'ਵਫ਼ਾਦਾਰੀ ਪ੍ਰਤੀ ਮੈਨੂੰ ਖਹਿਰਾ ਜਾਂ ਕੰਵਰ ਸੰਧੂ ਦੇ ਸਰਟੀਫ਼ਿਕੇਟ ਦੀ ਜ਼ਰੂਰਤ ਨਹੀਂ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਅਤੇ ਵਿਧਾਨਕ ਦਲ 'ਚ ਪਏ ਦੁਫਾੜ ਵਿਚ ਅੱਜ ਹੋਰ ਵਾਧਾ ਹੋ ਗਿਆ...............

Bhagwant Mann interacting with Journalists

ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਅਤੇ ਵਿਧਾਨਕ ਦਲ 'ਚ ਪਏ ਦੁਫਾੜ ਵਿਚ ਅੱਜ ਹੋਰ ਵਾਧਾ ਹੋ ਗਿਆ। ਪਾਰਟੀ  ਸੰਸਦ ਮੈਂਬਰ ਭਗਵੰਤ ਮਾਨ ਨੇ ਇਥੇ ਪ੍ਰੈਸ ਕਾਨਫ਼ਰੰਸ ਕਰ ਕੇ ਬਗਾਵਤ 'ਤੇ ਉਤਾਰੂ ਖੇਮੇ ਦੀ ਅਗਵਾਈ ਕਰ ਰਹੇ ਪਾਰਟੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਵਿਰੁਧ ਰੱਜ ਕੇ ਗੁਬਾਰ ਕਢਿਆ। ਮਾਨ ਨੇ ਇਨ੍ਹਾਂ ਦੋਵਾਂ ਉਤੇ ਸਿੱਧਾ ਹਮਲਾ ਬੋਲਦਿਆਂ ਇਨ੍ਹਾਂ ਉਤੇ ਪਾਰਟੀ ਤੋੜਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਨ ਦਾ ਗੰਭੀਰ ਦੋਸ਼ ਲਗਾਏ। ਯੂਥ ਵਿੰਗ ਦੇ ਆਬਜ਼ਰਵਰ ਅਤੇ ਵਿਧਾਇਕ ਮੀਤ ਹੇਅਰ, ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਅਤੇ ਸੂਬਾ ਜਨਰਲ ਸਕੱਤਰ ਨਰਿੰਦਰ ਸਿੰਘ ਸ਼ੇਰਗਿੱਲ

ਨਾਲ ਇਸ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਵਫ਼ਾਦਾਰੀ ਪ੍ਰਤੀ 'ਮੈਨੂੰ ਖਹਿਰਾ ਜਾਂ ਕੰਵਰ ਸੰਧੂ ਦੇ ਸਰਟੀਫ਼ਿਕੇਟ ਦੀ ਜ਼ਰੂਰਤ ਨਹੀਂ ਹੈ।' ਭਗਵੰਤ ਮਾਨ ਨੇ ਖਹਿਰਾ-ਸੰਧੂ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਲੰਘੀ 26 ਜੁਲਾਈ ਨੂੰ ਬਤੌਰ ਵਿਰੋਧੀ ਧਿਰ ਦੇ ਨੇਤਾ ਹੂਟਰ ਵਾਲੀ ਜਿਪਸੀ ਅਤੇ ਝੰਡੀ ਵਾਲੀ ਕਾਰ ਖੁੱਸਣ ਉਪਰੰਤ ਹੀ ਖਹਿਰਾ ਅਤੇ ਸੰਧੂ ਦੀ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਜ਼ਮੀਨ ਕਿਵੇਂ ਜਾਗ ਪਈ? ਭਗਵੰਤ ਮਾਨ ਨੇ ਕਿਹਾ ਕਿ ਖਹਿਰਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਹ ਆ ਗਈ ਹੈ, ਜਿਵੇਂ ਮੋਦੀ ਬਾਕੀ ਮੁੱਦਿਆਂ ਤੋਂ ਧਿਆਨ ਭਟਕਾ ਕੇ ਦੇਸ਼ 'ਚ ਰਾਸ਼ਟਰੀਅਤਾ ਦੇ ਨਾਂ 'ਤੇ

