ਨਸ਼ਾ ਤਸਕਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਪੁਲਿਸ ਸੰਗਰੂਰ ਨੇ ਪੰਜਾਬ ਵਿੱਚ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਇਸ ਦੇ 4 ਮੈਂਬਰ ਗ੍ਰਿਫਤਾਰ ਕਰ ਲਏ ਹਨ..........

SSP Sangrur Giving Information

ਸੰਗਰੂਰ : ਜ਼ਿਲ੍ਹਾ ਪੁਲਿਸ ਸੰਗਰੂਰ ਨੇ ਪੰਜਾਬ ਵਿੱਚ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਇਸ ਦੇ 4 ਮੈਂਬਰ ਗ੍ਰਿਫਤਾਰ ਕਰ ਲਏ ਹਨ। ਇਨ੍ਹਾਂ ਕੋਲੋਂ ਆਲਟੋ ਕਾਰ(ਜਾਅਲੀ ਨੰਬਰ) ਸਮੇਤ 900 ਗ੍ਰਾਮ ਹੈਰੋਇਨ (ਚਿੱਟਾ) ਅਤੇ 1000 ਨਸ਼ੀਲੀਆਂ ਗੋਲੀਆਂ ਕਬਜੇ ਵਿਚ ਲਈਆਂ ਹਨ।  ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨੂੰ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱÎਸਿਆ ਕਿ ਇੰਸਪੈਕਟਰ ਵਿਜੈ ਕੁਮਾਰ ਇੰਚਾਰਜ ਸੀ.ਆਈ.ਏ ਬਹਾਦਰ ਸਿੰਘ ਵਾਲਾ ਸਮੇਤ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਅਵਤਾਰ ਸਿੰਘ, ਜਗਤਾਰ ਸਿੰਘ ਉਰਫ ਬਿੱਟੂ,

ਗੁਰਮੀਤ ਸਿੰਘ ਉਰਫ ਛਿੰਦਾ ਵਾਸੀਆਨ ਬਾਜੀਗਰ ਬਸਤੀ ਧੂਰੀ ਅਤੇ ਰਾਜਿੰਦਰ ਸਿੰਘ ਉਰਫ ਬਿੱਟੂ ਵਾਸੀ ਰੋਹਟੀ ਛੰਨਾ, ਥਾਣਾ ਸਦਰ ਨਾਭਾ ਵਿਰੁਧ  ਥਾਣਾ ਸਿਟੀ ਧੂਰੀ ਵਿਚ ਕੇਸ ਦਰਜ ਕਰਕੇ ਪੁਛਗਿੱਛ ਕੀਤੀ ਹ ਅਤੇ ਅੱਗੇ ਹੋਰ ਪੁਛਗਿੱਛ ਹੋਵੇਗੀ। ਸ੍ਰੀ ਸਿੱਧੂ ਨੇ ਦੱਸਿਆ ਕਿ ਮਾਨਵਾਲਾ ਲਿੰਕ ਰੋਡ ਧੂਰੀ ਨੇੜੇ ਰਤਨ ਪੈਲੇਸ ਧੂਰੀ ਨਾਕਾਬੰਦੀ ਕਰਕੇ ਅਲਟੋ ਕਾਰ ਨੰਬਰ ਐਚ.ਆਰ.20 ਏ.ਜੈਡ 5141 (ਜਾਅਲੀ ਨੰਬਰ) ਵਿੱਚ ਸਵਾਰ ਉਕਤ ਚਾਰੋਂ ਵਿਅਕਤੀਆਂ ਨੂੰ ਕਾਬੂ ਕੀਤਾ। ਇਨ੍ਹਾਂ ਵੱਲੋਂ ਨਸ਼ਾ ਵੇਚ ਕੇ ਕੀਤੀ ਮੋਟੀ ਕਮਾਈ ਨਾਲ ਖਰੀਦੇ ਗਏ ਵਾਹਨ, 1 ਕਾਰ ਆਲਟੋ, 2 ਮੋਟਰਸਾਇਕਲ, 2 ਸਕੂਟਰੀਆਂ ਅਤੇ ਇਹਨਾਂ ਦੇ ਘਰਾਂ ਵਿੱਚ ਖਰੀਦ ਕੇ ਰੱਖੇ ਗਏ

1 ਡਬਲ ਬੈੱਡ, 1 ਸੋਫਾ ਸੈਟ, 2 ਫਰਿਜ, 2 ਕੂਲਰ, 3 ਵਾਸ਼ਿੰਗ ਮਸ਼ੀਨਾਂ, 2 ਐਲ.ਸੀ.ਡੀ, 1 ਟੀ.ਵੀ, 15 ਗੈਸ ਸਿਲੰਡਰ ਸਮੇਤ ਤਿੰਨ ਗੈਸੀ ਚੁੱਲ੍ਹੇ, 2 ਸਟੀਲ ਅਲਮਾਰੀਆਂ,2 ਫਰਾਟੇ ਪੱਖੇ,1 ਗੀਜਰ ਆਦਿ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਕਬਜ਼ੇ ਵਿੱਚ  ਲਏ ਹਨ।  ਕਾਬੂ ਕੀਤੇ ਵਿਅਕਤੀਆਂ ਤੋਂ ਪੁੱਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਗਤਾਰ ਸਿੰਘ ਉਰਫ ਬਿੱਟੂ ਅਤੇ ਅਵਤਾਰ ਸਿੰਘ ਉਕਤ ਦੀ ਜਾਣ ਪਹਿਚਾਣ ਦਿੱਲੀ ਰਹਿੰਦੇ

ਇਕ ਅਫਰੀਕਨ ਨਾਗਰਿਕ ਨਾਲ ਹੋ ਗਈ ਸੀ, ਜੋ ਕਿ ਦਿੱਲੀ ਤੋਂ ਵੱਖ ਵੱਖ ਰਾਜਾਂ ਵਿੱਚ ਹੈਰੋਇਨ (ਚਿੱਟਾ) ਅਤੇ ਨਸ਼ੀਲੀਆਂ ਗੋਲੀਆਂ ਸਪਲਾਈ ਕਰਦਾ ਹੈ।  ਚਾਰੋ ਮਿਲ ਕੇ ਦਿੱਲੀ ਤੋਂ ਅਫਰੀਕਨ ਨਾਗਰਿਕ ਪਾਸੋਂ 11 ਲੱਖ ਦੀ ਹੈਰੋਇਨ (ਚਿੱਟਾ) ਖਰੀਦ ਕੇ ਲੈ ਕੇ ਆਏ ਸਨ। ਸੰਗਰੂਰ ਪੁਲਿਸ ਨੂੰ ਹੁਣ ਅਫਰਕੀਨ ਨਾਗਰਿਕ ਦੀ ਤਲਾਸ਼ ਹੈ।