਾਅਦ ਵਿੱਚ ਹਾਕਮਾਂ ਨੇ ਵੀ ਅੱਖਾਂ ਫ਼ੇਰ ਲਈਆਂ ਤੇ ਉਹ ਵੀ ਵੱਡੇ-ਵੱਡੇ ਐਲਾਨ ਕਰਨ ਦੇ ਬਾਅਦ।

ਸਪੋਕਸਮੈਨ ਟੀਮ ਵੱਲੋਂ ਸੰਗਰੂਰ ਵਿਚ ਸ਼ਹੀਦ ਜੁਗਿੰਦਰ ਸਿੰਘ ਦੇ ਪਰਿਵਾਰ ਤਕ ਪਹੁੰਚ ਕੀਤੀ ਗਈ ਤੇ ਉਹਨਾਂ ਦੇ ਦੁੱਖ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਪਰਿਵਾਰ ਨੇ ਦਸਿਆ ਕਿ ਉਹਨਾਂ ਦੇ ਬੱਚੇ ਵੀ ਇਕੱਲੇ ਹਨ ਤੇ ਉਹਨਾਂ ਦਾ ਹੁਣ ਕੋਈ ਸਹਾਰਾ ਨਹੀਂ ਹੈ। ਉੱਥੇ ਹੀ ਉਹਨਾਂ ਦੇ ਪੋਤੇ ਨੇ ਦਸਿਆ ਕਿ ਉਹਨਾਂ ਦੀ ਸਰਕਾਰ ਵੱਲੋਂ ਕੋਈ ਸਾਰ ਨਹੀਂ ਲਈ ਗਈ। ਉਹ ਅਪਣੇ ਘਰ ਦਾ ਗੁਜ਼ਾਰਾ ਦਿਹਾੜੀਆਂ ਕਰ ਕੇ ਕਰਦੇ ਹਨ।

ਜੇ ਸ਼ਹੀਦਾਂ ਦੇ ਪਰਿਵਾਰਾਂ ਦਾ ਹਾਲ ਇਹੀ ਰਿਹਾ ਤਾਂ ਕੋਈ ਵੀ ਵਿਅਕਤੀ ਫ਼ੌਜ ਵਿਚ ਜਾਣਾ ਪਸੰਦ ਨਹੀਂ ਕਰੇਗਾ। ਉੱਥੇ ਹੀ ਜਦੋਂ ਗੁਰਮੇਲ ਸਿੰਘ ਜੰਗ ਤੇ ਜਾਣ ਲਈ ਘਰੋਂ ਤੁਰਿਆ ਸੀ ਤਾਂ ਉਹ ਜਾਂਦੇ ਹੋਏ ਹੀ ਇਹ ਆਖ ਗਿਆ ਸੀ ਕਿ, ਉਹ ਹੁਣ ਮੁੜ ਕੇ ਨਹੀਂ ਆਵੇਗਾ, ਕਿਉਂਕਿ ਉਸ ਦੀ ਜਾਨ ਦੇਸ਼ ਦੀ ਅਮਾਨਤ ਹੈ ਅਤੇ ਹੁਣ ਵੇਲਾ ਆ ਗਿਆ ਹੈ ਦੇਸ਼ ਦੇ ਨਾਮ ਤੇ ਆਪਣੀ ਜ਼ਿੰਦਗੀ ਕਰਨ ਦਾ। ਹੋਇਆ ਵੀ ਠੀਕ ਉਹੀ ਜਿਸ ਦਾ ਕਿ ਗੁਰਮੇਲ ਸਿੰਘ ਪਹਿਲਾਂ ਹੀ ਇਸ਼ਾਰਾ ਕਰ ਗਿਆ ਸੀ।

ਜੰਗ ਖ਼ਤਮ ਹੋਈ ਉਹ ਖ਼ੁਦ ਨਹੀਂ ਆਇਆ ਪਰ ਤਿਰੰਗੇ ਵਿੱਚ ਲਿਪਟੀ ਹੋਈ ਉਸ ਦੀ ਲਾਸ਼ ਹੀ ਘਰੇ ਆਈ। ਸ਼ਹੀਦ ਦੇ ਪਿਤਾ ਮੇਹਰ ਸਿੰਘ ਦੀ ਮੰਨੀਏ ਤਾਂ ਗੁਰਮੇਲ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਦੇ ਗੁਰਦੁਆਰੇ ਦੇ ਨਾਲ ਹੀ ਕੀਤਾ ਗਿਆ ਜਿੱਥੇ ਬਕਾਇਦਾ ਤੌਰ ਤੇ ਉਸ ਦੀ ਸਮਾਧੀ ਬਣਾਈ ਗਈ।

ਸ਼ਹੀਦ ਨੂੰ ਸਨਮਾਨ ਦੇਣ ਲਈ ਸਰਕਾਰ ਨੇ ਉਸ ਦੇ ਨਾਮ ਤੇ ਪਿੰਡ ਦਾ ਗੇਟ ਵੀ ਬਣਾਇਆ, ਸਕੂਲ ਦਾ ਨਾਮ ਵੀ ਗੁਰਮੇਲ ਸਿੰਘ ਦੇ ਨਾਮ ਤੇ ਹੀ ਰੱਖ ਦਿੱਤਾ ਗਿਆ। ਹੁਣ ਜੇ ਗੱਲ ਕਰੀਏ ਅਲੋਚਕਾਂ ਦੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਕੇਵਲ ਕਿਸੇ ਸ਼ਹੀਦ ਦੇ ਨਾਮ ਤੇ ਗੇਟ ਬਣਾ ਦੇਣਾ ਜਾਂ ਉਸ ਦੇ ਨਾਮ ਤੇ ਸਕੂਲ ਦਾ ਨਾਮ ਰੱਖ ਦੇਣਾ ਹੀ ਕਾਫ਼ੀ ਨਹੀਂ ਹੁੰਦਾ ਸ਼ਹੀਦ ਦੇ ਪਰਿਵਾਰ ਦੀਆਂ ਲੋੜਾਂ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਵੀ ਲਾਜ਼ਮੀ ਹੁੰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।