ਜੋ ਕੰਮ ਸਰਕਾਰ ਨਾ ਕਰ ਸਕੀ ਉਹ ਕਰ ਗਏ ਕਾਰਸੇਵਾ ਵਾਲੇ ਬਾਬੇ, ਟਰੈਕਟਰ ਮਸ਼ੀਨਾ ਲੈ ਪਹੁੰਚੇ ਲੋਕ

ਏਜੰਸੀ

ਖ਼ਬਰਾਂ, ਪੰਜਾਬ

ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਕਿ ਹੁਸ਼ਿਆਰਪੁਰ...

Pothole Pothole Repair Hoshiarpur Captain Amarinder Singh

ਹੁਸ਼ਿਆਰਪੁਰ: ਸਰਕਾਰਾ ਸੜਕਾਂ ਦੀ ਮੁਰੰਮਤ ਕਰਨ ਵਿਚ ਫੇਲ੍ਹ ਚੁੱਕੀਆਂ ਹਨ ਇਸ ਲਈ ਲੋਕਾਂ ਨੇ ਆਪ ਹੀ ਇਸ ਦਾ ਜ਼ਿੰਮਾ ਲੈ ਲਿਆ ਹੈ। ਦਰਅਸਲ ਕਾਰਸੇਵਾ ਵਾਲੇ ਬਾਬੇ ਹੁਣ ਟੁੱਟੀਆਂ ਸੜਕਾਂ ਦੀ ਮੁਰੰਮਤ ਲਈ ਅੱਗੇ ਆਏ ਹਨ ਕਿਉਂ ਕਿ ਸਰਕਾਰਾਂ ਤਾਂ ਸੁੱਤੀਆਂ ਪਈਆਂ ਹਨ।

ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਕਿ ਹੁਸ਼ਿਆਰਪੁਰ ਦੇ ਅਧੀਨ ਆਉਂਦੇ ਟਾਂਡਾ ਉੜਮੁੜ ਦੀਆਂ ਹਨ ਜਿੱਥੇ ਕਿ ਸਰਕਾਰ ਦੀ ਅਣਦੇਖੀ ਕਾਰਨ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ। ਲੋਕਾਂ ਦੀ ਹਾਲਤ ਤੇ ਤਾਂ ਸਰਕਾਰ ਨੂੰ ਤਰਸ ਨਹੀਂ ਆਇਆ ਪਰ ਇਹ ਤਰਸ ਬਾਬਾ ਜਗਤਾਰ ਸਿੰਘ ਕਾਰਸੇਵਾ ਤਰਨਤਾਰਨ ਵਾਲਿਆਂ ਨੂੰ ਜ਼ਰੂਰ ਆਇਆ ਹੈ ਜਿਹਨਾਂ ਨੇ ਸੜਕਾਂ ਦੀ ਮੁਰੰਮਤ ਦਾ ਬੀੜਾ ਚੁੱਕਿਆ ਹੈ।

ਕਾਰਸੇਵਾ ਦੇ ਇਕ ਮੈਂਬਰ ਨੇ ਕਿਹਾ ਕਿ ਉਹ ਬਾਬਾ ਸੁੱਖਾ ਸਿੰਘ ਤੇ ਬਾਬਾ ਜਗਤਾਰ ਸਿੰਘ ਦਾ ਧੰਨਵਾਦ ਕਰਦੇ ਹਨ ਉਹ ਇਸ ਸੇਵਾ ਨਿਭਾ ਰਹੇ ਹਨ। ਇਸ ਰੋਡ ਤੇ ਕਈ ਲੋਕਾਂ ਨਾਲ ਰੋਜ਼ ਹਾਦਸੇ ਵਾਪਰਦੇ ਹਨ ਜਿਸ ਨਾਲ ਉਹਨਾਂ ਦੀ ਜਾਨ ਨੂੰ ਖਤਰਾ ਰਹਿੰਦਾ ਹੈ। ਇਸ ਰੋਡ ਤੇ ਬਹੁਤ ਜ਼ਿਆਦਾ ਆਵਾਜਾਈ ਹੁੰਦੀ ਹੈ ਇਸ ਲਈ ਹਾਦਸਿਆਂ ਦਾ ਡਰ ਜ਼ਿਆਦਾ ਬਣਿਆ ਰਹਿੰਦਾ ਹੈ।  

ਰੋਡ 'ਤੇ ਥਾਂ-ਥਾਂ 'ਤੇ ਟੋਏ ਪਏ ਹਨ, ਜਿਸ ਕਾਰਨ ਰੋਜ਼ਾਨਾਂ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਹੈ, ਜਿਸ ਨਾਲ ਆਮ ਜਨਤਾ ਦਾ ਮਾਲੀ ਤੇ ਜਾਨੀ ਨੁਕਸਾਨ ਹੋ ਰਿਹਾ ਹੈ। 

ਸੋ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਅੱਖੋਂ-ਪਰੋਖੇ ਕਰ ਹੀ ਹੈ ਪਰ ਭਲਾ ਹੋਵੇ ਇਹਨਾਂ ਬਾਬਿਆਂ ਦਾ ਜਿਹਨਾਂ ਨੇ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦਿਆਂ ਉਦਮ ਕੀਤਾ ਹੈ। ਉਮੀਦ ਹੈ ਕਿ ਪ੍ਰਸ਼ਾਸਨ ਨੂੰ ਕੋਈ ਸ਼ਰਮ ਆਵੇਗੀ ਤੇ ਨਵੀਆਂ ਸੜਕਾਂ ਦੀ ਉਸਾਰੀ ਕਰਵਾਏਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।