ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਬਜਾਏ ਛੱਡਣ ਦਾ ਮਾਮਲਾ: ਬਠਿੰਡਾ ਵਿਚ SHO, ASI ਅਤੇ ਸਿਪਾਹੀ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

30 ਮਈ 2023 ਨੂੰ ਗ੍ਰਹਿ ਮੰਤਰਾਲੇ ਨੇ ਡੀ.ਜੀ.ਪੀ. ਪੰਜਾਬ ਨੂੰ ਸਾਰੇ ਕਰਮਚਾਰੀਆਂ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿਤੇ ਸਨ

Image: For representation purpose only

 


ਬਠਿੰਡਾ:  ਸੰਗਤ ਪੁਲਿਸ ਸਟੇਸ਼ਨ ਵਿਚ 2013 ’ਚ ਦਰਜ ਹੋਏ ਇਕ ਕੇਸ ਵਿਚ ਤਤਕਾਲੀ ਐਸ.ਡੀ.ਓ. ਅਤੇ ਨਹਿਰੀ ਵਿਭਾਗ ਦੇ ਕਾਲੋਨਾਈਜ਼ਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਦੋਵਾਂ ਨੂੰ ਫਾਇਦਾ ਪਹੁੰਚਾਉਣ ਲਈ ਛੱਡ ਦਿਤਾ ਗਿਆ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਸੰਗਤ ਦੇ ਤਤਕਾਲੀ ਐਸ.ਐਚ.ਓ. ਹਰਵਿੰਦਰ ਸਿੰਘ ਸਰਾਂ, ਕਾਂਸਟੇਬਲ ਮਹੇਸ਼ ਇੰਦਰ ਸਿੰਘ ਅਤੇ ਏ.ਐਸ.ਆਈ. ਗੁਰਦਿੱਤ ਸਿੰਘ ਨੂੰ ਮੁਅੱਤਲ ਕਰ ਦਿਤਾ ਗਿਆ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ ਵਿਚ ਗੈਂਗਸਟਰ-ਪੁਲਿਸ ਵਿਚਾਲੇ ਮੁੱਠਭੇੜ, ਗੈਂਗਸਟਰ ਦੀ ਲੱਤ ’ਤੇ ਵੱਜੀ ਗੋਲੀ 

30 ਮਈ 2023 ਨੂੰ ਗ੍ਰਹਿ ਮੰਤਰਾਲੇ ਨੇ ਡੀ.ਜੀ.ਪੀ. ਪੰਜਾਬ ਨੂੰ ਸਾਰੇ ਕਰਮਚਾਰੀਆਂ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿਤੇ ਸਨ। ਇਕ ਮਹੀਨੇ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਵਿਭਾਗੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਣਾ ਨੇ ਮਾਮਲੇ ਦੀ ਜਾਂਚ ਤਲਵੰਡੀ ਸਾਬੋ ਦੇ ਡੀ.ਐਸ.ਪੀ. ਬੂਟਾ ਸਿੰਘ ਨੂੰ ਸੌਂਪ ਦਿਤੀ ਹੈ।

ਇਹ ਵੀ ਪੜ੍ਹੋ: ਅਮ੍ਰਿਤਸਰ ’ਚ ਭਾਰੀ ਮੀਂਹ ਮਗਰੋਂ ਹੈਰੀਟੇਜ ਸਟ੍ਰੀਟ ਸਮੇਤ ਲਗਭਗ ਪੂਰਾ ਸ਼ਹਿਰ ਗੋਡੇ-ਗੋਡੇ ਪਾਣੀ ’ਚ ਡੁੱਬਾ


