ਲੁਧਿਆਣਾ 'ਚ ਦੇਸ਼ ਭਰ ਤੋਂ ਆਏ ਕਿੰਨਰਾਂ ਨੇ ਕਰਵਾਇਆ ਵਿਆਹ
ਦੂਸਰਿਆਂ ਦੇ ਵਿਆਹ ਵਿਚ ਜਾਂ ਬੱਚੇ ਦੇ ਪੈਦੇ ਹੋਣ ਉੱਤੇ ਵਧਾਈ ਦੇਣ ਵਾਲੇ ਦੋ ਕਿੰਨਰਾਂ ਨੇ ਲੁਧਿਆਣਾ ਦੇ ਜਗਰਾਉਂ ਵਿਚ ਵਿਆਹ ਕਰ ਆਪਣਾ ਨਵਾਂ ਜੀਵਨ ਸ਼ੁਰੂ ਕੀਤਾ। ...
ਲੁਧਿਆਣਾ :- ਦੂਸਰਿਆਂ ਦੇ ਵਿਆਹ ਵਿਚ ਜਾਂ ਬੱਚੇ ਦੇ ਪੈਦੇ ਹੋਣ ਉੱਤੇ ਵਧਾਈ ਦੇਣ ਵਾਲੇ ਦੋ ਕਿੰਨਰਾਂ ਨੇ ਲੁਧਿਆਣਾ ਦੇ ਜਗਰਾਉਂ ਵਿਚ ਵਿਆਹ ਕਰ ਆਪਣਾ ਨਵਾਂ ਜੀਵਨ ਸ਼ੁਰੂ ਕੀਤਾ। ਜਗਰਾਉਂ ਦੇ ਸਿਧਵਾਂ ਬੇਟ ਦੇ ਮਾਨ ਪੈਲਸ ਵਿੱਚ ਚੱਲ ਰਹੇ ਦਸ ਦਿਨਾਂ ਕਿੰਨਰ ਸਮੇਲਨ ਵਿਚ ਦੇਸ਼ ਭਰ ਤੋਂ ਕਰੀਬ ਇਕ ਹਜਾਰ ਕਿੰਨਰ ਪੁੱਜੇ ਹਨ। ਇਸ ਸਮੇਲਨ ਵਿਚ ਲੁਧਿਆਣਾ ਦੇ ਮਹੰਤ ਕ੍ਰਾਂਤੀ ਲਾੜਾ ਅਤੇ ਪਾਤੜਾ ਦੀ ਮਹੰਤ ਲਾਲੀ ਦੁਲਹਨ ਬਣੀ।
ਇਸ ਤੋਂ ਪਹਿਲਾਂ ਸਾਰੇ ਕਿੰਨਰਾਂ ਨੇ ਲੋਕਾਂ ਦੀ ਸੁਖ ਖੁਸ਼ਹਾਲੀ ਦੀ ਅਰਦਾਸ ਕੀਤੀ। ਵਿਆਹੇ ਜੋੜੇ ਨੂੰ ਉੱਥੇ ਮੌਜੂਦ ਹੋਰ ਕਿੰਨਰਾਂ ਨੇ ਸ਼ਗਨ ਵੀ ਦਿਤਾ। ਦਹੇਜ ਵਿਚ ਮੋਟਰਸਾਈਕਲ, ਐਕਟਿਵਾ ਅਤੇ ਹੋਰ ਉਪਹਾਰ ਵੀ ਦਿਤੇ ਗਏ। ਇਹ ਕਾਨਫਰੰਸ ਕਿੰਨਰਾਂ ਲਈ ਕਿਸੇ ਵਿਆਹ ਤੋਂ ਘੱਟ ਨਹੀਂ ਹੁੰਦਾ। ਇਸ ਵਿਚ ਦੇਸ਼ ਭਰ ਤੋਂ ਰੰਗ - ਬਿਰੰਗੀ ਪੁਸ਼ਾਕਾਂ ਅਤੇ ਗਹਿਣਿਆਂ ਨਾਲ ਸਜੇ ਕਿੰਨਰ ਪੁੱਜੇ ਹਨ।
ਕਿੰਨਰ ਅਜੋਕੇ ਸਮੇਂ ਵਿਚ ਟੁੱਟ ਰਹੇ ਰਿਸ਼ਤਿਆਂ ਦਾ ਸਿਲਸਿਲਾ ਰੋਕਣ ਲਈ ਅਰਦਾਸ ਵੀ ਕਰਦੇ ਹਨ। ਕਿੰਨਰ ਕਾਨਫਰੰਸ ਦੇ ਮੁੱਖ ਪ੍ਰਬੰਧਕ ਮਾਈ ਪ੍ਰੀਤੋ ਮਹੰਤ ਤੀਹਾੜਾ ਨੇ ਦੱਸਿਆ ਕਿ ਸਮਾਰੋਹ ਦਾ ਮਕਸਦ ਆਪਣੇ ਰੀਤੀ - ਰਿਵਾਜਾਂ ਨੂੰ ਸਾਂਝਾ ਕਰਨਾ ਅਤੇ ਦੁਨੀਆ ਦੀ ਸਲਾਮਤੀ ਦੀ ਦੁਆ ਮੰਗਣਾ ਹੈ। ਦੁਨੀਆ ਵਿਚ ਸੁਖ ਹੋਵੇਗਾ, ਉਦੋਂ ਹੀ ਉਹ ਦੂਸਰਿਆਂ ਤੋਂ ਵਧਾਈ ਮੰਗਣਗੇ। ਆਲ ਇੰਡੀਆ ਕਿੰਨਰ ਸਮਾਜ ਵਲੋਂ ਕਿੰਨਰ ਕਾਨਫਰੰਸ ਵਿਚ ਗੀਤ, ਸੰਗੀਤ ਅਤੇ ਬੋਲੀਆਂ ਪੇਸ਼ ਕਰ ਖੂਬ ਮਨੋਰੰਜਨ ਕੀਤਾ ਗਿਆ। ਦੇਸ਼ ਭਰ ਤੋਂ ਆਏ ਕਿੰਨਰ 10 ਦਿਨ ਤੱਕ ਪੈਲਸ ਵਿਚ ਰਹਿਣਗੇ।