ਕਸ਼ਮੀਰੀ ਲੜਕੀਆਂ ਦੇ ਘਰ ਪੁੱਜਣ 'ਤੇ ਮਾਪੇ ਸਿੱਖਾਂ ਦਾ ਧੰਨਵਾਦ ਕਰਦੇ ਨਾ ਥੱਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਾਂ ਨੇ 34 ਕਸ਼ਮੀਰੀ ਲੜਕੀਆਂ ਨੂੰ ਉਨ੍ਹਾਂ ਦੇ ਮਾਪਿਆਂ ਕੋਲ ਸੁਰੱਖਿਅਤ ਪਹੁੰਚਾਇਆ...

Kashmiri with punjabi

ਚੰਡੀਗੜ੍ਹ: ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕੁੱਝ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਕਸ਼ਮੀਰੀ ਲੜਕੀਆਂ ਬਾਰੇ ਬਹੁਤ ਗ਼ਲਤ ਬਿਆਨਬਾਜ਼ੀ ਕੀਤੀਆਂ ਜਾ ਰਹੀਆਂ ਹਨ। ਜਿਸ ਤੋਂ ਬਾਅਦ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਪੜ੍ਹਨ ਲਈ ਆਈਆਂ ਕਸ਼ਮੀਰੀ ਲੜਕੀਆਂ ਨੂੰ ਬੀਤੇ ਦਿਨੀ ਸਿੱਖਾਂ ਨੇ 34 ਕਸ਼ਮੀਰੀ ਲੜਕੀਆਂ ਨੂੰ ਉਨ੍ਹਾਂ ਦੇ ਮਾਪਿਆਂ ਕੋਲ ਸੁਰੱਖਿਅਤ ਪਹੁੰਚਾਇਆ ਸੀ।

 ਦਿੱਲੀ ਤੋਂ ਹਰਵਿੰਦਰ ਸਿੰਘ ਆਹਲੂਵਾਲੀਆ ਅਤੇ ਉਨ੍ਹਾਂ ਦੇ ਸਾਥੀਆਂ ਨੇ ਰਲਕੇ ਇਸ ਮਿਸ਼ਨ ਨੂੰ ਨੇਪਰੇ ਚੜਿਆ ਹੈ ਦੱਸ ਦਈਏ ਕਿ ਉਨ੍ਹਾਂ ਦੇ ਨਾਲ ਇਸ ਮਿਸ਼ਨ ਵਿਚ ਸ਼ੋਪੀਆ ਗਈ ਇੱਕ ਬਹਾਦਰ ਲੜਕੀ ਵੀ ਸ਼ਾਮਲ ਸੀ ਅਤੇ ਹੁਣ ਜਦੋਂ ਕਸ਼ਮੀਰੀ ਮਾਪਿਆਂ ਦੀਆ ਬੱਚੀਆਂ ਘਰ ਪਹੁੰਚ ਗਈਆਂ ਹਨ ਤਾਂ ਉਨ੍ਹਾਂ ਦੇ ਚਿਹਰੇ ਤੇ ਖੁਸ਼ੀ ਸਾਫ ਦੇਖੀ ਜਾ ਸਕਦੀ ਹੈ ਅਤੇ ਵਾਰ ਵਾਰ ਸਿੰਘ ਸਰਦਾਰਾਂ ਦਾ ਸ਼ੁਕਰੀਆ ਅਦਾ ਕਰਦੇ ਨਹੀਂ ਸਨ ਥੱਕ ਰਹੇ।

ਆਖਰੀ ਲੜਕੀ ਨੂੰ ਉਸਦੇ ਘਰ ਸੁਰੱਖਿਆ ਪਹੁੰਚਾਉਣ ਤੋਂ ਬਾਅਦ ਸਿੱਖ ਨੇ ਜੈਕਾਰਾ ਛੱਡ ਕੇ ਅੱਗੇ ਵਲ ਚਾਲੇ ਪਾਏ ਦੱਸ ਦਈਏ ਕਿ ਦਿੱਲੀ ਤੋਂ ਹਰਮਿੰਦਰ ਸਿੰਘ ਆਹਲੂਵਾਲੀਆ ਨੇ ਮਹਾਰਾਸ਼ਟਰ ਵਿਚ ਫਸੀਆਂ 34 ਕਸ਼ਮੀਰੀ ਲੜਕੀਆਂ ਦੀ ਮਦਦ ਲਈ ਜਹਾਜ਼ ਦੇ ਟਿਕਟ ਖ਼ਰੀਦਣ ਲਈ 4 ਲੱਖ ਰੁਪਏ ਦਾਨ ਵਿਚ ਇਕੱਠੇ ਕੀਤੇ ਅਤੇ ਅਪਣੇ 3 ਹੋਰ ਸਿੱਖ ਸਾਥੀਆਂ ਦੇ ਨਾਲ ਬੱਚੀਆਂ ਨੂੰ ਉਨ੍ਹਾਂ ਦੇ ਮਾਪਿਆਂ ਤਕ ਸੁਰੱਖਿਆ ਪਹੁੰਚਾਉਣ ਦਾ ਪ੍ਰਬੰਧ ਕੀਤਾ ਸੀ।