ਬੈਂਕ ਦੇ ਸੀਨੀਅਰ ਮੈਨੇਜਰ ਨਾਲ ਠੱਗੀ: ਵਟਸਐਪ ’ਤੇ ਕਲਾਇੰਟ ਦੀ ਫੋਟੋ ਲਗਾ ਕੇ ਠੱਗੇ 18 ਲੱਖ 92 ਹਜ਼ਾਰ ਰੁਪਏ
ਸਾਈਬਰ ਸੈੱਲ ਨੇ ਅਣਪਛਾਤੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕੀਤਾ
ਚੰਡੀਗੜ੍ਹ: ਵਟਸਐਪ 'ਤੇ ਕਲਾਇੰਟ ਦੀ ਫੋਟੋ ਲਗਾ ਕੇ ਫੈਡਰਲ ਬੈਂਕ ਸੈਕਟਰ-22 ਦੇ ਸੀਨੀਅਰ ਮੈਨੇਜਰ ਨਾਲ 18 ਲੱਖ 92 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ ਹੈ। ਕਲਾਇੰਟ ਦੀ ਫੋਟੋ ਦੇਖ ਕੇ ਸੀਨੀਅਰ ਮੈਨੇਜਰ ਨੇ ਠੱਗਾਂ ਦੇ ਦੱਸੇ ਖਾਤੇ ਵਿਚ ਪੈਸੇ ਭੇਜ ਦਿੱਤੇ। ਪੈਸੇ ਟਰਾਂਸਫਰ ਕਰਨ ਤੋਂ ਬਾਅਦ ਧੋਖਾਧੜੀ ਦਾ ਖੁਲਾਸਾ ਹੋਇਆ। ਬੈਂਕ ਦੇ ਸੀਨੀਅਰ ਮੈਨੇਜਰ ਅਰਪਨ ਸ਼ਰਮਾ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਸਾਈਬਰ ਸੈੱਲ ਨੇ ਅਣਪਛਾਤੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਪੁੱਤ ਦੇ ਇਨਸਾਫ਼ ਲਈ ਪੰਜਾਬ ਵਿਧਾਨ ਸਭਾ ਬਾਹਰ ਧਰਨੇ ’ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਅਰਪਨ ਸ਼ਰਮਾ ਨੇ ਦੱਸਿਆ ਕਿ ਉਹ ਸੈਕਟਰ-22 ਸਥਿਤ ਫੈਡਰਲ ਬੈਂਕ ਵਿਚ ਬਤੌਰ ਸੀਨੀਅਰ ਮੈਨੇਜਰ ਤਾਇਨਾਤ ਹਨ। ਉਹਨਾਂ ਨੂੰ ਅਲਟਰਾ ਐਚ.ਐਨ.ਆਈ. ਗਾਹਕ ਰਾਜਾ ਮੋਟਰਜ਼ ਬਠਿੰਡਾ ਤੋਂ ਇਕ ਕਾਲ ਆਈ। ਉਹਨਾਂ ਕਿਹਾ ਕਿ ਖਾਤੇ ਦੀ ਸਾਂਭ-ਸੰਭਾਲ ਲਈ ਤੁਰੰਤ 18 ਲੱਖ 92 ਹਜ਼ਾਰ ਰੁਪਏ ਦੀ ਲੋੜ ਹੈ। ਜਦੋਂ ਉਸ ਨੇ ਵਟਸਐਪ 'ਤੇ ਫੋਟੋ ਦੇਖੀ ਤਾਂ ਗਾਹਕ ਰਾਜੇਸ਼ ਮੱਕੜ ਦੀ ਤਸਵੀਰ ਸੀ।
ਇਹ ਵੀ ਪੜ੍ਹੋ: ਮੌੜ ਮੰਡੀ ਬੰਬ ਧਮਾਕਾ ਮਾਮਲਾ: ਤਿੰਨ ਡੇਰਾ ਪ੍ਰੇਮੀਆਂ ਖਿਲਾਫ਼ ਰੈੱਡ ਕਾਰਨਰ ਨੋਟਿਸ
ਉਹਨਾਂ ਨੇ ਉਕਤ ਖਾਤੇ 'ਚ 18 ਲੱਖ 92 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ। ਬਾਅਦ ਵਿਚ ਪਤਾ ਲੱਗਿਆ ਕਿ ਗਾਹਕ ਰਾਜੇਸ਼ ਮੱਕੜ ਨੇ ਪੈਸੇ ਦੀ ਮੰਗ ਹੀ ਨਹੀਂ ਕੀਤੀ ਸੀ। ਸੀਨੀਅਰ ਮੈਨੇਜਰ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰਕੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਖਾਤਾ ਨੰਬਰ ਦੀ ਮਦਦ ਨਾਲ ਠੱਗਾਂ ਦੀ ਭਾਲ ਕਰ ਰਹੀ ਹੈ।