Gurpatwant Pannu ‘ਤੇ ਭੜਕਿਆ Shiv Sena ਆਗੂ Nishant Sharma
ਪਰ ਇਸ ਰੈਫਰੈਂਡਮ ਦੀ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤ
ਚੰਡੀਗੜ੍ਹ: ਸਿੱਖਸ ਫਾਰ ਜਸਟਿਸ ਜਥੇਬੰਦੀ ਵੱਲੋਂ ਵਿਸ਼ਵ ਪੱਧਰੀ 'ਰੈਫਰੈਂਡਮ 2020' ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਅਤੇ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੂੰ ਆਨਲਾਈਨ ਵੋਟਿੰਗ ਕਰਨ ਲਈ ਕਿਹਾ ਗਿਆ ਹੈ। ਇਸ ਸੰਗਠਨ ਦੇ ਐਲਾਨ ਮੁਤਾਬਕ 4 ਜੁਲਾਈ ਤੋਂ ਇਹ ਰੈਫਰੈਂਡਮ ਸ਼ੁਰੂ ਹੋ ਚੁੱਕਿਆ ਹੈ।
ਪਰ ਇਸ ਰੈਫਰੈਂਡਮ ਦੀ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤ ਸਰਕਾਰ ਨੇ 40 ਵੈੱਬਸਾਈਟਾਂ ਨੂੰ ਸਿੱਖਸ ਫਾਰ ਜਸਟਿਸ ਅਤੇ ਖਾਲਿਸਤਾਨ ਪੱਖੀ ਦੱਸ ਕੇ ਬੈਨ ਕਰ ਦਿੱਤਾ ਸੀ। ਗੁਰਪਤਵੰਤ ਪੰਨੂੰ ਤੇ ਸ਼ਿਵ ਸੈਨਾ ਵੱਲੋਂ ਲਗਾਤਾਰ ਘੇਰਿਆ ਜਾ ਰਿਹਾ ਹੈ। ਹੁਣ ਸ਼ਿਵ ਸੈਨਾ ਦੇ ਆਗੂ ਨਿਸ਼ਾਂਤ ਸ਼ਰਮਾ ਨੇ ਗੁਰਪਤਵੰਤ ਪੰਨੂੰ ਖਿਲਾਫ ਕਈ ਬਿਆਨ ਦਿੱਤੇ ਹਨ। ਉਸ ਨੇ ਕਿਹਾ ਕਿ ਉਹਨਾਂ ਨੇ ਭਾਰਤ ਵਿਚ ਰੈਫਰੈਂਡਮ ਭਾਰਤ ਵਿਚੋਂ ਖਤਮ ਕਰ ਦਿੱਤੀ ਹੈ।
ਅੱਜ ਤੋਂ ਲਗਭਗ ਡੇਢ ਸਾਲ ਪਹਿਲਾਂ ਸ਼ਿਵ ਸੈਨਾ ਹਿੰਦ ਵੱਲੋਂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਰੈਫਰੈਂਡਮ 2020 ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਸੀ। ਜਿਸ ਵਿਚ ਇਹ ਸੀ ਕਿ ਜਦੋਂ ਉਹਨਾਂ ਵੱਲੋਂ ਪੋਸਟਰ ਲਗਵਾਏ ਜਾਂਦੇ ਸਨ ਉਦੋਂ ਉਹਨਾਂ ਵੱਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ।
ਫਿਰ ਪੋਸਟਰ ਲੱਗਣੇ ਬੰਦ ਹੋ ਗਏ। ਫਿਰ ਇਹਨਾਂ ਦੀਆਂ ਸਾਈਟਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਤੇ ਇਸ ਸ਼ਿਕਾਇਤ ਮੁਤਾਬਕ ਸੋਸ਼ਲ ਸਾਈਟਾਂ ਵੀ ਬੰਦ ਕਰ ਦਿੱਤੀਆਂ ਗਈਆਂ। ਹੁਣ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਗੁਰਪਤਵੰਤ ਪੰਨੂੰ ਨੂੰ ਗ੍ਰਿਫ਼ਤਾਰ ਕਰ ਕੇ ਭਾਰਤ ਲਿਆਂਦਾ ਜਾਵੇ।
ਉਸ ਲਈ ਪੰਜਾਬ ਦੇ ਪੁਲਿਸ ਅਫ਼ਸਰਾਂ ਨੂੰ ਚੈਲੰਜ ਕਰਨਾ ਬਹੁਤ ਦੂਰ ਦੀ ਗੱਲ ਹੈ। ਇਸ ਦੇ ਨਾਲ ਹੀ ਸੁਖਪਾਲ ਸਿੰਘ ਖਹਿਰਾ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪਾਣੀ, ਮੈਡੀਕਲ ਤੇ ਹੋਰ ਮੁੱਦਿਆਂ ਤੇ ਉਹ ਨਾਲ ਹਨ ਪਰ ਜੇ ਉਹ ਗੁਰਪਤਵੰਤ ਪੰਨੂੰ ਦਾ ਸਾਥ ਦੇਣਗੇ ਤਾਂ ਉਹ ਖਹਿਰਾ ਦੇ ਖਿਲਾਫ ਹਨ।
ਇਸ ਤੋਂ ਇਲਾਵਾ ਉਹਨਾਂ ਨੇ ਸਿੱਖਾਂ ਖਿਲਾਫ ਹੋਰ ਕਈ ਬਹੁਤ ਸਾਰੇ ਅਪਸ਼ਬਦ ਕਹੇ। ਇਸ ਦੇ ਨਾਲ ਹੀ ਉਹਨਾਂ ਨੇ ਮੀਡੀਆ ਨੂੰ ਵੀ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਮੀਡੀਆ ਲੋਕਾਂ ਵਿਚ ਨਫ਼ਰਤ ਫੈਲਾ ਰਿਹਾ ਹੈ ਉਹ ਸਿਰਫ ਵਾਹ-ਵਾਹੀ ਖੱਟਣ ਲਈ ਅਜਿਹਾ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।