ਕਿੰਨਰਾਂ ਤੇ ਪੁਲਿਸ ਮੁਲਾਜ਼ਮਾਂ ‘ਚ ਹੋਈ ਝੜਪ

ਏਜੰਸੀ

ਖ਼ਬਰਾਂ, ਪੰਜਾਬ

ਦੋਨਾਂ ਵੱਲੋਂ ਇਕ ਦੂਜੇ ਦੀ ਕੀਤੀ ਗਈ ਕੁੱਟਮਾ

Kinners and policemen fight in patiala

ਪਟਿਆਲਾ: ਪਟਿਆਲਾ ਦੇ ਫਵਾਰਾ ਚੌਕ ‘ਚ ਉਸ ਸਮੇਂ ਮਾਹੌਲ ਤਨਾਣਪੂਰਨ ਹੋ ਗਿਆ ਜਦੋਂ ਕਿੰਨਰਾਂ ਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਝੜਪ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦੇਰ ਸ਼ਾਮ ਨਗਰ ਨਿਗਮ ਦੀ ਟੀਮ ਫਵਾਰਾ ਚੌਕ ਦੇ ਨਾਜਾਇਜ਼ ਕਬਜ਼ੇ ਹਟਾਉਣ ਪਹੁੰਚੀ ਸੀ। ਇਸ ਦੌਰਾਨ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਇਕ ਪਰਾਂਠਾ ਦੁਕਾਨ ਦੇ ਅੱਗੇ ਪਏ ਕਾਊਂਟਰ ਨੂੰ ਚੁੱਕ ਲਿਆ ਜਿਸ ਤੋਂ ਬਾਅਦ ਮਾਹੌਲ ਗਰਮਾ ਗਿਆ ਤੇ ਦੁਕਾਨ ਮਾਲਕ ਰਾਜਕੁਮਾਰ ਨੇ ਜਦੋਂ ਇਸ ਦਾ ਵਿਰੋਧ ਕਰਨਾ ਚਾਹਿਆ ਤਾਂ ਦੁਕਾਨ ਮਾਲਕ ਮੁਤਾਬਕ ਮੌਕੇ ਉਤੇ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਦੀ ਕੁਟਮਾਰ ਕੀਤੀ ਗਈ।

ਜਾਣਕਾਰੀ ਦਿੰਦੇ ਹੋਏ ਰਾਜਕੁਮਾਰ ਨੇ ਦੱਸਿਆ ਕਿ ਉਸਦਾ ਭਰਾ ਕਿੰਨਰ ਆਪਣੇ ਦੋ ਸਾਥੀਆਂ ਸਮੇਤ ਜਦੋਂ ਉਸ ਦੀ ਮਦਦ ਲਈ ਆਏ ਤਾਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਦੀ ਕੁਟਾਈ ਕਰ ਦਿੱਤੀ। ਇਥੇ ਪਿੰਟੂ ਪੁੱਤਰ ਹਾਕਮ ਸਿੰਘ ਵਾਸੀ ਧਾਨਕ ਮੁਹੱਲਾ, ਜੋ ਕਿ ਇਕ ਢਾਬਾ ਚਲਾਉਂਦਾ ਹੈ, ਦੇ ਨਾਲ 4-5  ਨੇ ਮਿਲ ਕੇ ਨਗਰ ਨਿਗਮ ਦੀ ਟੀਮ ਅਤੇ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ।

ਉਹਨਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਆਪਣੀ ਡਿਊਟੀ ਕਰਨ ਦੇ ਰਾਹ ਵਿਚ ਅੜਿਕੇ ਖੜ੍ਹੇ ਕੀਤੇ ਅਤੇ  ਜਨਤਕ ਤੌਰ ਨੰਗੇ ਹੋਕੇ  'ਤੇ ਅਸ਼ਲੀਲ ਹਰਕਤਾ ਕੀਤੀਆਂ ਤੇ ਟੀਮ 'ਤੇ ਪਥਰਾਅ ਵੀ ਕੀਤਾ।  ਪੁਲਿਸ ਨੇ ਇਸ ਸਬੰਧ ਵਿਚ ਨਗਰ ਨਿਗਮ ਅਧਿਕਾਰੀਆਂ ਦੇ ਬਿਆਨ ਦੇ ਆਧਾਰ 'ਤੇ ਢਾਬਾ ਮਾਲਕ ਪਿੰਟੂ, ਉਸਦੇ ਭਰਾ ਰਾਜੂ ਅਤੇ ਕੁਝ ਖੁਸਰਿਆਂ ਖਿਲਾਫ ਥਾਣਾ ਸਿਵਲ ਲਾਈਨ ਵਿਚ ਕੇਸ ਦਰਜ ਕੀਤਾ ਹੈ।

ਇਸ ਝੜਪ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ 'ਚ ਕਿਮਨਰ ਸੜਕ 'ਤੇ ਆਪਣਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ ਅਤੇ ਪੁਲਿਸ ਵਾਲਿਆਂ ਨਾਲ ਬਹਿਸ ਵੀ ਕਰ ਰਹੇ ਹਨ। ਇਸ ਤੋਂ ਬਿਨਾਂ ਇਸ ਦੌਰਾਨ ਕਿੰਨਰਾਂ ਵੱਲੋਂ ਅਪਣੇ ਕੱਪੜੇ ਵੀ ਲਾਹ ਦਿੱਤੇ ਗਏ ਸਨ। ਜਿਸ ਤੋਂ ਬਾਅਦ ਪੁਲਿਸ ਵੱਲੋਂ ਬੜੀ ਮੁਸ਼ਕਿਲ ਨਾਲ ਹਾਲਾਤਾਂ 'ਤੇ ਕਾਬੂ ਪਾਇਆ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।