ਸਾਬਕਾ ਮੁੱਖ ਮੰਤਰੀ ਸਵ: ਬੇਅੰਤ ਸਿੰਘ ਦੀ ਗੇਟ 'ਤੇ ਲੱਗੀ ਤਸਵੀਰ ਨੂੰ ਪਹੁੰਚਾਇਆ ਨੁਕਸਾਨ
ਪੰਜਾਬ ਦੇ ਸਾਬਕਾ ਸਵ: ਮੁੱਖ ਮੰਤਰੀ ਬੇਅੰਤ ਸਿੰਘ ਦੇ ਜੱਦੀ ਪਿੰਡ ਕੋਟਲੀ ਚ ਸ਼ਰਾਰਤੀ ਅਨਸਰਾਂ ਵੱਲੋਂ ਬੇਅੰਤ ਸਿੰਘ ਦੀ ਫੋਟੋ ਨੂੰ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ...
ਲੁਧਿਆਣਾ : ਪੰਜਾਬ ਦੇ ਸਾਬਕਾ ਸਵ: ਮੁੱਖ ਮੰਤਰੀ ਬੇਅੰਤ ਸਿੰਘ ਦੇ ਜੱਦੀ ਪਿੰਡ ਕੋਟਲੀ ਚ ਸ਼ਰਾਰਤੀ ਅਨਸਰਾਂ ਵੱਲੋਂ ਬੇਅੰਤ ਸਿੰਘ ਦੀ ਫੋਟੋ ਨੂੰ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸਨੂੰ ਲੈ ਕੇ ਹਲਕਾ ਪਇਲ ਦੇ ਵਿਧਾਇਕ ਲਖਵੀਰ ਲੱਖਾ ਨੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਰਾਜੀਵ ਗਾਂਧੀ ਦੇ ਬੁੱਤ ਤੇ ਕਾਲਖ ਮਲਣ ਦਾ ਮਾਮਲਾ ਹਾਲੇ ਠੰਡਾ ਵੀ ਨਹੀਂ ਸੀ ਹੋਇਆ ਸੀ
ਕਿ ਪਾਇਲ ਦੇ ਪਿੰਡ ਕੋਟਲੀ ਜੋ ਕਿ ਸਵ: ਮੁੱਖ ਮੰਤਰੀ ਬੇਅੰਤ ਸਿੰਘ ਦਾ ਜੱਦੀ ਪਿੰਡ ਹੈ। ਜਿੱਥੇ ਬਣੇ ਯਾਦਗਾਰੀ ਗੇਟ ਤੇ ਲੱਗੀ ਬੇਅੰਤ ਸਿੰਘ ਦੀ ਫੋਟੋ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਤੋੜ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਨੇ ਦੱਸਿਆ ਕਿ ਉਹ ਜਦੋ ਸਵੇਰੇ ਸੈਰ ਕਰਨ ਲਈ ਜਾ ਰਿਹਾ ਸੀ ਤਾਂ ਉਸ ਵੇਲੇ ਦੇਖਿਆ ਕਿ ਸ਼ਰਾਰਤੀ ਅਨਸਰਾਂ ਨੇ ਬੇਅੰਤ ਸਿੰਘ ਦੀ ਫ਼ੋਟੋ ਤੇ ਪੱਥਰ ਮਾਰ ਕੇ ਨੁਕਸਾਨ ਪਹੁੰਚਾਇਆ।
ਉਧਰ ਹਲਕਾ ਐਮਐੱਲਏ ਲਖਵੀਰ ਸਿੰਘ ਲੱਖਾਂ ਨੇ ਕਿਹਾ ਕੇ ਜਿਨ੍ਹਾਂ ਸ਼ਰਾਰਤੀ ਅਨਸਰਾਂ ਨੇ ਇਹ ਮਾੜਾ ਕੰਮ ਕੀਤਾ ਹੈ ਉਹਨਾਂ ਨੂੰ ਫੜ ਕੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ। ਉਥੇ ਹੀ ਪਾਇਲ ਦੇ ਐਸਐਚਓ ਗੁਰਮੇਲ ਸਿੰਘ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਵਿਰੁੱਧ ਐਫ਼ਆਈਆਰ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
ਪਹਿਲਾਂ ਲੁਧਿਆਣਾ ਚ ਯੂਥ ਅਕਾਲੀ ਦਲ ਦੇ ਆਗੂਆਂ ਵੱਲੋਂ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਖ ਮਲਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਸ਼ਰਾਰਤੀ ਅਨਸਰਾਂ ਵੱਲੋਂ ਬੇਅੰਤ ਸਿੰਘ ਦੀ ਫੋਟੋ ਨੂੰ ਨੁਕਸਾਨ ਪਹੁੰਚਾਉਣਾ ਕਈ ਸਵਾਲ ਖੜੇ ਕਰਦੇ ਹੈ।