3 ਸਤੰਬਰ ਤੋਂ ਮੁੜ ਸ਼ੁਰੂ ਹੋਵੇਗੀ ਅੰਮ੍ਰਿਤਸਰ-ਕੁਆਲਾਲੰਪੂਰ (ਮਲੇਸ਼ੀਆ) ਉਡਾਣ; 5.50 ਘੰਟੇ ਦਾ ਹੋਵੇਗਾ ਸਫ਼ਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਤਵਾਰ, ਸੋਮਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਡਾਣ ਭਰੇਗੀ ਏਅਰ ਏਸ਼ੀਆ ਐਕਸ ਦੀ ਫਲਾਈਟ

Image: For representation purpose only.

 

ਅੰਮ੍ਰਿਤਸਰ: ਏਅਰ ਏਸ਼ੀਆ-ਐਕਸ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੁਆਲਾਲੰਪੂਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਇਹ ਉਡਾਣ 3 ਸਤੰਬਰ ਨੂੰ ਅੰਮ੍ਰਿਤਸਰ ਤੋਂ ਸ਼ੁਰੂ ਹੋਣ ਵਾਲੀ ਹੈ। ਏਅਰਲਾਈਨਜ਼ ਨੇ ਇਸ ਦੀ ਆਨਲਾਈਨ ਬੁਕਿੰਗ ਵੀ ਸ਼ੁਰੂ ਕਰ ਦਿਤੀ ਹੈ। ਏਅਰ ਏਸ਼ੀਆ-ਐਕਸ ਦੋਵਾਂ ਸ਼ਹਿਰਾਂ ਨੂੰ ਜੋੜਨ ਵਾਲੀ ਮਲਿੰਦੋ ਤੋਂ ਬਾਅਦ ਦੂਜੀ ਏਅਰਲਾਈਨ ਬਣ ਗਈ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ਨੇ ਰਿਹਾਅ ਕੀਤੇ 3 ਭਾਰਤੀ; ਅਟਾਰੀ-ਵਾਹਘਾ ਸਰਹੱਦ ਰਾਹੀਂ ਹੋਈ ਵਤਨ ਵਾਪਸੀ 

ਅੰਮ੍ਰਿਤਸਰ ਹਵਾਈ ਅੱਡੇ ਤੋਂ ਇਹ ਉਡਾਣ ਹਫ਼ਤੇ ਵਿਚ ਚਾਰ ਦਿਨ ਐਤਵਾਰ, ਸੋਮਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਡਾਣ ਭਰੇਗੀ। ਇਹ ਫਲਾਈਟ ਅੰਮ੍ਰਿਤਸਰ ਤੋਂ ਰਾਤ ਕਰੀਬ 1 ਵਜੇ ਦੇ ਕਰੀਬ ਰਵਾਨਾ ਹੋਵੇਗੀ, ਜੋ 5.50 ਘੰਟੇ ਦਾ ਸਫ਼ਰ ਕਰੇਗੀ ਅਤੇ ਭਾਰਤੀ ਸਮੇਂ ਅਨੁਸਾਰ ਸ਼ਾਮ 6.50 ਵਜੇ ਕੁਆਲਾਲੰਪੂਰ 'ਚ ਉਤਰੇਗੀ।

ਇਹ ਵੀ ਪੜ੍ਹੋ: ਅਦਾਕਾਰਾ ਅਤੇ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਨੂੰ 6 ਮਹੀਨੇ ਦੀ ਜੇਲ੍ਹ

ਇਸੇ ਤਰ੍ਹਾਂ ਇਹ ਫਲਾਈਟ ਹਰ ਐਤਵਾਰ, ਸੋਮਵਾਰ, ਬੁਧਵਾਰ ਅਤੇ ਸ਼ੁਕਰਵਾਰ ਨੂੰ ਕੁਆਲਾਲੰਪੂਰ ਤੋਂ ਰਵਾਨਾ ਹੋਵੇਗੀ। ਇਹ ਫਲਾਈਟ ਕੁਆਲਾਲੰਪੂਰ ਤੋਂ ਰਾਤ 8.25 'ਤੇ ਰਵਾਨਾ ਹੋਵੇਗੀ, ਜੋ 5.55 ਘੰਟੇ ਦੇ ਸਫਰ ਤੋਂ ਬਾਅਦ ਰਾਤ 11.50 'ਤੇ ਅੰਮ੍ਰਿਤਸਰ ਉਤਰੇਗੀ। ਮਲਿੰਦੋ ਏਅਰਲਾਈਨਜ਼ ਨੇ ਵੀ ਪਿਛਲੇ ਸਾਲ ਸਤੰਬਰ ਵਿਚ ਹੀ ਅੰਮ੍ਰਿਤਸਰ- ਕੁਆਲਾਲੰਪੂਰ ਸਿੱਧੀ ਉਡਾਣ ਸ਼ੁਰੂ ਕੀਤੀ ਸੀ। ਇਹ ਉਡਾਣ ਹਫ਼ਤੇ ਵਿਚ ਤਿੰਨ ਦਿਨ ਸੋਮਵਾਰ, ਬੁਧਵਾਰ ਅਤੇ ਸ਼ੁਕਰਵਾਰ ਨੂੰ ਦੋਵਾਂ ਸ਼ਹਿਰਾਂ ਵਿਚਕਾਰ ਚੱਲਦੀ ਹੈ।