ਹਿੰਦੂ-ਮੁਸਲਿਮ ਲੜਾਈ ਬਣਾ ਰਹੇ ਹਨ ਉਸੇ ਤਰ੍ਹਾਂ ਖਹਿਰਾ ਆਪਣੇ ਅਹੁਦੇ ਦੀ ਨਿੱਜੀ ਲੜਾਈ ਨੂੰ ਦਿੱਲੀ ਅਤੇ ਪੰਜਾਬ ਦੀ ਲੜਾਈ ਬਣਾ ਕੇ ਦੇਸ਼ ਵਿਦੇਸ਼ ਵੱਸਦੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ। ਮਾਨ ਨੇ ਵਿਅੰਗ ਕੱਸਿਆ ਕਿ ਖਹਿਰਾ ਸਾਹਿਬ ਦਾ ਅਹੁਦਾ ਹੀ ਬਦਲਿਆ ਹੈ ਪਰ ਜੀਭ ਤਾਂ ਨਹੀਂ ਬਦਲੀ ਕਿ ਹੁਣ ਉਹ ਰੇਤ-ਬਜਰੀ, ਮਾਫ਼ੀਆ ਤੇ ਨਸ਼ਿਆਂ ਆਦਿ ਦੇ ਖ਼ਿਲਾਫ਼ ਨਹੀਂ ਬੋਲ ਸਕਦੇ। ਉਨ੍ਹਾਂ ਕਿਹਾ ਕਿ ਜਿਸ ਦਾ ਅਹੁਦਾ ਖੁੱਸਿਆ ਹੈ, ਖਹਿਰਾ ਦੀ ਜ਼ੁਬਾਨ ਤੋਂ ਪੰਜਾਬ ਦੇ ਸਾਰੇ ਭਖਵੇਂ ਮੁੱਦੇ ਗ਼ਾਇਬ ਹੋ ਚੁੱਕੇ ਹਨ। ਮਾਨ ਨੇ ਪੁੱਛਿਆ ਕਿ ਕਾਂਗਰਸ 'ਚ ਹੁੰਦਿਆਂ ਖਹਿਰਾ ਨੇ ਕਦੇ ਸੋਨੀਆ ਗਾਂਧੀ ਤੋਂ ਖ਼ੁਦਮੁਖ਼ਤਿਆਰੀ ਮੰਗੀ ਸੀ?

ਉਦੋਂ 25 ਸਾਲ ਤੱਕ ਪੰਜਾਬ ਤੇ ਪੰਜਾਬੀਅਤ ਕਿਉਂ ਨਹੀਂ ਯਾਦ ਆਈ ਜਦਕਿ ਕਾਂਗਰਸ ਪੰਜਾਬ  ਤੇ ਪੰਜਾਬੀਅਤ ਦੀ ਸਭ ਤੋਂ ਵੱਡੀ ਦੁਸ਼ਮਣ ਸਾਬਤ ਹੋਈ ਹੈ, ਜਿਸ ਨੇ ਪੰਜਾਬ ਦੇ ਪਾਣੀ ਲੁੱਟੇ, ਦਰਬਾਰ ਸਾਹਿਬ 'ਤੇ ਹਮਲਾ ਕਰਵਾਇਆ ਅਤੇ 1984 'ਚ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦੀ ਨਸਲਕੁਸ਼ੀ ਕੀਤੀ ਸੀ। ਮਾਨ ਨੇ ਕਿਹਾ ਕਿ ਖਹਿਰਾ- ਸੰਧੂ ਨੇ ਮੇਰੀ ਬਿਮਾਰੀ ਦਾ ਵੀ ਮਜ਼ਾਕ ਉਡਾਇਆ ਅਤੇ ਮੇਰੀ ਚੁੱਪ ਨੂੰ ਕਮਜ਼ੋਰੀ ਸਮਝਿਆ। ਮਾਨ ਨੇ ਖਹਿਰਾ ਨੂੰ ਲਲਕਾਰਦੇ ਹੋਏ ਕਿਹਾ ਕਿ ਬਠਿੰਡਾ ਦੀ ਧਰਤੀ 'ਤੇ ਸਾਨੂੰ ਪਿੰਡਾਂ 'ਚ ਨਾ ਵੜਨ ਦੇਣ ਦੀ ਧਮਕੀ ਦੇਣ ਵਾਲੇ ਸੁਖਪਾਲ ਖਹਿਰਾ ਹੁਣ ਭੁਲੱਥ 'ਚ ਟੱਕਰਨ ਲਈ ਤਿਆਰ ਰਹਿਣ।

