25 ਸਾਲ ਪਹਿਲਾਂ ਅਕਾਲੀ-ਬਸਪਾ ਗਠਜੋੜ ਟੁੱਟਣ ’ਤੇ ਗੁਰਚਰਨ ਸਿੰਘ ਟੌਹੜਾ ਨੇ ਕਿਉਂ ਕੀਤਾ ਸੀ ਵਿਰੋਧ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ 'ਚ ਨਵੇਂ ਸਿਆਸੀ ਗਠਜੋੜ ਦਾ ਐਲ਼ਾਨ ਹੋਇਆ ਹੈ।

Why did Gurcharan Singh Tohra oppose break up of SAD-BSP alliance 25 years ago?

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ 'ਚ ਨਵੇਂ ਸਿਆਸੀ ਗਠਜੋੜ ਦਾ ਐਲ਼ਾਨ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ 25 ਸਾਲ ਬਾਅਦ ਫਿਰ ਗਠਜੋੜ ਕਰ ਲਿਆ ਹੈ। ਇਸ ਤੋਂ ਪਹਿਲਾਂ 1996 ਦੀਆਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕੀਤਾ ਸੀ।  ਇਸ ਮੌਕੇ ਅਕਾਲੀ-ਬਸਪਾ ਗਠਜੋੜ (BSP-SAD alliance) ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ 11 ਸੀਟਾਂ ਜਿੱਤੀਆਂ ਸਨ।

ਹੋਰ ਪੜ੍ਹੋ: ਜਦੋਂ 127 ਨਿਰਦੋਸ਼ਾਂ ਨੂੰ 20 ਸਾਲ ਬਾਅਦ ਮਿਲਿਆ ਇਨਸਾਫ, ਪਾਬੰਦੀਸ਼ੁਦਾ ਇਸਲਾਮਕ ਸੰਗਠਨ ਦੇ ਮੈਂਬਰ ਹੋਣ ਦੇ ਲੱਗੇ ਸਨ ਦੋਸ਼

ਜਿਸ ਵਿਚ ਬਸਪਾ ਨੇ ਹੁਸ਼ਿਆਰਪੁਰ, ਫਿਲੌਰ ਅਤੇ ਫਿਰੋਜ਼ਪੁਰ ਤਿੰਨ ਸੀਟਾਂ ਜਿੱਤੀਆਂ ਸਨ ਪਰ ਇਹ ਗਠਜੋੜ ਜ਼ਿਆਦਾ ਸਮਾਂ ਨਹੀਂ ਰਿਹਾ। ਸਾਲ 1997 ਦੀਆਂ ਵਿਧਾਨ ਸਭਾ ਚੋਣਾਂ ਤੱਕ ਇਹ ਗਠਜੋੜ ਟੁੱਟ ਗਿਆ ਅਤੇ ਅਕਾਲੀ ਦਲ ਨੇ ਭਾਜਪਾ (BJP) ਨਾਲ ਗਠਜੋੜ ਕਰ ਲਿਆ। ਇਸ ਦੌਰਾਨ ਸੀਨੀਅਰ ਅਕਾਲੀ ਆਗੂ ਅਤੇ ਐਸਜੀਪੀਸੀ ਦੇ ਤਤਕਾਲੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਅਕਾਲੀ-ਭਾਜਪਾ ਗਠਜੋੜ ਖਿਲਾਫ਼ ਸੀ ਪਰ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੇ ਗੁਰਚਰਨ ਸਿੰਘ ਟੋਹੜਾ (Gurcharan Singh Tohra ) ਦੀ ਗੱਲ ਨਹੀਂ ਮੰਨੀ। ਟੌਹੜਾ ਦਾ ਕਹਿਣਾ ਸੀ ਕਿ ਸਾਨੂੰ ਬਸਪਾ ਨਾਲ ਸਮਝੌਤਾ ਕਰਨਾ ਚਾਹੀਦਾ ਹੈ ਕਿਉਂਕਿ ਦਲਿਤਾਂ ਦੇ ਨਾਲ ਸਿੱਖਾਂ ਦੀ ਧਾਰਮਿਕ ਅਤੇ ਸਮਾਜਕ ਪੱਧਰ ’ਤੇ ਪੁਰਾਣੀ ਸਾਂਝ ਹੈ।

ਹੋਰ ਪੜ੍ਹੋ: ਭਾਰਤ ਵਿਚ ਬਣੀ Covaxin ਦੀ ਕੀਮਤ ਇੰਨੀ ਜ਼ਿਆਦਾ ਕਿਉਂ?

