19 ਵਾਹਨਾਂ ਦੇ ਪ੍ਰੈਸ਼ਰ ਹਾਰਨ ਹਟਾਏ ਤੇ ਕੱਟੇ ਚਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵੱਲੋ ਆਰੰਭੇ ਗਏ ਮਿਸ਼ਨ 'ਤੰਦਰੁਸਤ ਪੰਜਾਬ' ਤਹਿਤ ਪੁਲਿਸ ਪ੍ਰਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋ ਸਾਂਝੇ ਤੌਰ......

Pressure Harms Removal And Chllan Cutting Of Truck

ਮੋਗਾ,   (ਅਮਜਦ ਖ਼ਾਨ/ਅਜਮੇਰ ਕਾਲੜਾ) : ਪੰਜਾਬ ਸਰਕਾਰ ਵੱਲੋ ਆਰੰਭੇ ਗਏ ਮਿਸ਼ਨ 'ਤੰਦਰੁਸਤ ਪੰਜਾਬ' ਤਹਿਤ ਪੁਲਿਸ ਪ੍ਰਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋ ਸਾਂਝੇ ਤੌਰ 'ਤੇ ਵਾਹਨਾਂ ਦਾ ਆਵਾਜ਼ੀ ਪ੍ਰਦੂਸ਼ਣ ਰੋਕਣ ਲਈ ਲੋਹਾਰਾ ਚੌਕ, ਬੁੱਘੀਪਾਰਾ ਚੌਕ, ਬਾਘਾਪੁਰਾਣਾ ਚੌਕ ਅਤੇ ਨੇੜੇ ਬੱਸ ਸਟੈਡ ਮੋਗਾ ਵਿਖੇ ਨਾਕੇ ਲਗਾਏ ਗਏ। ਇਨ੍ਹਾਂ ਨਾਕਿਆਂ 'ਤੇ ਇੰਚਾਰਜ ਟ੍ਰੈਫ਼ਿਕ ਪੁਲਿਸ ਮੋਗਾ ਇੰਸਪੈਕਟਰ ਜਗਤਾਰ ਸਿੰਘ, ਐਸ.ਡੀ.ਓ. ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕੁਲਦੀਪ ਸਿੰਘ ਅਤੇ ਏ.ਐਸ.ਆਈ. ਹਕੀਕਤ ਸਿੰਘ ਵੱਲੋ ਬੱਸਾਂ, ਟਰੱਕਾਂ, ਮੋਟਰ ਸਾਈਕਲਾਂ ਅਤੇ ਹੋਰ ਵਾਹਨਾਂ ਦੀ ਚੈਕਿੰਗ ਕੀਤੀ ਗਈ। 

ਇਸ ਸਬੰਧੀ ਉਪ ਮੰਡਲ ਅਫ਼ਸਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਚੈਕਿੰਗ ਦੌਰਾਨ 103 ਬੱਸਾਂ ਤੇ ਟਰੱਕਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿੱਚੋਂ 15 ਵਾਹਨਾਂ 'ਤੇ ਲਗਾਏ ਗਏ ਪ੍ਰੈਸ਼ਰ ਹਾਰਨਾਂ ਨੂੰ ਹਟਾਇਆ ਗਿਆ ਅਤੇ ਮੌਕੇ 'ਤੇ ਹੀ ਵਾਹਨ ਮਾਲਕਾਂ ਦੇ ਚਲਾਨ ਕੱਟੇ ਗਏ। ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਚੈਕਿੰਗ ਦੌਰਾਨ ਚੈੱਕ ਕੀਤੇ ਗਏ 12 ਮੋਟਰ ਸਾਈਕਲਾਂ ਵਿੱਚੋ ਪਟਾਕੇ ਵਜਾ ਕੇ ਆਵਾਜ਼ੀ ਪ੍ਰਦੂਸ਼ਣ ਪੈਦਾ ਕਰਨ 'ਤੇ 4 ਮੋਟਰ ਸਾਈਕਲਾਂ ਦੇ ਵੀ ਮੌਕੇ ਤੇ ਹੀ ਚਲਾਨ ਕੀਤੇ ਗਏ।