ਅੰਮ੍ਰਿਤਸਰ ਵਿਚ ਲਗਾਤਾਰ ਤੀਜੇ ਦਿਨ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, 5.5 ਕਿਲੋ ਹੈਰੋਇਨ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 38 ਕਰੋੜ ਦੇ ਕਰੀਬ

BSF Recover Heoin

 

ਅੰਮ੍ਰਿਤਸਰ: ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿਚ ਲਗਾਤਾਰ ਤੀਜੇ ਦਿਨ ਪਾਕਿਸਤਾਨੀ ਡਰੋਨ ਦਾਖ਼ਲ ਹੋਇਆ। 10 ਦਿਨਾਂ ਵਿਚ ਇਹ 11ਵੀਂ ਕੋਸ਼ਿਸ਼ ਹੈ, ਜਦੋਂ ਪਾਕਿਸਤਾਨੀ ਡਰੋਨ ਨੇ ਭਾਰਤੀ ਸਰਹੱਦ ਪਾਰ ਕੀਤੀ ਹੈ। ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਜਵਾਨਾਂ ਨੇ ਡਰੋਨ ਦਾ ਪਤਾ ਲਗਾ ਕੇ ਤਲਾਸ਼ੀ ਮੁਹਿੰਮ ਚਲਾਈ ਅਤੇ ਖੇਤਾਂ 'ਚ ਸੁੱਟੀ ਗਈ 38 ਕਰੋੜ ਰੁਪਏ ਦੀ ਹੈਰੋਇਨ ਨੂੰ ਜ਼ਬਤ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: ਵਿਜੀਲੈਂਸ ਨੇ ਸਾਬਕਾ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਮੁੜ ਕੀਤਾ ਤਲਬ, 13 ਜੂਨ ਨੂੰ ਹੋਵੇਗੀ ਪੁਛਗਿਛ

ਘਟਨਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਾਏ ਦੀ ਹੈ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਪਾਕਿਸਤਾਨੀ ਤਸਕਰਾਂ ਨੇ ਪਿੰਡ ਰਾਏ ਵਿਚ ਕਰੀਬ 5 ਕਿਲੋ ਹੈਰੋਇਨ ਸੁੱਟੀ ਹੈ। ਬੀ.ਐਸ.ਐਫ. ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਜਵਾਨ ਰਾਤ ਦੀ ਗਸ਼ਤ ’ਤੇ ਸਨ। ਇਸ ਦੌਰਾਨ ਡਰੋਨ ਦੀ ਆਵਾਜ਼ ਸੁਣਾਈ ਦਿਤੀ। ਜਦੋਂ ਜਵਾਨਾਂ ਨੇ ਡਰੋਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਡਿੱਗਣ ਦੀ ਆਵਾਜ਼ ਸੁਣਾਈ ਦਿਤੀ।

ਇਹ ਵੀ ਪੜ੍ਹੋ: ਵਧ ਸਕਦੀਆਂ ਹਨ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ! CBI ਕਰ ਸਕਦੀ ਹੈ ਵਜ਼ੀਫ਼ਾ ਘੁਟਾਲੇ ਦੀ ਜਾਂਚ  

ਬੀ.ਐਸ.ਐਫ. ਦੇ ਜਵਾਨਾਂ ਨੇ ਬਿਨਾਂ ਸਮਾਂ ਬਰਬਾਦ ਕੀਤੇ ਇਲਾਕੇ ਨੂੰ ਸੀਲ ਕਰ ਦਿਤਾ। ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਖੇਤਾਂ ਵਿਚੋਂ ਪੀਲੇ ਰੰਗ ਦਾ ਇਕ ਵੱਡਾ ਪੈਕਟ ਮਿਲਿਆ। ਜਿਸ ਵਿਚ ਹੈਰੋਇਨ ਦੇ ਛੋਟੇ ਪੈਕੇਟ ਸਨ, ਇਸ ਦਾ ਕੁੱਲ ਵਜ਼ਨ 5.5 ਕਿਲੋ ਪਾਇਆ ਗਿਆ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 38 ਕਰੋੜ ਦੇ ਕਰੀਬ ਹੈ।

ਇਹ ਵੀ ਪੜ੍ਹੋ: ਸੱਤਾ ਤੇ ਹਕੂਮਤੀ ਹਲੂਫ਼ੇ ਕੁੱਝ ਘਰਾਣਿਆਂ ਲਈ ਰਾਖਵੇਂ ਤੇ ਉਨ੍ਹਾਂ ਦੀ ‘ਸਿਆਸਤ’ ਇਨ੍ਹਾਂ ਨੂੰ ਹਥਿਆਉਣ ਤਕ ਹੀ ਸੀਮਿਤ ਹੁੰਦੀ ਹੈ

ਬੀਤੇ ਦਿਨ ਵੀ ਬੀ.ਐਸ.ਐਫ. ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਜਵਾਨਾਂ ਨੇ ਇਸੇ ਪਿੰਡ ਤੋਂ 5.25 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਉਸ ਖੇਪ ਨੂੰ ਵੀ ਡਰੋਨ ਰਾਹੀਂ ਸੁੱਟਿਆ ਗਿਆ ਸੀ।