ਢਾਬਾ ਚਲਾਉਣ ਵਾਲੇ ਦੋ ਭਰਾਵਾਂ ਨੇ ਗੋਲਕ ਭੰਨ ਕੇ ਕੀਤੀ Guru Nanak Modikhana ਲਈ ਸੇਵਾ

ਏਜੰਸੀ

ਖ਼ਬਰਾਂ, ਪੰਜਾਬ

ਉਹਨਾਂ ਨੇ ਲੰਗਰ ਸ਼ਕਾਇਆ ਤੇ ਫਿਰ ਪੈਸੇ ਲੈਣ ਤੋਂ ਮਨ੍ਹਾ...

Social Media Guru Nanak ModiKhana Baljinder Singh Jindu Brothers

ਬਿਆਸ: ਬਿਆਸ ਦੇ ਨੇੜੇ ਇਕ ਢਾਬੇ ਵਾਲਿਆਂ ਨੇ ਗੁਰੂ ਨਾਨਕ ਮੋਦੀਖਾਨਾ ਲਈ ਅਪਣੀ ਗੋਲਕ ਵਿਚੋਂ ਸੇਵਾ ਭੇਟ ਕੀਤੀ ਹੈ। ਦਰਅਸਲ ਜਦੋਂ ਬਲਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਤਾਂ ਉਹਨਾਂ ਨੂੰ ਭੁੱਖ ਲੱਗੀ। ਇਸ ਤੋਂ ਬਾਅਦ ਉਹ ਰੋਟੀ ਖਾਣ ਲਈ ਇਕ ਢਾਬੇ ਤੇ ਰੁਕੇ। ਇਹ ਢਾਬੇ ਵਾਲੇ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ।

ਉਹਨਾਂ ਨੇ ਲੰਗਰ ਸ਼ਕਾਇਆ ਤੇ ਫਿਰ ਪੈਸੇ ਲੈਣ ਤੋਂ ਮਨ੍ਹਾ ਕਰ ਦਿੱਤਾ। ਪਰ ਜ਼ਿਆਦਾ ਜ਼ੋਰ ਪਾਉਣ ਤੇ ਉਹਨਾਂ ਨੇ ਜਿੰਨੇ ਪੈਸੇ ਦਿੱਤੇ ਉਹ ਮਨਜ਼ੂਰ ਕਰ ਲਏ। ਜਦੋਂ ਉਹ ਪਰਸ਼ਾਦਾ ਸ਼ਕ ਰਹੇ ਸੀ ਤਾਂ ਉਸ ਸਮੇਂ ਢਾਬੇ ਵਾਲਿਆਂ ਨੇ ਅਪਣੀ ਗੋਲਕ ਵਿਚੋਂ ਪੈਸੇ ਲਿਆਂਦੇ ਤੇ ਉਹਨਾਂ ਨੇ ਦਸਿਆ ਕਿ ਉਹ ਇਹ ਪੈਸੇ ਮੋਦੀਖਾਨੇ ਦੇ ਲੇਖੇ ਲਾਉਣਾ ਚਾਹੁੰਦੇ ਹਨ।

ਇਸ ਤੋਂ ਬਾਅਦ ਬਲਵਿੰਦਰ ਸਿੰਘ ਨੇ ਦਸਿਆ ਕਿ ਉਹਨਾਂ ਨੇ ਇਹ ਦਸਵੰਦ ਲੋਕਾਂ ਦੀ ਸੇਵਾ ਲਈ ਰੱਖਿਆ ਸੀ ਪਰ ਇਸ ਵਾਰ ਉਹ ਮੋਦੀਖਾਨੇ ਦੀ ਸੇਵਾ ਨੂੰ ਸਮਰਪਿਤ ਕਰ ਰਹੇ ਹਨ। ਬਲਵਿੰਦਰ ਸਿੰਘ ਨੇ ਉਹਨਾਂ ਵੱਲੋਂ ਭੇਟ ਕੀਤੀ ਗਈ ਸੇਵਾ ਅਪਣੀ ਝੋਲੀ ਵਿਚ ਪਵਾਈ ਕਿਉਂ ਕਿ ਇਹ ਉਹਨਾਂ ਦੀ ਮਿਹਨਤ ਦੀ ਕਮਾਈ ਸੀ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਕਦੇ ਵੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਜਾਣਗੇ ਤਾਂ ਉਹ ਇਸ ਢਾਬੇ ਤੋਂ ਲੰਗਰ ਜ਼ਰੂਰ ਸ਼ਕ ਕੇ ਜਾਣ।