ਮਾਨ ਨੇ ਕਿਹਾ ਕਿ ਖਹਿਰਾ ਪੰਜਾਬ ਨਹੀਂ ਹਨ, ਉਹ ਇੱਕ ਮੌਕਾਪ੍ਰਸਤ ਵਿਅਕਤੀ ਵਿਸ਼ੇਸ਼ ਹਨ ਅਤੇ ਬਠਿੰਡਾ ਕਨਵੈਂਨਸ਼ਨ 'ਚ ਨਾ ਜਾਣ ਵਾਲਿਆਂ ਨੂੰ ਪੰਜਾਬ ਦਾ ਗ਼ੱਦਾਰ ਕਿਵੇਂ ਕਹਿ ਸਕਦੇ ਹਨ? ਇਸ ਦਾ ਮਤਲਬ ਪੌਣੇ ਤਿੰਨ ਕਰੋੜ ਦੀ ਆਬਾਦੀ ਵਾਲੇ ਪੰਜਾਬ 'ਚ ਜੋ ਵੀ ਬਠਿੰਡੇ ਨਹੀਂ ਗਿਆ, ਉਹ ਪੰਜਾਬ ਦਾ ਗ਼ੱਦਾਰ ਬਣ ਗਿਆ। ਮਾਨ ਨੇ ਪਾਰਟੀ ਦੇ ਖਹਿਰਾ ਨਾਲ ਗਏ ਵਿਧਾਇਕਾਂ ਨੂੰ ਭੋਲੇ-ਭਾਲੇ ਦੱਸਦੇ ਹੋਏ ਸੁਚੇਤ ਕੀਤਾ ਕਿ ਖਹਿਰਾ ਅਤੇ ਸੰਧੂ ਸਿਰੇ ਦੇ ਚੁਸਤ-ਚਲਾਕ ਅਤੇ ਤਿਕੜਮਬਾਜ਼ ਹਨ ਅਤੇ ਉਨ੍ਹਾਂ (ਵਿਧਾਇਕਾਂ) ਦਾ ਆਪਣੇ ਨਿੱਜੀ ਸਵਾਰਥਾਂ ਲਈ 'ਮੰਡੀ' 'ਚ ਮੁੱਲ ਪਾਉਣ ਲੱਗੇ ਹੋਏ ਹਨ।

ਮਾਨ ਨੇ ਕਿਹਾ ਕਿ ਉਹ ਵਲੰਟੀਅਰਾਂ ਅਤੇ ਵਿਧਾਇਕਾਂ ਕੋਲ ਜਾ ਕੇ ਉਨ੍ਹਾਂ ਨੂੰ ਖਹਿਰਾ-ਸੰਧੂ ਦੇ ਮੌਕਾਪ੍ਰਸਤ ਗ਼ਲਬੇ 'ਚੋਂ ਕੱਢਣਗੇ। ਮਾਨ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਪ੍ਰਧਾਨਗੀ ਦਾ ਅਹੁਦਾ ਵਾਪਸ ਨਹੀਂ ਲਿਆ ਅਤੇ ਉਹ ਪਾਰਟੀ ਅਨੁਸ਼ਾਸਨ 'ਚ ਰਹਿ ਪਾਰਟੀ ਦੀ ਹਰ ਨਿੱਕੀ ਵੱਡੀ ਡਿਊਟੀ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਣਗੇ ਅਤੇ ਪੰਜਾਬ ਨੂੰ 2019 ਦੀਆਂ ਚੋਣਾਂ ਲਈ ਉਸੇ ਜੋਸ਼ ਨਾਲ ਖੜ੍ਹਾ ਕਰਨਗੇ। ਭਗਵੰਤ ਮਾਨ ਨੇ ਖਹਿਰਾ-ਸੰਧੂ ਵੱਲੋਂ ਬਠਿੰਡਾ 'ਚ ਪੰਜਾਬ ਦੇ ਪਾਰਟੀ ਢਾਂਚੇ ਨੂੰ ਭੰਗ ਕਰਨ ਦੇ ਐਲਾਨ ਦੀ ਖਿੱਲੀ ਉਡਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵਲੰਟੀਅਰਾਂ, ਕੇਜਰੀਵਾਲ ਟੀਮ ਅਤੇ ਉਨ੍ਹਾਂ ਖ਼ੁਦ ਦੇ ਖ਼ੂਨ-ਪਸੀਨੇ ਨਾਲ ਖੜੀ ਕੀਤੀ ਹੋਈ

