ਰੋਹਤਾਂਗ-ਮਨਾਲੀ ‘ਚ ਬਰਫ਼ਬਾਰੀ ਸ਼ੁਰੂ, ਅੱਜ ਤੋਂ 2 ਦਿਨ ਚੰਡੀਗੜ੍ਹ ‘ਚ ਬਾਰਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੁੰਦੇ ਹੀ ਰੋਹਤਾਂਗ, ਮਨਾਲੀ ਅਤੇ ਲਾਹੌਲ-ਸਪੀਤੀ ਸਮੇਤ ਹਿਮਾਚਲ ਦੇ ਉੱਚਾਈ ਵਾਲੇ...

Snowfall in Rohtang Manali

ਚੰਡੀਗੜ੍ਹ : ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੁੰਦੇ ਹੀ ਰੋਹਤਾਂਗ, ਮਨਾਲੀ ਅਤੇ ਲਾਹੌਲ-ਸਪੀਤੀ ਸਮੇਤ ਹਿਮਾਚਲ ਦੇ ਉੱਚਾਈ ਵਾਲੇ ਇਲਾਕਿਆਂ ਵਿਚ ਸ਼ੁੱਕਰਵਾਰ ਸ਼ਾਮ ਨੂੰ ਬਰਫ਼ਬਾਰੀ ਸ਼ੁਰੂ ਹੋ ਗਈ। ਮੌਸਮ ਵਿਭਾਗ ਨੇ ਅਗਲੇ 48 ਘੰਟੇ ਵਿਚ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ। ਟੂਰਿਸਟਸ ਨੂੰ ਖ਼ਤਰੇ ਵਾਲੀਆਂ ਥਾਵਾਂ ਉਤੇ ਨਾ ਜਾਣ ਦੀ ਐਡਵਾਇਜ਼ਰੀ ਜਾਰੀ ਕੀਤੀ ਹੈ। 8 ਜਨਵਰੀ ਤੱਕ ਮੌਸਮ ਖ਼ਰਾਬ ਰਹੇਗਾ। ਬਰਫ਼ਬਾਰੀ ਦਾ ਅਸਰ ਚੰਡੀਗੜ੍ਹ ਵਿਚ ਵੀ ਪਿਆ।