ਪਹਿਲਾਂ ਗੋਰੇ ਅੰਗਰੇਜ਼ਾਂ ਤੋਂ ਛੁਟਕਾਰਾ ਦਿਵਾਇਆ ਹੁਣ ਲੋਕ ਦਿਵਾਉਣਗੇ ਕਾਲੇ ਅੰਗਰੇਜ਼ਾਂ ਤੋਂ : ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਦੇ ਨੇਤਾ ਅਤੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਲਗਾਤਾਰ ਚੋਣ ਪ੍ਰਚਾਰ ਵਿਚ ਲੱਗੇ ਹੋਏ ਹਨ...

Navjot Singh Sidhu

ਨਵੀਂ ਦਿੱਲੀ : ਕਾਂਗਰਸ ਦੇ ਨੇਤਾ ਅਤੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਲਗਾਤਾਰ ਚੋਣ ਪ੍ਰਚਾਰ ਵਿਚ ਲੱਗੇ ਹੋਏ ਹਨ। ਕਾਂਗਰਸ ਲਈ ਪ੍ਰਚਾਰ ਕਰ ਰਹੇ ਸਿੱਧੂ ਕਈ ਵਾਰ ਅਪਣੇ ਬਿਆਨਾਂ ਨਾਲ ਖੁਦ ਲਈ ਅਤੇ ਪਾਰਟੀ ਲਈ ਮੁਸੀਬਤ ਖੜ੍ਹੀ ਕਰ ਦਿੰਦੇ ਹਨ। ਇੰਦੌਰ ‘ਚ ਕਾਂਗਰਸ ਉਮੀਦਵਾਰ ਲਈ ਵੋਟ ਮੰਗ ਰਹੇ ਨਵਜੋਤ ਸਿੱਧੂ ਨੇ ਰੰਗਭੇਦੀ ਟਿੱਪਣੀ ਕੀਤੀ। ਨਵਜੋਤ ਸਿੱਧੂ ਨੇ ਇੱਥੇ ਭਾਜਪਾ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਕਾਂਗਰਸ ਨੇ ਦੇਸ਼ ਨੂੰ ਗੋਰੇ ਅੰਗਰੇਜ਼ਾਂ ਤੋਂ ਆਜ਼ਾਦੀ ਦਿਵਾਈ।

ਭਾਜਪਾ ‘ਤੇ ਹਮਲਾ ਕਰਦੇ ਹੋਏ ਚੋਣਾਵੀ ਸਭਾ ‘ਚ ਉਨ੍ਹਾਂ ਨੇ ਕਿਹਾ ਕਿ ਇੰਦੌਰ ਵਾਲੇ ਦੇਸ਼ ਨੂੰ ਕਾਲੇ ਅੰਗਰੇਜ਼ਾਂ ਤੋਂ ਛੁਟਕਾਰਾ ਦਿਵਾਉਣਗੇ। ਸਿੱਧੂ ਨੇ ਕਿਹਾ, ਕਾਂਗਰਸ ਹੀ ਉਹ ਪਾਰਟੀ ਹੈ ਜਿਸ ਨੇ ਦੇਸ਼ ਨੂੰ ਆਜ਼ਾਦੀ ਦਿਵਾਈ, ਇਹ ਮੌਲਾਨਾ ਆਜ਼ਾਦ ਅਤੇ ਮਹਾਤਮਾ ਗਾਂਧੀ ਦੀ ਪਾਰਟੀ ਹੈ। ਇਨ੍ਹਾਂ ਨੇ ਗੋਰਿਆਂ ਤੋਂ ਆਜ਼ਾਦੀ ਦਿੱਤੀ ਸੀ ਅਤੇ ਤੁਸੀਂ ਇੰਦੌਰ ਵਾਲੇ ਹੁਣ ਕਾਲੇ ਅੰਗਰੇਜ਼ਾਂ ਤੋਂ ਇਸ ਦੇਸ਼ ਨੂੰ ਛੁਟਕਾਰਾ ਦਿਵਾਓਗੇ।

ਇੰਦੌਰ ‘ਚ ਲੋਕ ਸਭਾ ਚੋਣਾਂ ਦੇ ਸਭ ਤੋਂ ਆਖਰੀ ਗੇੜ ਯਾਨੀ 19 ਮਈ ਨੂੰ ਵੋਟਿੰਗ ਹੋਣੀ ਹੈ। ਦੱਸਣਯੋਗ ਹੈ ਕਿ ਇੰਦੌਰ ਤੋਂ ਪਹਿਲਾਂ ਲੋਕ ਸਭਾ ਦੀ ਮੌਜੂਦਾ ਸਪੀਕਰ ਸੁਮਿਤਰਾ ਮਹਾਜਨ ਚੋਣਆਂ ਲੜਦੀ ਸੀ, ਇਸ ਵਾਰ ਉਹ ਚੋ ਨਹੀਂ ਲੜ ਰਹੀ ਹੈ। ਭਾਜਪਾ ਨੇ ਇਸ ਸੀਟ ਤੋਂ ਇਸ ਵਾਰ ਸ਼ੰਕਰ ਲਾਲਵਾਨੀ ਨੂੰ ਉਮੀਦਵਾਰ ਬਣਾਇਆ ਹੈ। ਇਸ ਦੌਰਾਨ ਚੋਣ ਕਮਿਸ਼ਨ ਨੇ ਇਕ ਨਵੇਂ ਮਾਮਲੇ ਵਿਚ ਨਵਜੋਤ ਸਿੱਧੂ ਨੂੰ ਨੋਟਿਸ ਭੇਜਿਆ ਹੈ।

ਮੱਧ ਪ੍ਰਦੇਸ਼ ਦੇ ਭੋਪਾਲ ਵਿਚ ਨਰਿੰਦਰ ਮੋਦੀ ਨੂੰ ਰਾਸ਼ਟਰਧ੍ਰੋਹੀ ਕਹਿਣ ‘ਤੇ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਭੇਜਿਆ ਹੈ ਅਤ ਇਕ ਦਿਨ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ। ਭਾਜਪਾ ਦਾ ਦੋਸ਼ ਹੈ ਕਿ ਭੋਪਾਲ ਦੀ ਇਸ ਰੈਲੀ ਵਿਚ ਸਿੱਧੂ ਨੇ ਮੋਦੀ ਨੂੰ ਰਾਫ਼ੇਲ ਦਾ ਦਲਾਲ ਕਿਹਾ ਸੀ।