ਇਸ ਦੇ ਨਾਲ ਬਲਵਿੰਦਰ ਸਿੰਘ ਜਿੰਦੂ ਨੇ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸੰਗਤ ਵੱਲੋਂ ਇੰਨੀ ਸ਼ਰਧਾ ਨਾਲ ਸੇਵਾ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਪਿਆਰ ਤੇ ਮਾਣ ਦਿੱਤਾ ਜਾਂਦਾ ਹੈ। ਦਸ ਦਈਏ ਕਿ ਗੁਰੂ ਨਾਨਕ ਮੋਦੀਖਾਨੇ ਦੀ ਸ਼ੁਰੂਆਤ ਲੁਧਿਆਣਾ ਵਿਚ ਹੋਈ ਸੀ ਤੇ ਹੁਣ ਇਹ ਅੰਮ੍ਰਿਤਸਰ ਮਹਿਤਾ ਰੋਡ ਤੇ ਖੁਲਣ ਜਾ ਰਿਹਾ ਹੈ।

ਅੰਮ੍ਰਿਤਸਰ ਤੋਂ ਤਸਵੀਰਾਂ ਦਿਖਾਈਆਂ ਗਈਆਂ ਹਨ ਜਿਸ ਵਿਚ ਨਿਹੰਗਾਂ ਵੱਲੋਂ ਮੋਦੀਖਾਨੇ ਲਈ ਜ਼ਮੀਨ ਦਿੱਤੀ ਗਈ ਹੈ। ਕੁੱਝ ਹੀ ਦਿਨਾਂ ਵਿਚ ਗੁਰੂ ਨਾਨਕ ਮੋਦੀਖਾਨਾ ਤਿਆਰ ਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ। ਅੰਮ੍ਰਿਤਸਰ ਨਿਵਾਸੀ ਇਸ ਮੋਦੀਖਾਨੇ ਤੋਂ ਸਸਤੇ ਰੇਟਾਂ ਤੇ ਦਵਾਈ ਲੈ ਸਕਣਗੇ। ਹੁਣ ਮੋਦੀਖਾਨੇ ਦੀ ਸ਼ੁਰੂਆਤ ਜਲੰਧਰ ਵਿਚ ਵੀ ਹੋ ਰਹੀ ਹੈ। ਇਹ ਮੋਦੀਖਾਨਾ ਮਨਸਿਮਰਨ ਸਿੰਘ ਵੱਲੋਂ ਖੋਲ੍ਹਿਆ ਜਾ ਰਿਹਾ ਹੈ।

ਮਨਸਿਮਰਨ ਦਾ ਕਹਿਣਾ ਹੈ ਕਿ ਉਹਨਾਂ ਨੇ ਲੁਧਿਆਣਾ ਮੋਦੀਖਾਨੇ ਤੋਂ ਸੇਧ ਲੈਂਦੇ ਹੋਏ ਜਲੰਧਰ ਵਿਚ ਵੀ ਮੋਦੀਖਾਨਾ ਖੋਲ੍ਹਣ ਦਾ ਮਨ ਬਣਾਇਆ ਹੈ। ਜੋ ਗਰੀਬ ਤਬਕਾ ਅਤੇ ਅਨਪੜ੍ਹ ਲੋਕ ਹਨ ਉਹਨਾਂ ਨਾਲ ਦਵਾਈਆਂ ਦੇ ਨਾਂ ਤੇ ਬਹੁਤ ਸਾਰੀਆਂ ਠੱਗੀਆਂ ਹੁੰਦੀਆਂ ਹਨ, ਇਕੋ ਜਿਹੀ ਦਵਾਈ 6-6 ਰੇਟਾਂ ਤੇ ਬਜ਼ਾਰ ਵਿਚ ਮੌਜੂਦ ਹੈ, ਵਿਅਕਤੀ ਅਨੁਸਾਰ ਦਵਾਈਆਂ ਦੇ ਰੇਟ ਲਗਾਏ ਜਾ ਰਹੇ ਹਨ। ਕਿਸੇ ਗਰੀਬ ਦਾ ਸ਼ੋਸ਼ਣ ਨਾ ਹੋਵੇ ਇਸ ਲਈ ਜਲੰਧਰ ਵਿਚ ਵੀ ਮੋਦੀਖਾਨਾ ਖੋਲ੍ਹਿਆ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।