ਤਿਉਹਾਰਾਂ ਦੇ ਸੀਜ਼ਨ ‘ਤੇ ਵੱਡੇ ਹਮਲੇ ਲਈ ਮੌਕੇ ਦੀ ਭਾਲ 'ਚ ਅਤਿਵਾਦੀ, ਪੰਜਾਬ ‘ਚ ਹਾਈ ਅਲਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ‘ਚ ਅਤਿਵਾਦੀ ਵਾਰਦਾਤ ਦੇ ਸ਼ੱਕ ਦੇ ਤਹਿਤ ਹਾਈ-ਅਲਰਟ ਜਾਰੀ ਕਰ ਦਿਤਾ ਗਿਆ ਹੈ। ਪੰਜਾਬ ਡੀਜੀਪੀ ਨੇ ਹਰੇਕ ਰੇਂਜ ਦੇ...

Terrorists in search of opportunities for a big attack...

ਚੰਡੀਗੜ੍ਹ (ਪੀਟੀਆਈ) : ਪੰਜਾਬ ‘ਚ ਅਤਿਵਾਦੀ ਵਾਰਦਾਤ ਦੇ ਸ਼ੱਕ ਦੇ ਤਹਿਤ ਹਾਈ-ਅਲਰਟ ਜਾਰੀ ਕਰ ਦਿਤਾ ਗਿਆ ਹੈ। ਪੰਜਾਬ ਡੀਜੀਪੀ ਨੇ ਹਰੇਕ ਰੇਂਜ ਦੇ ਆਈਜੀ, ਡੀਆਈਜੀ, ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਅਤੇ ਹੋਰ ਪੁਲਿਸ ਅਫਸਰਾਂ ਨੂੰ ਅਲਰਟ ਕੀਤਾ ਹੈ। ਇੰਟੈਲੀਜੈਂਸ ਵਲੋਂ ਸੂਬੇ ‘ਚ ਵੱਡੀਆਂ ਅਤਿਵਾਦੀ ਵਾਰਦਾਤਾਂ ਹੋਣ ਦਾ ਸ਼ੱਕ ਜ਼ਾਹਰ ਕੀਤਾ ਹੈ। ਇਨ੍ਹਾਂ ਵਾਰਦਾਤਾਂ ਦੀ ਸਾਜਿਸ਼ ਦੇ ਪਿਛੇ ਪਾਕਿਸਤਾਨ ਦੀ ਆਈਐਸਆਈ (ISI) ਅਤੇ ਲਸ਼ਕਰ-ਏ-ਤਾਇਬਾ ਦਾ ਹੱਥ ਹੋਣ ਦੀ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ।

ਆਈਐਸਆਈ ਦੇ ਇਹ ਸੈਲ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ਕਸ਼ਮੀਰੀ ਸ਼ਾਲ ਅਤੇ ਗਰਮ ਕੱਪੜੇ ਵੇਚਣ ਵਾਲਿਆਂ ਦੀ ਆੜ ਵਿਚ ਘੁੰਮਦੇ ਹੋਏ ਜਗ੍ਹਾ-ਜਗ੍ਹਾ ਰੇਕੀ ਕਰ ਰਹੇ ਹਨ। ਜਾਰੀ ਅਲਰਟ ਵਿਚ ਕਿਹਾ ਗਿਆ ਹੈ ਕਿ ਇਕ ਪਾਸੇ ਜਿਥੇ ਖ਼ਾਲਿਸਤਾਨ ਗਦਰ ਫੋਰਸ ਦੇ ਅਤਿਵਾਦੀ ਪੰਜਾਬ ਵਿਚ ਦਿਵਾਲੀ ਤੋਂ ਪਹਿਲਾਂ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿਚ ਹਨ। ਉਥੇ ਹੀ ਦੂਜੇ ਪਾਸੇ ਆਈਐਸਆਈ ਦੇ ਅਤਿਵਾਦੀ ਵੀ ਦੀਵਾਲੀ ਦੇ ਦੌਰਾਨ ਪੰਜਾਬ ਵਿਚ ਵੱਡੀ ਵਾਰਦਾਤ ਕਰਨ ਲਈ ਮੌਕੇ ਦੀ ਭਾਲ ਵਿਚ ਹਨ।

ਇਸ ਦੇ ਚਲਦੇ ਉਸ ਨੇ ਪਟਿਆਲਾ ਦੇ ਬਸ ਸਟੈਂਡ ਦੇ ਨਜ਼ਦੀਕ ਦਿਵਾਲੀ ਦੇ ਆਸਪਾਸ ਗ੍ਰੇਨੇਡ ਹਮਲਾ ਕਰਨ ਦਾ ਪਲਾਨ ਬਣਾਇਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਹੀ ਉਹ ਪੁਲਿਸ  ਦੇ ਹੱਥੇ ਚੜ੍ਹ ਗਿਆ।