ਦਖਣੀ ਦਿੱਲੀ 'ਚ ਕਿੰਨਰਾਂ ਦੀ ਦਹਿਸ਼ਤ, ਕੱਪੜੇ ਉਤਾਰ ਕੇ ਬੋਲਿਆ ਕੈਬ 'ਤੇ ਹਮਲਾ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਖਣੀ ਦਿੱਲੀ ਵਿਚ ਇਨ੍ਹੀਂ ਦਿਨੀਂ ਦਿੱਲੀ ਪੁਲਿਸ ਅਤੇ ਕਿਨਰਾਂ ਦੇ ਕੁੱਝ ਗਰੁੱਪ ਆਹਮੋ-ਸਾਹਮਣੇ ਹੋ ਰਹੇ ਹਨ। ਰੈਸਟੋਰੈਂਟ, ਮਾਲਜ਼ ਅਤੇ ਮਲਟੀਪਲੈਕਸ ਦੇ ਬਾਹਰ...

Transgenders Protest

ਨਵੀਂ ਦਿੱਲੀ : ਦਖਣੀ ਦਿੱਲੀ ਵਿਚ ਇਨ੍ਹੀਂ ਦਿਨੀਂ ਦਿੱਲੀ ਪੁਲਿਸ ਅਤੇ ਕਿਨਰਾਂ ਦੇ ਕੁੱਝ ਗਰੁੱਪ ਆਹਮੋ-ਸਾਹਮਣੇ ਹੋ ਰਹੇ ਹਨ। ਰੈਸਟੋਰੈਂਟ, ਮਾਲਜ਼ ਅਤੇ ਮਲਟੀਪਲੈਕਸ ਦੇ ਬਾਹਰ ਵਰਗੀਆਂ ਥਾਵਾਂ 'ਤੇ ਇਹ ਲੋਕਾਂ ਤੋਂ ਵਧਾਈ ਦੇ ਰੂਪ ਵਿਚ ਪੈਸੇ ਮੰਗਦੇ ਹਨ। ਪੈਸੇ ਦੇਣ ਤੋਂ ਇਨਕਾਰ ਕਰਨ 'ਤੇ ਲੋਕਾਂ ਦੇ ਨਾਲ ਬਦਤਮੀਜ਼ੀ ਕਰ ਰਹੇ ਹਨ। ਜਦੋਂ ਇਨ੍ਹਾਂ ਨੂੰ ਪੁਲਿਸ ਇਲਾਕੇ ਤੋਂ ਬਾਹਰ ਖਦੇੜ ਰਹੀ ਸੀ ਤਾਂ ਇਹ ਪੁਲਿਸ ਤੋਂ ਵੀ ਨਹੀਂ ਡਰ ਰਹੇ ਸਨ ਅਤੇ ਇਨ੍ਹਾਂ ਨੇ ਸ਼ਰ੍ਹੇਆਮ ਲੋਕਾਂ ਦੇ ਸਾਹਮਣੇ ਅਪਣੇ ਕੱਪੜੇ ਉਤਾਰ ਦਿਤੇ। 

ਇਸ ਨਾਲ ਉਥੇ ਮੌਜੂਦ ਕਈ ਲੋਕ ਤਾਂ ਡਰ ਵੀ ਜਾਂਦੇ ਹਨ। ਇਸ ਤਰ੍ਹਾਂ ਦੀ ਇਕ ਘਟਨਾ ਹੌਜ਼ ਖ਼ਾਸ ਵਿਲੇਜ ਦੇ ਕੋਲ ਵੀ ਹੋਈ ਹੈ। ਇੱਥੇ ਜਦੋਂ ਕਿਨਰਾਂ ਨੂੰ ਪੈਸੇ ਨਾ ਮਿਲੇ ਅਤੇ ਪੁਲਿਸ ਨੇ ਇਨ੍ਹਾਂ ਇੱਥੋਂ ਚਲੇ ਜਾਣ ਲਈ ਬੋਲਿਆ ਤਾਂ ਇਨ੍ਹਾਂ ਲੋਕਾਂ ਨਾਲ ਹੀ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿਤੀ। ਸੱਤ-ਅੱਠ ਕਿੰਨਰਾਂ ਦੇ ਇਸ ਗਰੁੱਪ ਵਿਚੋਂ ਜ਼ਿਆਦਾਤਰ ਨੇ ਸ਼ਰ੍ਹੇਆਮ ਲੋਕਾਂ ਦੇ ਸਾਹਮਣੇ ਅਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿਤੇ। ਇਕ ਕਿੰਨਰ ਨੇ ਤਾਂ ਅਪਣੇ ਪੂਰੇ ਕੱਪੜੇ ਉਤਾਰ ਦਿਤੇ ਅਤੇ ਉਥੋਂ ਲੰਘ ਰਹੀ ਇਕ ਕੈਬ 'ਤੇ ਚੜ੍ਹ ਗਿਆ। ਕੈਬ ਦੀ ਛੱਤ 'ਤੇ ਚੜ੍ਹ ਕੇ ਉਸ ਕਿੰਨਰ ਨੇ ਲੋਕਾਂ ਵੱਲ ਭੱਦੇ ਇਸ਼ਾਰੇ ਵੀ ਕੀਤੇ।