ਕੀ ਹੈ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਥਾਣਾ ਸੰਗਤ ਅਧੀਨ ਆਉਂਦੇ ਪਿੰਡ ਮਹਿਤਾ ’ਚ ਸਾਲ 2013 ਵਿਚ ਨਹਿਰੀ ਖਾਲ ਨੂੰ ਬੰਦ ਕਰ ਦਿਤਾ ਗਿਆ ਸੀ, ਜਿਸ ਸਬੰਧੀ ਥਾਣਾ ਸੰਗਤ ਵਿਖੇ ਮੁਕੱਦਮਾ ਨੰਬਰ 63 ਦਰਜ ਕੀਤਾ ਗਿਆ ਸੀ। ਉਕਤ ਮਾਮਲੇ ਵਿਚ ਪੁਲਿਸ ਨੇ ਨਹਿਰੀ ਵਿਭਾਗ ਦੇ ਐਸ.ਡੀ.ਓ. ਸ਼ੰਮੀ ਸਿੰਗਲਾ ਅਤੇ ਕਾਲੋਨਾਈਜ਼ਰ ਅਮਰ ਪ੍ਰਭੂ ਨੂੰ ਨਾਮਜ਼ਦ ਕੀਤਾ ਸੀ। ਸ਼ਿਕਾਇਤਕਰਤਾ ਅਨਿਲ ਭੋਲਾ ਦੀ ਸ਼ਿਕਾਇਤ ਤੋਂ ਬਾਅਦ ਦੋਵਾਂ ਨੂੰ ਪੀਓ ਕਰਾਰ ਦਿਤਾ ਗਿਆ ਸੀ। 24 ਜਨਵਰੀ 2023 ਨੂੰ ਪੁਲਿਸ ਨੇ ਸ਼ੰਮੀ ਸਿੰਗਲਾ ਨੂੰ ਉਸ ਦੇ ਸਰਕਾਰੀ ਦਫ਼ਤਰ ਚੰਡੀਗੜ੍ਹ ਤੋਂ ਅਤੇ ਅਮਰ ਪ੍ਰਭੂ ਨੂੰ ਮਨਸਾ ਦੇਵੀ ਤੋਂ ਗ੍ਰਿਫ਼ਤਾਰ ਕਰਕੇ ਬਠਿੰਡਾ ਲਿਆਂਦਾ ਸੀ। ਦੋ ਦਿਨ ਬਾਅਦ 26 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਆਉਣਾ ਸੀ। ਇਸ ਮਾਮਲੇ ਵਿਚ ਕਈ ਵੱਡੇ ਅਫ਼ਸਰਾਂ ਦੇ ਦਬਾਅ ਮਗਰੋਂ ਅਨਿਲ ਭੋਲਾ ਦੀ ਵਲੋਂ ਮੁਲਜ਼ਮਾਂ ਨਾਲ ਲਿਖਤੀ ਸਮਝੌਤਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਪਾਕਿਸਤਾਨ ’ਚ ਖ਼ੁਦਕੁਸ਼ ਹਮਲਾਵਰ ਨੇ ਸੁਰਖਿਆ ਚੌਕੀ ’ਤੇ ਹਮਲਾ ਕੀਤਾ, ਚਾਰ ਹਲਾਕ

ਸਮਝੌਤੇ ਵਿਚ ਇਹ ਤੈਅ ਹੋਇਆ ਸੀ ਕਿ ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰੇਗੀ ਪਰ 24 ਜਨਵਰੀ ਦੀ ਰਾਤ ਪੁਲਿਸ ਨੇ ਮੁਲਜ਼ਮਾਂ ਨੂੰ ਅਗਲੇ ਦਿਨ ਅਦਾਲਤ ਵਿਚ ਪੇਸ਼ ਕਰਨ ਦੀ ਬਜਾਏ ਇਕ ਹੋਟਲ ਵਿਚ ਰੱਖ ਕੇ ਚੰਡੀਗੜ੍ਹ ਭੇਜ ਦਿਤਾ। ਅਜਿਹਾ ਕਰ ਕੇ ਪੁਲਿਸ ਨੇ ਮੁਲਜ਼ਮਾਂ ਨੂੰ ਅਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਫਾਇਦਾ ਪਹੁੰਚਾਇਆ। ਅਨਿਲ ਭੋਲਾ ਵਲੋਂ ਮਾਮਲੇ ਦੀ ਜਾਂਚ ਲਈ ਗ੍ਰਹਿ ਮੰਤਰਾਲੇ ਨੂੰ ਸ਼ਿਕਾਇਤ ਭੇਜੀ ਗਈ ਸੀ, ਜਿਸ ਵਿਚ ਗ੍ਰਹਿ ਮੰਤਰਾਲੇ ਵਲੋਂ ਡੀ.ਜੀ.ਪੀ. ਪੰਜਾਬ ਨੂੰ ਪੱਤਰ ਜਾਰੀ ਕਰ ਕੇ ਜਾਂਚ ਦੇ ਹੁਕਮ ਦਿੰਦਿਆਂ ਤਿੰਨਾਂ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਲਈ ਕਿਹਾ ਗਿਆ ਸੀ।