ਨਸ਼ੇ ਨੇ ਖਾ ਲਿਆ ਪੰਜਾਬ ਦਾ ਇਕ ਹੋਰ ਨੌਜਵਾਨ

ਏਜੰਸੀ

ਖ਼ਬਰਾਂ, ਪੰਜਾਬ

ਹੈਰੋਇਨ ਨਸ਼ੇ ਦਾ ਕਰਦਾ ਸੀ ਇਸਤੇਮਾਲ

Youth dies of suspected drug ‘overdose,’ had returned from Doha in February

ਮੋਗਾ: ਮੋਗੇ ਵਿਚ ਇਕ 27 ਸਾਲ ਦੇ ਨੌਜਵਾਨ ਦੀ ਹੈਰੋਇਨ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਇਹ ਘਟਨਾ ਐਤਵਾਰ ਦੇਰ ਰਾਤ ਹੋਈ ਜਦੋਂ ਅਮ੍ਰਿਤਪਾਲ ਸਿੰਘ ਨੇ ਅਪਣੇ ਦੋਸਤ ਆਕਾਸ਼ਦੀਪ ਸਿੰਘ ਉਰਫ ਪੀਟਰ ਨਾਲ ਚਿੱਟੇ ਦਾ ਟੀਕਾ ਲਗਾਇਆ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਦੋਵੇਂ ਮੋਗਾ ਸ਼ਹਿਰ ਦੇ ਦਸ਼ਮੇਸ਼ ਪਾਰਕ ਦੇ ਪਿੱਛੇ ਕਥਿਤ ਤੌਰ 'ਤੇ ਨਸ਼ੇ ਦਾ ਟੀਕਾ ਲਗਾ ਰਹੇ ਸਨ। ਅਮ੍ਰਿਤਪਾਲ ਫਰਵਰੀ ਵਿਚ ਦੋਹਾ ਤੋਂ ਮੋਗਾ ਦੇ ਪਿੰਡ ਖੁਖਰਾਨਾ ਵਾਪਸ ਆ ਰਿਹਾ ਸੀ।

ਪਿੰਡ ਵਾਪਸ ਆਉਣ ਤੋਂ ਬਾਅਦ ਡ੍ਰਗ ਲੈਣ ਦਾ ਆਦੀ ਹੋ ਗਿਆ। ਹਾਲਾਂਕਿ ਉਹਨਾਂ ਦੇ ਪਰਵਾਰ ਨੂੰ ਇਸ ਦੀ ਖ਼ਬਰ ਨਹੀਂ ਸੀ। ਜਦੋਂ ਪੁਲਿਸ ਨੇ ਉਹਨਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਉਹ ਹੈਰਾਨ ਰਹਿ ਗਏ। ਜਾਂਚ ਅਧਿਕਾਰੀ ਏਐਸਆਈ ਪਰਮਜੀਤ ਸਿੰਘ ਨੇ ਕਿਹਾ ਕਿ ਆਕਾਸ਼ਦੀਪ ਦੇ ਬਿਆਨ ਅਨੁਸਾਰ ਉਹ ਦੋਵੇਂ ਮਿਲਾਵਟੀ ਅਤੇ ਸਸਤੀ ਹੈਰੋਇਨ ਦਾ ਇਸਤੇਮਾਲ ਕਰਦੇ ਸਨ ਜੋ ਕਿ 500 ਰੁਪਏ ਤੋਂ ਵੀ ਘਟ ਕੀਮਤ ਦੀ ਹੈ।

ਬੇਹੋਸ਼ ਹੋਏ ਅਮ੍ਰਿਤਪਾਲ 'ਤੇ ਆਕਾਸ਼ਦੀਪ ਨੇ ਪਾਣੀ ਦੇ ਛਿੱਟੇ ਮਾਰੇ ਪਰ ਉਸ ਨੂੰ ਸੁਰਤ ਨਾ ਆਈ। ਉਹ ਬੇਹੋਸ਼ ਰਿਹਾ। ਆਕਾਸ਼ਦੀਪ ਉੱਥੋਂ ਭੱਜ ਗਿਆ ਅਤੇ ਪੁਲਿਸ ਨੂੰ ਲਾਸ਼ ਮਿਲਣ ਤੋਂ ਬਾਅਦ ਉਹ ਬਿਆਨ ਦਰਜ ਕਰਵਾਉਣ ਆਇਆ। ਉਸ ਨੇ ਦਸਿਆ ਕਿ ਇਹ ਨਸ਼ਾ ਮਿਲਾਵਟੀ ਸੀ ਇਸ ਦਾ ਉਹ ਰਲ ਕੇ ਇਸਤੇਮਾਲ ਕਰਦੇ ਸਨ।

ਦੋਵੇਂ ਇਕੋ ਸਮੇਂ ਹੀ ਹੈਰੋਇਨ ਦਾ ਟੀਕਾ ਲਗਾ ਰਹੇ ਸਨ ਅਤੇ ਅਮ੍ਰਿਤਪਾਲ ਓਵਰਡੇਜ਼ ਕਾਰਨ ਬੇਹੋਸ਼ ਹੋ ਗਿਆ। ਪੁਲਿਸ ਨੂੰ ਉਸ ਸਥਾਨ ਤੋਂ ਇਕ ਸਰਿੰਜ ਵੀ ਮਿਲੀ ਹੈ। ਅਮ੍ਰਿਤਪਾਲ ਦੇ ਹੱਥਾਂ 'ਤੇ ਸਰਿੰਜ ਦੇ ਨਿਸ਼ਾਨ ਸਨ। ਉਸ ਦਾ ਪਰਵਾਰ ਇਸ ਗੱਲ ਤੋਂ ਬਿਲਕੁਲ ਅਣਜਾਣ ਸੀ ਕਿ ਉਹ ਨਸ਼ੇ ਵਿਚ ਹੈ।