ਆਰਥਕ ਤੰਗੀ ਕਾਰਨ ਨੌਜਵਾਨ ਵਲੋਂ ਖ਼ੁਦਕੁਸ਼ੀ
ਆਰਥਕ ਤੰਗੀ ਤੋਂ ਪ੍ਰੇਸ਼ਾਨ ਪਿੰਡ ਨੀਲੋਵਾਲ ਦੇ ਇਕ ਵਿਅਕਤੀ ਨੇ ਘਰ ਵਿਚ ਹੀ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਦਿੰਦਿਆਂ ਥਾਣਾ ਛਾਜਲੀ ਦੇ ਸਹਾਇਕ...
Satpal Singh
ਸੁਨਾਮ ਊਧਮ ਸਿੰਘ ਵਾਲਾ: ਆਰਥਕ ਤੰਗੀ ਤੋਂ ਪ੍ਰੇਸ਼ਾਨ ਪਿੰਡ ਨੀਲੋਵਾਲ ਦੇ ਇਕ ਵਿਅਕਤੀ ਨੇ ਘਰ ਵਿਚ ਹੀ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਦਿੰਦਿਆਂ ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਹਰਦੇਵ ਸਿੰਘ ਨੇ ਦਸਿਆ ਕਿ ਪਿੰਡ ਨੀਲੋਵਾਲ ਦਾ ਸੱਤਪਾਲ ਸਿੰਘ (37) ਆਰਥਕ ਤੰਗੀ ਕਾਰਨ ਅਕਸਰ ਪ੍ਰੇਸ਼ਾਨ ਰਹਿੰਦਾ ਸੀ।
ਉਨ੍ਹਾਂ ਦਸਿਆ ਕਿ ਸੱਤਪਾਲ ਸਿੰਘ ਘਰ ਦਾ ਗੁਜ਼ਾਰਾ ਚਲਾਉਣ ਲਈ ਸ਼ਹਿਰ ਅੰਦਰ ਕਿਸੇ ਦੁਕਾਨ 'ਤੇ ਲੱਗਾ ਸੀ। ਉਹ ਅੱਜ ਤਬੀਅਤ ਖ਼ਰਾਬ ਹੋਣ ਕਾਰਨ ਦੁਕਾਨ 'ਤੇ ਜਾਣ ਦੀ ਬਜਾਏ ਘਰ ਰਹਿ ਗਿਆ। ਕਰੀਬ ਢਾਈ ਕੁ ਵਜੇ ਜਦੋਂ ਉਸ ਦੀ ਪਤਨੀ ਦੀ ਅਚਾਨਕ ਅੱਖ ਲੱਗ ਗਈ ਤਾਂ ਉਸ ਨੇ ਘਰ ਵਿਚ ਹੀ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਪੁਲਿਸ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿਤੀ ਹੈ।