ਦੱਸ ਦਈਏ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਕੁਝ ਵੱਖਰਾ ਦੇਖਣ ਦੀ ਉਮੀਦ ਲਗਾਈ ਜਾ ਸਕਦੀ ਹੈ ਕਿਉਂਕਿ ਸਿਆਸੀ ਧਿਰਾਂ ਵਲੋਂ ਦਲਿਤ ਵੋਟਾਂ (Dalit Vote) ਹਾਸਲ ਕਰਕੇ ਸੱਤਾ ਵਿਚ ਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪੰਜਾਬ ਵਿਚ 33 ਫ਼ੀਸਦ ਦਲਿਤ ਵੋਟਾਂ ਹਨ। ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਨੇ ਐਲਾਨ ਕੀਤਾ ਸੀ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਉੱਪ ਮੁੱਖ ਮੰਤਰੀ ਦਲਿਤ ਹੋਵੇਗਾ। ਅਕਾਲੀ-ਬਸਪਾ ਗਠਜੋੜ ਦਾ ਐਲ਼ਾਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਬਸਪਾ 20 ਸੀਟਾਂ 'ਤੇ ਚੋਣ ਲੜੇਗੀ ਅਤੇ ਬਾਕੀ ਸੀਟਾਂ ’ਤੇ ਅਕਾਲੀ ਦਲ ਚੋਣਾਂ ਲੜੇਗਾ।

ਹੋਰ ਪੜ੍ਹੋ: ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਟੀਕੇ ਦੀ ਤੁਰੰਤ ਜ਼ਰੂਰਤ ਨਹੀਂ, ਮਾਹਰਾਂ ਨੇ PM ਨੂੰ ਸੌਂਪੀ ਰਿਪੋਰਟ

ਇਹ 20 ਸੀਟਾਂ ਕਰਤਾਰਪੁਰ ਸਾਹਿਬ (ਜਲੰਧਰ), ਜਲੰਧਰ ਵੈਸਟ, ਜਲੰਧਰ ਨਾਰਥ, ਫਗਵਾੜਾ, ਹੋਸ਼ਿਆਰਪੁਰ, ਟਾਂਡਾ, ਦਸੂਹਾ, ਚਮਕੌਰ ਸਾਹਿਬ, ਮੋਹਾਲੀ, ਭੋਆ, ਪਾਇਲ, ਨਵਾਂ ਸ਼ਹਿਰ, ਲੁਧਿਆਣਾ ਨਾਰਥ, ਪਠਾਨਕੋਟ, ਅਨੰਦਪੁਰ ਸਾਹਿਬ ਦੀ ਸੀਟ ਅਤੇ ਅੰਮ੍ਰਿਤਸਰ ਸੈਂਟਰਲ ਹੋਣਗੀਆਂ। ਇਸ ਮੌਕੇ ਬਸਪਾ ਦੇ ਕੌਮੀ ਜਨਰਲ ਸਕੱਤਰ ਸਤੀਸ਼ ਮਿਸ਼ਰਾ ਵੀ ਮੌਜੂਦ ਸਨ। ਸੁਖਬੀਰ ਬਾਦਲ ਨੇ ਗਠਜੋੜ ਲਈ ਬਸਪਾ ਸੁਪਰੀਮੋ ਮਾਇਆਵਤੀ (Mayawati) ਦਾ ਧੰਨਵਾਦ ਕੀਤਾ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਨਾਲੋਂ ਗਠਜੋੜ ਤੋੜ ਲਿਆ ਸੀ।