ਤਿੰਨ ਚਾਰ ਕਿੰਨਰਾਂ ਨੇ ਕੈਬ ਦੀ ਇਕ ਸਾਈਡ 'ਤੇ ਹਮਲਾ ਬੋਲ ਦਿਤਾ। ਕੈਬ ਵਿਚ ਬਾਹਰ ਤੋਂ ਲੱਤ ਮਾਰੀ ਅਤੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਕੈਬ ਵਾਲੇ ਨੇ ਡਰ ਕੇ ਅਪਣੀ ਕਾਰ ਨਹੀਂ ਚਲਾਈ ਅਤੇ ਸ਼ਾਂਤ ਹੋ ਕੇ ਉਥੇ ਹੀ ਰੁਕ ਗਿਆ, ਜਦਕਿ ਕਿੰਨਰਾਂ ਦਾ ਇਹ ਗਰੁੱਪ ਲੋਕਾਂ ਵੱਲ ਜ਼ੋਰ-ਜ਼ੋਰ ਨਾਲ ਬੋਲ ਕੇ ਭੱਦੇ ਇਸ਼ਾਰੇ ਵੀ ਕਰਦਾ ਜਾ ਰਿਹਾ ਸੀ। ਦਸਿਆ ਜਾਂਦਾ ਹੈ ਕਿ ਬਾਅਦ ਵਿਚ ਪੁਲਿਸ ਨੂੰ ਸੂਚਨਾ ਮਿਲਣ 'ਤੇ ਇਨ੍ਹਾਂ ਨੂੰ ਫੜਿਆ ਵੀ ਗਿਆ। ਇਸ ਤਰ੍ਹਾਂ ਨਾਲ ਸਾਊਥ ਅਤੇ ਸਾਊਥ ਈਸਟ ਦਿੱਲੀ ਵਿਚ ਕਿੰਨਰਾਂ ਦੇ ਕਈ ਗਰੁੱਪ ਸ਼ਾਮਲ ਹਨ ਜੋ ਲੋਕਾਂ ਤੋਂ ਜ਼ਬਰਦਸਤੀ ਪੈਸੇ ਮੰਗਣ ਦਾ ਕੰਮ ਕਰਹੇ ਹਨ।

ਕਿੰਨਰਾਂ ਦੇ ਇਹ ਗਰੁੱਪ ਨਾ ਸਿਰਫ਼ ਹੌਜ਼ ਖ਼ਾਸ ਵਿਲੇਜ ਇਲਾਕੇ ਵਿਚ ਸਰਗਰਮ ਹਨ, ਬਲਕਿ ਗ੍ਰੀਨ ਪਾਰਕ, ਲਾਜਪਤ ਨਗਰ ਅਤੇ ਆਈਆਈਟੀ ਦੇ ਕੋਲ ਵੀ ਇਹ ਐਕਟਿਵ ਹੋਣ ਦਾ ਯਤਨ ਕਰ ਰਹੇ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਇਹ ਲੋਕਾਂ ਤੋਂ ਵਧਾਈ ਦੇ ਨਾਮ 'ਤੇ ਪੈਸੇ ਲੈਂਦੇ ਸਨ ਪਰ ਹੁਣ ਤਾਂ ਇਹ ਲੋਕਾਂ ਨੂੰ ਲੁੱਟਣ ਵੀ ਲੱਗੇ ਹਨ, ਜਦਕਿ ਕੁੱਝ ਵੇਸਵਾਗਿਰੀ ਦੇ ਧੰਦੇ ਵਿਚ ਵੀ ਪਏ ਹੋਏ ਹਨ। ਇਨ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਪੁਲਿਸ ਵੀ ਪਰੇਸ਼ਾਨ ਹੋ ਰਹੀ ਹੈ। ਜਿੱਥੋਂ ਵੀ ਇਨ੍ਹਾਂ ਦੀ ਸ਼ਿਕਾਇਤ ਸੁਣਨ ਨੂੰ ਮਿਲ ਰਹੀ ਹੈ, ਉਥੇ ਹੀ ਪੁਲਿਸ ਇਨ੍ਹਾਂ ਵਿਰੁਧ ਕਾਰਵਾਈ ਕਰ ਰਹੀ ਹੈ। 

ਇਸ ਪੂਰੇ ਮਾਮਲੇ ਵਿਚ ਸਾਊਦ ਦਿੱਲੀ ਦੇ ਡੀਸੀਪੀ ਰੋਮਿਲ ਬਾਨੀਆ ਦਾ ਕਹਿਣਾ ਹੈ ਕਿ ਕਿੰਨਰਾਂ ਵਲੋਂ ਲੋਕਾਂ ਨੂੰ ਪਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਮਿਲਣ 'ਤੇ ਪੁਲਿਸ ਤੁਰਤ ਕਾਰਵਾਈ ਕਰਦੀ ਹੈ। ਜ਼ਿਲ੍ਹਾ ਪੁਲਿਸ ਨੂੰ ਆਖ ਦਿਤਾ ਗਿਆ ਹੈ ਕਿ ਇਨ੍ਹਾਂ ਦੇ ਪ੍ਰਤੀ ਜ਼ੀਰੋ ਟਾਲਰੈਂਸ ਰਖਿਆ ਜਾਵੇ। ਇਨ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। 

Related Stories