ਰਾਸ਼ਟਰੀ ਪਾਰਟੀ ਹੈ, ਖਹਿਰਾ-ਸੰਧੂ ਕੋਲ ਅਜਿਹਾ ਕਰਨ ਦੀ ਕੋਈ ਅਥਾਰਿਟੀ ਨਹੀਂ। ਮਾਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਖਹਿਰਾ-ਸੰਧੂ ਨੇ ਪਾਰਟੀ ਦੇ ਅਨੁਸ਼ਾਸਨ ਤੇ ਪਾਰਟੀ ਨੂੰ ਤੋੜਨ ਦੀ ਹੋਰ ਠੇਸ ਪਹੁੰਚਾਈ ਤਾਂ ਦੋਵੇਂ ਆਗੂ ਅਗਲੇਰੀ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ। ਮਾਨ ਨੇ ਇਹ ਵੀ ਕਿਹਾ ਕਿ ਜੇਕਰ ਖਹਿਰਾ ਤੇ ਸੰਧੂ ਨੂੰ ਖ਼ੁਦਮੁਖ਼ਤਿਆਰੀ ਦਾ ਏਨਾ ਹੀ ਚਾਅ ਹੈ ਤਾਂ ਉਹ 'ਆਪ' ਦੇ ਝਾੜੂ ਚੋਣ ਨਿਸ਼ਾਨ ਨਾਲ ਜਿੱਤੀ ਸੀਟ ਤੋਂ ਅਸਤੀਫ਼ੇ ਦੇਣ ਅਤੇ ਆਪਣੀ ਨਵੀਂ ਪਾਰਟੀ ਬਣਾ ਕੇ ਦੋਬਾਰਾ ਚੋਣ ਲੜਨ ਦੀ ਹਿੰਮਤ ਦਿਖਾਉਣ।

ਭਗਵੰਤ ਮਾਨ ਨੇ ਖਹਿਰਾ 'ਤੇ ਪਰਿਵਾਰਵਾਦ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਲੰਟੀਅਰਾਂ ਦੇ ਨਾਂ 'ਤੇ ਸੱਦੀ ਕਨਵੈਂਨਸ਼ਨ 'ਚ ਵਲੰਟੀਅਰਾਂ ਦੀ ਥਾਂ ਖਹਿਰਾ ਨੇ ਆਪਣੇ ਬੇਟੇ ਕੋਲੋਂ ਹੀ ਸੰਬੋਧਨ ਕਰਾਇਆ ਅਤੇ ਪੁੱਤ ਦੀ ਪੁਲਿਟੀਕਲ ਲਾਚਿੰਗ ਕੀਤੀ। ਭਗਵੰਤ ਮਾਨ ਨੇ ਕੰਵਰ ਸੰਧੂ ਨੂੰ ਘੇਰਦਿਆਂ ਕਿਹਾ ਕਿ ਸੰਧੂ ਨੇ ਖਰੜ ਤੋਂ ਮੈਂ ਹੀ ਲੜਾਂਗਾ, ਦਾ ਐਲਾਨ ਕਰ ਕੇ ਕਿੰਨੇ ਵਲੰਟੀਅਰਾਂ ਦਾ ਹੱਕ ਮਾਰਿਆ ਸੀ ਅਤੇ ਹੁਣ ਵੀ ਉਹ ਅਜਿਹੀ ਹੀ ਮੈਂ-ਪ੍ਰਸਤ ਖ਼ੁਦਮੁਖ਼ਤਿਆਰੀ ਲੱਭਦੇ ਹਨ। ਮਾਨ ਨੇ ਦੋ-ਟੁੱਕ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਅਜਿਹੇ ਮੌਕਾਪ੍ਰਸਤ ਹੱਥ ਪਾਰਟੀ ਨਹੀਂ ਜਾਣ ਦੇਣਗੇ।

ਇਸ ਮੌਕੇ ਨੌਜਵਾਨ ਵਿਧਾਇਕ ਮੀਤ ਹੇਅਰ ਨੇ ਜਿੱਥੇ ਖਹਿਰਾ ਦੀ ਮੌਕਾਪ੍ਰਸਤ ਸੋਚ ਦੇ ਕਈ ਖ਼ੁਲਾਸੇ ਕੀਤੇ ਉੱਥੇ ਇਹ ਵੀ ਦੱਸਿਆ ਕਿ ਐਲ.ਓ.ਪੀ ਬਦਲੇ ਜਾਣ ਤੋਂ ਪਹਿਲਾਂ ਹੋਈਆਂ ਚਰਚਾਵਾਂ ਦੌਰਾਨ ਕੰਵਰ ਸੰਧੂ ਨੇ ਕੇਂਦਰੀ ਲੀਡਰਸ਼ਿਪ ਨੂੰ ਇਹ ਤਜਵੀਜ਼ ਦਿੱਤੀ ਸੀ ਕਿ ਮੈਨੂੰ (ਸੰਧੂ) ਨੂੰ ਵਿਰੋਧੀ ਧਿਰ ਦਾ ਨੇਤਾ ਬਣਾ ਦਿਓ ਅਤੇ ਉਹ ਸੁਖਪਾਲ ਸਿੰਘ ਖਹਿਰਾ ਨੂੰ ਖ਼ੁਦ ਸੰਭਾਲ ਲੈਣਗ

Related Stories