ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਰਸੀ ਮੌਕੇ ਸਰਬ ਧਰਮ ਸਭਾ ਕਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਬਲੀਦਾਨ ਦਿਵਸ 'ਤੇ ਅੱਜ ਇੱਥੇ ਸ਼ਹੀਦ ਬੇਅੰਤ ਸਿੰਘ ਮੈਮੋਰੀਅਲ ਸੈਕਟਰ 42 ਵਿੱਚ ਸਰਬ ਧਰਮ ਸਭਾ ਕਰਵਾਈ ਗਈ.........

Balbir Singh Sidhu Paying tribute to former Chief Minister Shaheed Beant Singh

ਐਸ.ਏ.ਐਸ. ਨਗਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਬਲੀਦਾਨ ਦਿਵਸ 'ਤੇ ਅੱਜ ਇੱਥੇ ਸ਼ਹੀਦ ਬੇਅੰਤ ਸਿੰਘ ਮੈਮੋਰੀਅਲ ਸੈਕਟਰ 42 ਵਿੱਚ ਸਰਬ ਧਰਮ ਸਭਾ ਕਰਵਾਈ ਗਈ। ਇਸ ਰਾਜ ਪਧਰੀ ਸ਼ਹੀਦੀ ਸਮਾਗਮ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਨੇ ਉਨ੍ਹਾਂ ਦੀ ਸਮਾਧ ਉਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਕਾਇਮ ਰੱਖਣ ਲਈ ਨਸ਼ਿਆਂ, ਅਤਿਵਾਦ, ਵੱਖਵਾਦ ਅਤੇ ਭ੍ਰਿਸ਼ਟਾਚਾਰ ਵਿਰੁਧ ਸਹੁੰ ਚੁਕਾਈ ਗਈ ਅਤੇ ਸਾਬਕਾ ਮੁੱਖ ਮੰਤਰੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ।

ਸਮਾਗਮ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਰਾਣਾ ਗੁਰਮੀਤ ਸਿੰਘ ਸੋਢੀ, ਬਲਬੀਰ ਸਿੰਘ ਸਿੱਧੂ, ਵਿਜੇਇੰਦਰ ਸਿੰਗਲਾ ਅਤੇ ਭਰਤ ਭੂਸ਼ਣ ਆਸ਼ੂ, ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ, ਸਾਬਕਾ ਮੰਤਰੀ ਬੇਅੰਤ ਸਿੰਘ ਦੇ ਸਪੁੱਤਰ ਤੇਜ ਪ੍ਰਕਾਸ਼ ਸਿੰਘ ਕੋਟਲੀ ਅਤੇ ਉਨ੍ਹਾਂ ਦੀ ਸਪੁੱਤਰੀ ਤੇ ਸਾਬਕਾ ਮੰਤਰੀ ਬੀਬੀ ਗੁਰਕੰਵਲ ਕੌਰ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਗੁਰਇਕਬਾਲ ਸਿੰਘ (ਤਿੰਨੇ ਪੋਤਰੇ), ਲਖਵੀਰ ਸਿੰਘ ਲੱਖਾ, ਨਵਤੇਜ ਸਿੰਘ ਚੀਮਾ, ਰਜਿੰਦਰ ਸਿੰਘ, ਹਰਜੋਤ ਕੰਵਲ ਸਿੰਘ, ਗੁਰਪ੍ਰੀਤ ਸਿੰਘ ਜੀ.ਪੀ.,

ਦਰਸ਼ਨ ਸਿੰਘ ਬਰਾੜ, ਵਰਿੰਦਰਮੀਤ ਸਿੰਘ ਪਾਹੜਾ, ਪਰਮਿੰਦਰ ਸਿੰਘ ਪਿੰਕੀ, ਕੁਲਬੀਰ ਸਿੰਘ ਜ਼ੀਰਾ, ਸੰਜੇ ਤਲਵਾੜ, ਅਮਰੀਕ ਸਿੰਘ ਢਿੱਲੋਂ, ਰਣਦੀਪ ਸਿੰਘ ਨਾਭਾ, ਅਮਨ ਅਰੋੜਾ, ਅੰਗਦ ਸਿੰਘ ਸੈਣੀ, ਦਲਬੀਰ ਸਿੰਘ ਗੋਲਡੀ, ਸੁਖਪਾਲ ਸਿੰਘ ਭੁੱਲਰ, ਦਰਸ਼ਨ ਲਾਲ ਮੰਗੂਵਾਲ, ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਕੁਲਜੀਤ ਸਿੰਘ ਨਾਗਰਾ, ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ (ਸਾਰੇ ਵਿਧਾਇਕ), ਹਰਮਿੰਦਰ ਸਿੰਘ ਜੱਸੀ, ਮਲਕੀਤ ਸਿੰਘ ਬੀਰਮੀ, ਹੰਸਰਾਜ ਜੋਸ਼ਨ, ਮਲਕੀਤ ਸਿੰਘ ਦਾਖਾ, ਜੋਗਿੰਦਰ ਸਿੰਘ ਮਾਨ, ਮਨਿੰਦਰਜੀਤ ਸਿੰਘ, ਜਗਮੋਹਨ ਸਿੰਘ ਕੰਗ (ਸਾਰੇ ਸਾਬਕਾ ਮੰਤਰੀ), ਮੇਅਰ ਲ਼ੁਧਿਆਣਾ ਬਲਕਾਰ ਸਿੰਘ ਸੰਧੂ,

ਸਾਬਕਾ ਵਿਧਾਇਕ ਮੁਹੰਮਦ ਸਦੀਕ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ, ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਹਰਕੇਸ਼ ਚੰਦ ਮੱਛਲੀ ਕਲਾਂ, ਸੁਸ਼ੀਲ ਕੁਮਾਰ ਸਕੱਤਰ ਆਲ ਇੰਡੀਆ ਕਾਂਗਰਸ ਸੇਵਾ ਦਲ, ਪ੍ਰਧਾਨ ਪੰਜਾਬ ਕਾਂਗਰਸ ਸੇਵਾ ਦਲ ਨਿਰਮਲ ਸਿੰਘ ਕੈੜਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਲੁਧਿਆਣਾ ਗੁਰਦੇਵ ਸਿੰਘ ਲਾਪਰਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਮਾਨਸਾ ਵਿਕਰਮ ਸਿੰਘ ਮੋਫਰ, ਸਰਪੰਚ ਗੁਰਦੀਪ ਸਿੰਘ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਲੋਕ ਹਾਜ਼ਰ ਸਨ।