ਕੈਨੇਡਾ 'ਚ ਲੂ ਲੱਗਣ ਕਾਰਨ 19 ਮੌਤਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੂਰਬੀ ਕੈਨੇਡਾ 'ਚ ਭਿਆਨਕ ਗਰਮੀ ਕਾਰਨ ਪਿਛਲੇ ਹਫ਼ਤੇ ਤੋਂ ਲੈ ਕੇ ਹੁਣ ਤਕ ਕਿਊਬਕ ਸੂਬੇ 'ਚ ਲੂ ਕਾਰਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ..........

Loop in Canada

ਮਾਂਟਰੀਅਲ : ਪੂਰਬੀ ਕੈਨੇਡਾ 'ਚ ਭਿਆਨਕ ਗਰਮੀ ਕਾਰਨ ਪਿਛਲੇ ਹਫ਼ਤੇ ਤੋਂ ਲੈ ਕੇ ਹੁਣ ਤਕ ਕਿਊਬਕ ਸੂਬੇ 'ਚ ਲੂ ਕਾਰਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ। ਖੇਤਰੀ ਜਨ ਸਿਹਤ ਡਾਇਰੈਕਟਰ ਮਾਇਲਿਨ ਡ੍ਰਾਊਇਨ ਨੇ ਦਸਿਆ ਕਿ 12 ਲੋਕਾਂ ਦੀ ਮੌਤ ਪੂਰਬੀ ਸੂਬੇ ਦੀ ਰਾਜਧਾਨੀ ਮਾਂਟਰੀਅਲ 'ਚ ਹੋਈ। ਸ਼ਹਿਰ ਦੇ ਪੂਰਬ 'ਚ ਸਥਿਤ ਪੇਂਡੂ ਇਲਾਕੇ ਵਿਚ ਪਿਛਲੇ 48 ਘੰਟਿਆਂ 'ਚ 5 ਲੋਕਾਂ ਦੀ ਮੌਤ ਹੋ ਗਈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵਿਟਰ 'ਤੇ ਕਿਹਾ, ''ਲੂ ਚੱਲਣ ਕਾਰਨ ਕਿਊਬਿਕ 'ਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨਾਲ ਮੇਰੀ ਹਮਦਰਦੀ ਹੈ। ਮੱਧ ਅਤੇ ਪੂਰਬੀ ਕੈਨੇਡਾ 'ਚ ਗਰਮੀ ਦਾ ਕਹਿਰ ਜਾਰੀ ਰਹਿਣ ਦਾ ਸ਼ੱਕ ਹੈ, ਇਸ ਲਈ ਅਪਣੀ ਅਤੇ ਅਪਣੇ ਪਰਵਾਰ ਦੀ ਸੁਰੱਖਿਆ ਨੂੰ ਨਿਸ਼ਚਿਤ ਕਰੋ।'' ਜ਼ਿਕਰਯੋਗ ਹੈ ਕਿ ਸਾਲ 2010 'ਚ ਮਾਂਟਰੀਅਲ ਵਿਚ ਲੂ ਕਾਰਨ ਤਕਰੀਬਨ 100 ਲੋਕਾਂ ਦੀ ਮੌਤ ਹੋ ਗਈ ਸੀ। (ਪੀਟੀਆਈ)